ਮੰਨਣਹਾਨਾ ਦੇ ਡੇਰਾ ਹਰੀਸਰ ’ਚ ਚੌਥਾ ਕਬੱਡੀ ਕੱਪ ਮਹਾ ਕੁੰਭ 28 ਨੂੰ
ਹੁਸ਼ਿਆਰਪੁਰ- ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਸਮੂਹ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਗੱਦੀ ਨਸੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ 28 ਫਰਵਰੀ ਨੂੰ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਨੂੰ ਸਮਰਪਿਤ ਚੌਥਾ ਕਬੱਡੀ ਕੱਪ ਮਹਾ ਕੁੰਭ ਕਰਵਾਇਆ ਜਾ ਰਿਹਾ ਹੈ।

ਇਸ ਸਬੰਧ ਵਿਚ ਮੀਟਿੰਗ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ, ਜਿਸ ਵਿਚ ਅਵਤਾਰ ਸਿੰਘ ਗਿੱਲ, ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਮਨਿੰਦਰਜੀਤ ਸਿੰਘ ਨਾਗਰਾ, ਰਾਣਾ ਗਿੱਲ ਭਾਣਾ ਯੂ. ਐੱਸ. ਏ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਬਰਿੰਦਰ ਪਰਮਾਰ ਬਿੰਜੋ ਚੇਅਰਮੈਨ ਵੇਰਕਾ ਮਿਲਕ ਪਲਾਟ ਹੁਸ਼ਿਆਰਪੁਰ (ਸੇਵਾ ਮੁਕਤ), ਨਿਰਮਲ ਸਿੰਘ ਝੂਟੀ, ਸੰਦੀਪ ਸੈਂਡੀ, ਪਿ੍ਰੰਸੀਪਲ ਬਲਵੀਰ ਸਿੰਘ ਚੇਲਾ, ਗੋਲਡੀ ਰਾਣਾ, ਪਰਮਜੀਤ ਸਿੰਘ ਰੱਕੜ, ਰਛਪਾਲ ਕਲੇਰ, ਇੰਦਰਜੀਤ ਸਿੰਘ ਵਾਹਦ ਕੈਨੇਡਾ, ਸੁੱਖੀ ਬੈਸ ਯੂ. ਐੱਸ. ਏ, ਬੱਬੂ ਮਾਹਲ ਯੂ. ਐੱਸ. ਏ, ਤੇਜਵੀਰ ਸਿੰਘ ਢਿੱਲੋਂ, ਰਮਨਦੀਪ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਇਸ ਕਬੱਡੀ ਕੱਪ ਟੂਰਨਾਮੈਂਟ ਵਿਚ ਕਬੱਡੀ ਸਪੋਰਟਸ ਕਲੱਬ ਭਰੋਮਜਾਰਾ, ਕਬੱਡੀ ਸਪੋਰਟਸ ਕਲੱਬ ਜੱਬੋਵਾਲ, ਕਬੱਡੀ ਸਪੋਰਟਸ ਕਲੱਬ ਕਾਹਰੀ ਸਾਹਰੀ, ਕਬੱਡੀ ਸਪੋਰਟਸ ਕਲੱਬ ਮਾਹਿਲਪੁਰ ਸ਼ਹੀਦਾਂ, ਬੱਚਿਆਂ ਦੀ ਐਕਸ਼ਨ ਕਬੱਡੀ ਟੀਮਾਂ ਦਾ ਸੋਆ ਮੈਚ ਵੀ ਹੋਵੇਗਾ।
ਇਸ ਮੈਚ ਵਿਚ ਪਹਿਲਾ ਇਨਾਮ ਡੇਢ ਲੱਖ ਰੁਪਏ ਤੇ ਦੂਸਰਾ ਇਨਾਮ ਇੱਕ ਲੱਖ ਰੁਪਏ ਹੋਵੇਗਾ।