ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਗਮਾਡਾ ਨੇ ਕਲੀਅਰੈਂਸ ਸਰਟੀਫਿਕੇਟ ਸੌਂਪਣ ਲਈ ਲਗਾਇਆ ਕੈਂਪ

ਐਸ.ਏ.ਐਸ. ਨਗਰ, 13 ਸਤੰਬਰ, 2025: ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨੇ ਅੱਜ ਪ੍ਰਮੋਟਰਾਂ/ ਬਿਲਡਰਾਂ ਅਤੇ ਹੋਰ ਸਟੋਕਹੋਲਡਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੀਆਂ ਪਰਮਿਸ਼ਨਾਂ ਜਾਰੀ ਕਰਨ ਲਈ ਇੱਕ ਕੈਂਪ ਲਗਾਇਆ । ਪੁੱਡਾ ਭਵਨ, ਸੈਕਟਰ 62, ਐਸ.ਏ.ਐਸ. ਨਗਰ ਵਿਖੇ ਆਯੋਜਿਤ ਕੈਂਪ ਵਿੱਚ ਕੁੱਲ 45 ਕਲੀਅਰੈਂਸ ਸਰਟੀਫਿਕੇਟ ਜਾਰੀ ਕੀਤੇ ਗਏ।

ਐਸ.ਏ.ਐਸ. ਨਗਰ, 13 ਸਤੰਬਰ, 2025: ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਨੇ ਅੱਜ ਪ੍ਰਮੋਟਰਾਂ/ ਬਿਲਡਰਾਂ ਅਤੇ ਹੋਰ ਸਟੋਕਹੋਲਡਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਦੀਆਂ ਪਰਮਿਸ਼ਨਾਂ ਜਾਰੀ ਕਰਨ ਲਈ ਇੱਕ ਕੈਂਪ ਲਗਾਇਆ । ਪੁੱਡਾ ਭਵਨ, ਸੈਕਟਰ 62, ਐਸ.ਏ.ਐਸ. ਨਗਰ ਵਿਖੇ ਆਯੋਜਿਤ ਕੈਂਪ ਵਿੱਚ ਕੁੱਲ 45 ਕਲੀਅਰੈਂਸ ਸਰਟੀਫਿਕੇਟ ਜਾਰੀ ਕੀਤੇ ਗਏ।
ਕਾਰਵਾਈ ਦੀ ਪ੍ਰਧਾਨਗੀ ਕਰਦਿਆਂ, ਸ਼੍ਰੀ ਵਿਸ਼ੇਸ਼ ਸਾਰੰਗਲ, ਆਈ.ਏ.ਐਸ., ਮੁੱਖ ਪ੍ਰਸ਼ਾਸਕ ਨੇ 45 ਬਿਨੈਕਾਰਾਂ ਨੂੰ ਲੈਂਟਰ ਆਫ ਇੰਟੈਂਟ, ਕੰਪਲੀਸ਼ਨ ਸਰਟੀਫਿਕੇਟ, ਆਰਕੀਟੈਕਚਰਲ ਕੰਟਰੋਲ, ਬਿਲਡਿੰਗ ਪਲਾਨ, ਪ੍ਰਮੋਟਰ ਰਜਿਸਟ੍ਰੇਸ਼ਨ ਸਰਟੀਫਿਕੇਟ, ਜ਼ੋਨਿੰਗ ਪਲਾਨ ਆਦਿ ਸੌਂਪੇ। 
ਭਾਵੇਂ ਕੈਂਪ ਲਗਾਉਣ ਦਾ ਉਦੇਸ਼ ਕਲੀਅਰੈਂਸ ਸਰਟੀਫਿਕੇਟ ਸੌਂਪਣਾ ਸੀ, ਪਰੰਤੂ ਕੁਝ ਪ੍ਰੋਜੈਕਟਾਂ ਦੇ ਵਸਨੀਕਾਂ ਨੇ ਆਪਣੀਆਂ ਸਮੱਸਿਆਵਾਂ ਧਿਆਨ ਵਿੱਚ ਲਿਆਉਂਦੀਆਂ। ਮੁੱਖ ਪ੍ਰਸ਼ਾਸਕ ਨੇ ਧੀਰਜਪੂਰਵਕ ਸ਼ਿਕਾਇਤਾਂ ਸੁਣੀਆਂ ਅਤੇ ਜ਼ਿਆਦਾਤਰ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। 
ਜਿਨ੍ਹਾਂ ਮਾਮਲਿਆਂ ਵਿੱਚ ਵਿਚਾਰ-ਵਟਾਂਦਰੇ ਦੀ ਲੋੜ ਸੀ, ਸ੍ਰੀ ਸਾਰੰਗਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ, ਉਹਨਾਂ ਮਸਲਿਆਂ ਨੂੰ ਲੋੜੀਂਦੇ ਪੱਧਰ 'ਤੇ ਨਜਿੱਠਿਆ ਜਾਵੇਗਾ ਅਤੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮਾਮਲਿਆਂ ਨੂੰ ਪਹਿਲ ਦੇ ਆਧਾਰ 'ਤੇ ਪੇਸ਼ ਕਰਨ ਤਾਂ ਜੋ ਵਸਨੀਕਾਂ ਦੁਆਰਾ ਧਿਆਨ ਵਿੱਚ ਲਿਆਂਦੀਆਂ ਗਈਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਮੁੱਖ ਪ੍ਰਸ਼ਾਸਕ ਨੇ ਜੋਰ ਦੇ ਕੇ ਕਿਹਾ ਕੀ ਪ੍ਰਾਪਤ ਹੋਣ ਵਾਲੀਆਂ ਪ੍ਰਤੀ ਬੇਨਤੀਆਂ ਭਾਵੇ ਉਹ ਆਮ ਜਨਤਾ ਦੀਆਂ ਹੋਣ ਜਾ ਪ੍ਰਮੋਟਰਾਂ ਅਤੇ ਡਿਵੈਲਪਰਾਂ ਦੀਆਂ,ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਅਥਾਰਟੀ ਵਚਨਬੱਧ ਹੈ ਅਤੇ ਇਹ ਸੁਨਿਸਚਿਤ ਕਰਨ ਲਈ ਕੀ ਕੇਸ ਜਿਆਦਾ ਦੇਰ ਤੱਕ ਪੈਡਿੰਗ ਨਾ ਰਹਿਣ ਸਟਾਫ ਦੇ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਆਪਣੇ ਕੇਸਾਂ ਦੇ ਨਿਪਟਾਰੇ 'ਤੇ ਸੰਤੁਸ਼ਟੀ ਪ੍ਰਗਟਾਦੇ ਹੋਏ, ਪ੍ਰਮੋਟਰਾਂ/ਡਿਵੈਲਪਰਾਂ ਅਤੇ ਸਟੇਕਹੋਲਡਰਾਂ ਨੇ ਕੈਂਪ ਲਗਾਉਣ ਦੇ ਅਥਾਰਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਅਰਜ਼ੀਆਂ ਦੇ ਨਿਪਟਾਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਜਿਨ੍ਹਾਂ ਉੱਪਰ ਸਮਾਂਬੱਧ ਢੰਗ ਨਾਲ ਕਾਰਵਾਈ ਕੀਤੀ ਗਈ ਹੈ।
ਕੈਂਪ ਵਿੱਚ ਸ੍ਰੀ ਅਮਰਿੰਦਰ ਸਿੰਘ ਮੱਲੀ, ਵਧੀਕ ਮੁੱਖ ਪ੍ਰਸ਼ਾਸਕ, ਗਮਾਡਾ; ਸ੍ਰੀ ਰਵਿੰਦਰ ਸਿੰਘ, ਅਸਟੇਟ ਅਫਸਰ (ਪਲਾਟ ਅਤੇ ਹਾਊਸਿੰਗ); ਸ੍ਰੀ ਜਸਵਿੰਦਰ ਸਿੰਘ ਕਾਹਲੋਂ, ਅਸਟੇਟ ਅਫਸਰ (ਪਾਲਿਸੀ) ਅਤੇ ਅਸਟੇਟ ਆਫਿਸ, ਪਲਾਨਿੰਗ ਵਿੰਗ ਅਤੇ ਹੋਰ ਸ਼ਾਖਾਵਾ ਦੇ ਅਧਿਕਾਰੀ ਮੌਜੂਦ ਰਹੇ।