2 ਸਾਲਾ ਤੋਂ ਮਜ਼ਦੂਰਾਂ ਦੀ ਹੋ ਰਹੀ ਖੱਜਲਖੁਆਰੀ ਹੋਣ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਤੇ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਨੂੰ ਪੱਤਰ।

ਗੜ੍ਹਸ਼ੰਕਰ 06 ਅਕਤੂਬਰ - ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਤੋਂ ਬਾਅਦ ਮਾਨਯੋਗ ਸਹਾਇਕ ਲੇਬਰ ਕਮਿਸ਼ਨਰ ਸ: ਬਲਜੀਤ ਸਿੰਘ ਹੁਸ਼ਿਆਰਪੁਰ ਜੀ ਨੂੰ ਵੱਲੋਂ ਕੰਸਟ੍ਰਕਸ਼ਨ ਮਜ਼ਦੂਰ ਯੂਨੀਅਨ ਨੇ ਮੰਗ ਪੱਤਰਕਰ ਸੋਂਪਿਆ ਗਿਆ। ਅਤੇ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਪ੍ਰਧਾਨ ਸੰਜੀਵ ਕੁਮਾਰ ਮੇਹਟੀਆਣਾ ਵਲੋਂ ਕੀਤੀ ਗਈ।

ਗੜ੍ਹਸ਼ੰਕਰ 06 ਅਕਤੂਬਰ -  ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਤੋਂ ਬਾਅਦ ਮਾਨਯੋਗ ਸਹਾਇਕ ਲੇਬਰ ਕਮਿਸ਼ਨਰ ਸ: ਬਲਜੀਤ ਸਿੰਘ ਹੁਸ਼ਿਆਰਪੁਰ ਜੀ ਨੂੰ ਵੱਲੋਂ ਕੰਸਟ੍ਰਕਸ਼ਨ ਮਜ਼ਦੂਰ ਯੂਨੀਅਨ ਨੇ ਮੰਗ ਪੱਤਰਕਰ ਸੋਂਪਿਆ ਗਿਆ। ਅਤੇ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਪ੍ਰਧਾਨ ਸੰਜੀਵ ਕੁਮਾਰ ਮੇਹਟੀਆਣਾ ਵਲੋਂ ਕੀਤੀ ਗਈ। ਇਸ ਮੋਕੇ ਸਮੂਹਿਕ ਇਕੱਠ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਮਜ਼ਦੂਰ ਦੇ ਨਾਲ ਨਾਲ ਪਿੰਡ ਦੇ ਮੋਹਤਵਰ ਸਰਪੰਚ ਨੰਬਰਦਾਰ ਪੰਚਾਇਤ ਮੈਂਬਰਾਂ ਨੇ ਵੀ ਭਾਗ ਲਿਆ। ਇਸ ਮੋਕੇ ਪ੍ਰਧਾਨ ਸੰਜੀਵ ਕੁਮਾਰ ਵਲੋਂ ਆਏ ਹੋਏ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਨੂੰ ਗੰਭੀਰਤਾ ਨਾਲ ਲਿਆ ਤੇ ਮਜ਼ਦੂਰਾਂ ਦੀ ਹੋ ਰਹੀ ਖੱਜਲਖੁਆਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ , ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਿਨ੍ਹਾਂ ਹੱਥਾਂ ਨਾਲ ਅਸੀਂ ਸਰਕਾਰ ਨੂੰ ਵੋਟਾਂ ਪਾਈਆਂ ਤੇ ਮਜ਼ਦੂਰ ਸਾਥਿਆਂ ਆਪਣੇ ਮੂੰਹ ਵੋਟਾਂ ਪਾਉਣ ਲਈ ਕਿਹਾ ਸੀ। ਅੱਜ ਉਹਨਾਂ ਹੱਥਾਂ ਤੇ ਮੂੰਹ ਨਾਲ ਪੰਜਾਬ ਸਰਕਾਰ ਦੀ ਨਿੰਦਿਆ ਤੇ ਸਿਆਪਾ ਕਰਨ ਲਈ ਮਜਬੂਰ ਹਾਂ। ਪੰਜਾਬ ਵਿੱਚ ਨਵੀ ਸਰਕਾਰ ਬਣੀ ਨੂੰ ਤਕਰੀਬਨ ਦੋ ਸਾਲ ਦਾ ਸਮਾਂ ਹੋ ਗਿਆ ਹੈ। ਅੱਜ ਤੱਕ ਮਾਨਯੋਗ ਸੀ ਐਮ ਭਗਵੰਤ ਮਾਨ ਜੀ ਵਲੋਂ ਖੁੱਲੀ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਪ੍ਰਤੀ ਕੋਈ ਵੀ ਢੁਕਵਾਂ ਬਿਆਨ ਜਾ ਸਕੀਮ ਨਹੀਂ ਦਿੱਤੀ ਗਈ। ਇਸ ਦੇ ਉਲਟ ਜ਼ੋ ਮਜ਼ਦੂਰਾਂ ਨੂੰ ਪੰਜਾਬ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਚੰਡੀਗੜ੍ਹ ਵਲੋਂ ਸਕੀਮਾਂ ਦਾ ਲਾਭ ਮਿਲਦਾ ਸੀ। ਪਿਛਲੇ ਦੋ ਸਾਲਾਂ ਤੋਂ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਕੀਮਾਂ ਤੇ ਵੀ ਰੋਕ ਲਾਈ ਹੋਈ ਹੈ।
ਸਰਕਾਰ ਵੱਲੋਂ BOCW act 1996 ਅਧੀਨ ਰਜਿਸਟਰ ਕਰਨ ਲਈ ਜ਼ੋ ਸੁਵਿਧਾ ਆਨਲਾਈਨ ਕੀਤੀ ਹੋਈ ਹੈ।
ਅੱਜ ਤੱਕ ਸੰਪੂਰਨ ਢੰਗ ਨਾਲ ਸਿਸਟਮ ਸਹੀ ਨਹੀਂ ਚੱਲਿਆ ਰਿਹਾ। ਜੇਕਰ ਥੋੜਾ ਬਹੁਤ ਸਿਸਟਮ ਚੱਲਦਾ ਵੀ ਹੈ,ਤਾ ਸੁਵਿਧਾ ਕੇਂਦਰਾਂ ਦੇ ਬਹੁਤ ਸਾਰੇ ਮੁਲਾਜ਼ਮ ਅਨ ਟਰੇਡ ਹੋਣ ਕਰਕੇ ਕੰਸਟ੍ਰਕਸ਼ਨ ਮਜ਼ਦੂਰ ਦੀਆਂ ਫਾਈਲਾਂ ਗਲਤ ਅਪਲਾਈ ਕਰ ਦਿੰਦੇ ਨੇ, ਅਤੇ ਸਿਸਟਮ ਵੀ ਸਹੀ ਨਹੀਂ ਹੋਣ ਕਰਕੇ ਬਹੁਤ ਸਾਰੇ ਮਜ਼ਦੂਰਾਂ ਦੀਆਂ ਫਾਇਲਾਂ ਤੇ ਬਾਰ ਬਾਰ ਲੇਬਰ ਮਹਿਕਮੇ ਵਲੋਂ ਅਬਜੈਕਸ਼ਨ ਲਾਏ ਜਾਂਦੇ ਨੇ, ਜਿਸ ਕਰਕੇ ਮਜ਼ਦੂਰਾਂ ਦੇ ਵਾਰ ਵਾਰ ਚੱਕਰ ਲਾਉਣ ਤੇ ਬਹੁਤ ਖੱਜਲ ਖੁਆਰੀ ਹੁੰਦੀ ਹੈ। ਬਹੁਤ ਸਾਰੇ ਮਜ਼ਦੂਰ ਥੱਕ ਹਾਰ ਕੇ ਘਰੀ ਬੈਠ ਜਾਂਦੇ ਨੇ, ਜੇਕਰ ਥੋੜੇ ਬਹੁਤ ਕੇਸ ਕਲੀਅਰ ਵੀ ਹੋਣ, ਤੇ ਲੇਬਰ ਮਹਿਕਮੇ ਵੱਲੋਂ ਸਮੇਂ ਸਮੇਂ ਸਿਰ ਪੜਤਾਲ ਨਹੀਂ ਕੀਤੀ ਜਾਂਦੀ। ਕਈ ਕਈ ਮਹੀਨੇ ਲੇਬਰ ਮਹਿਕਮੇ ਕੋਲ ਕੇਸ ਪੈਡਿੰਗ ਪਏ ਰਹਿੰਦੇ ਨੇ, ਜੇਕਰ ਭੁੱਲ ਭੁਲੇਖੇ ਕੁਝ ਕੇਸ ਪਾਸ ਕਰਕੇ ਚੰਡੀਗੜ੍ਹ ਲੇਬਰ ਦਫ਼ਤਰ ਭੇਜ ਦਿੱਤੇ ਜਾਣ ਤੇ,ਕਈ ਕਈ ਮਹੀਨੇ ਚੰਡੀਗੜ੍ਹ ਲੇਬਰ ਦਫ਼ਤਰ ਵਾਲੇ ਮਜ਼ਦੂਰਾਂ ਦੀਆਂ ਪਾਸ ਸਕੀਮਾਂ ਦਾ ਲਾਭ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਉਂਦੇ। ਇਹ ਸਾਰੀ ਸਮੱਸਿਆ ਪਿਛਲੇ ਦੋ ਸਾਲਾਂ ਤੋਂ ਬਹੁਤ ਵੱਧ ਗਈ ਹੈ। ਮਜ਼ਦੂਰਾਂ ਨੂੰ ਇਸ ਸਮੇਂ ਇੰਜ ਜਾਪ ਰਿਹਾ ਹੈ। ਕਿ ਇਹ ਪੰਜਾਬ ਸਰਕਾਰ ਚੁਣਨ ਕੇ ਅਸੀਂ ਬਹੁਤ ਗਲਤ ਕੀਤਾ। ਜ਼ੋ ਮਾੜਾ ਮੋਟਾ ਲਾਭ ਮਿਲਦਾ ਸੀ ਉਹ ਸਮੇਂ ਬੰਦ ਹੋਈਆਂ ਨਾਲ ਦਾ ਹੈ। ਇਸ ਸਮੇਂ ਸੈਂਕੜੇ ਹਜ਼ਾਰਾਂ ਮਜ਼ਦੂਰਾਂ ਦੀਆਂ ਸਕੀਮਾਂ, ਅਪਲਾਈ ਕੀਤੀਆਂ ਹੋਈਆਂ ਜਿਵੇਂ ਵਜ਼ੀਫਾ ਸਕੀਮ, ਸ਼ਗਨ ਸਕੀਮ,ਐਲ,ਟੀ,ਸੀ। ਮੈਡੀਕਲ, ਐਕਸੀਗਰੇਸੀਆ ਸਕੀਮ ਆਂਦਿ, ਜ਼ੋ ਕਿ ਲੇਬਰ ਮਹਿਕਮੇ ਵੱਲੋਂ ਸੈਂਕੜੇ ਸਕੀਮਾਂ ਤੇ ਅਬਜੈਕਸ਼ਨ ਲਾਏ ਹੋਏ, ਅਤੇ ਬਹੁਤ ਸਾਰੇ ਪੈਡਿੰਗ ਪਏ ਨੇ, ਜਿਹਨਾਂ ਦੀ ਜਾਣਕਾਰੀ ਨਿਊ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਵਲੋਂ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਜ਼ੋ ਮਜ਼ਦੂਰਾਂ ਦਾ ਭਰੋਸਾ ਸਰਕਾਰਾਂ ਤੇ ਬਣੀਆਂ ਰਹੇ। ਇਸ ਮੋਕੇ ਹਾਜ਼ਰ ਸਨ, ਸ: ਦਲਵੀਰ ਸਿੰਘ ਕੰਦੋਲਾ , ਜਸਵਿੰਦਰ ਸਿੰਘ ਬਬੇਲੀ ਕਿ੍ਸਨ ਦਿਆਲ ਸਿੰਬਲੀ, ਬਿਸ਼ਨ ਦਾਸ, ਮੋਨਾ ਕਲਾਂ,ਸਰਵਣ ਸਿੰਘ ਫੁਗਲਾਣਾ ,ਜੀਤ ਰਾਮ ਫੁਗਲਾਣਾ, ਅਸ਼ੋਕ ਕੁਮਾਰ ਨਾਰਾਂ, ਅਰਵਿੰਦਰ ਸਿੰਘ ਹਰਮਓਇਆ, ਅਰਵਿੰਦਰ ਸਿੰਘ ਹਰਖੋਵਾਲ, ਹਰਭਜਨ ਸਿੰਘ, ਸ਼ਾਲੀਮਾਰ ਨਗਰ, ਸੁਦੇਸ਼ ਭੱਟੀ ਸਿੰਬਲੀ ਆਦਿ ਹਾਜ਼ਰ ਸਨ।