ਗੜ੍ਹਸ਼ੰਕਰ, 4 ਅਕਤੂਬਰ - ਇਥੋਂ ਦੇ ਕੁਲਵਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਲੋਂ ਐਸ ਐਸ ਪੀ, ਹੁਸ਼ਿਆਰਪੁਰ ਨੂੰ ਦਿੱਤੀ ਦਰਖਾਸਤ ਵਿਚ ਉਸ ਨੇ ਦੱਸਿਆ ਕਿ ਸੈਂਟਰਲ ਬੈਂਕ ਵਿਚ ਚਲਦੇ ਉਸਦੇ ਬਚਤ ਖਾਤੇ ਵਿਚੋਂ 11 ਲੱਖ ਦੀ ਆਨਲਾਈਨ ਠੱਗੀ ਮਾਰੀ ਗਈ ਹੈ।
ਕੁਲਵਿੰਦਰ ਕੁਮਾਰ ਵਾਸੀ ਵਾਰਡ ਨੰ: 8, ਭੱਟਾ ਮੁਹੱਲਾ, ਗੜ੍ਹਸ਼ੰਕਰ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਓਹ ਬੈਂਕ ਵਿਚੋਂ ਕੁਝ ਪੈਸੇ ਕਢਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਵਿੱਚੋ 11 ਲੱਖ ਰੁ ਦੇ ਕਰੀਬ ਗਾਇਬ ਸਨ।ਜਦ ਉਸ ਨੇ ਬੈਂਕ ਅਧਿਕਾਰੀਆਂ ਨੂੰ ਪੁਛਿਆ ਤਾਂ ਉਨ੍ਹਾਂ ਦਸਿਆ ਕਿ ਵੱਖ ਵੱਖ ਖਾਤਿਆਂ ਵਿਚ ਪੈਸੇ ਯੂ ਪੀ ਆਈ ਰਾਹੀ ਟਰਾਂਸਫਰ ਹੋਏ ਹਨ।
ਕੁਲਵਿੰਦਰ ਕੁਮਾਰ ਅਨੁਸਾਰ ਉਸ ਨੇ ਯੂ ਪੀ ਆਈ ਰਾਹੀ ਰਕਮ ਟਰਾਂਸਫਰ ਨਹੀਂ ਕੀਤੀ ਹੈ, ਉਸ ਨੇ ਐਸ ਐਸ ਪੀ, ਹੁਸ਼ਿਆਰਪੁਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਸ ਨਾਲ ਆਨ ਲਾਇਨ ਠੱਗੀ ਮਾਰੀ ਗਈ ਹੈ। ਉਸ ਨੇ ਚੋਰਾਂ ਖਿਲਾਫ ਉਚਿਤ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਬੈਂਕ ਮੈਨੇਜਰ ਸੌਰਵ ਕੁਮਾਰ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੁਲਵਿੰਦਰ ਦੇ ਖਾਤੇ ਵਿੱਚੋਂ ਸਾਰੀਆਂ ਟਰਾਂਸਫਰ ਯੂਪੀਆਈ ਰਾਹੀਂ ਹੋਈਆਂ ਹਨ, ਇਸ ਦੇ ਲਈ ਸਾਈਬਰ ਕ੍ਰਾਈਮ ਨੂੰ ਇਹਨਾਂ ਦੀ ਸ਼ਿਕਾਇਤ ਭੇਜ ਦਿੱਤੀ ਗਈ ਹੈ।ਉਹਨੇ ਦੱਸਿਆ ਕਿ ਸਾਈਬਰ ਕ੍ਰਾਈਮ ਦੀ ਰਿਪੋਰਟ ਤੋਂ ਪਤਾ ਚੱਲੇਗਾ ਕਿ ਇਹ ਪੈਸਾ ਕਿਹੜਾ ਖਾਤਿਆਂ ਵਿੱਚ ਟ੍ਰਾਂਸਫਰ ਹੋਇਆ ਹੈ।
ਭੱਟਾ ਮੁਹੱਲਾ ਗੜ੍ਹਸ਼ੰਕਰ ਦੇ ਕੁਲਵਿੰਦਰ ਕੁਮਾਰ ਦੇ ਖਾਤੇ ਵਿਚੋਂ 11 ਲੱਖ ਦੀ ਆਨਲਾਈਨ ਠੱਗੀ
