ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਦੀ ਮੀਟਿੰਗ, ਮਹੱਤਵਪੂਰਣ ਜਾਣਕਾਰੀ ਦਿੱਤੀਆਂ
ਗੜਸ਼ੰਕਰ, 15 ਸਤੰਬਰ:- ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਰਜਿਸਟਰ ਹੁਸ਼ਿਆਰਪੁਰ ਦੇ ਬਲਾਕ ਗੜਸ਼ੰਕਰ ਦੀ ਮੀਟਿੰਗ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਇਥੋਂ ਦੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਕੀਤੀ ਗਈ। ਇਸ ਵਿੱਚ ਸੁਸਾਇਟੀ ਵੱਲੋਂ 7, 8 ਅਤੇ 9 ਨਵੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਵਾਲੀ ਬਲਾਇੰਡ ਟੀ 20 ਕ੍ਰਿਕਟ ਟੂਰਨਾਮੈਂਟ ਸਬੰਧੀ ਵਿਚਾਰ ਸਾਂਝੇ ਕੀਤੇ ਗਏ ਅਤੇ ਡੀਜੇਬਲ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ 5 ਸਤੰਬਰ ਨੂੰ ਕਰਵਾਏ ਗਏ ਅਧਿਆਪਕ ਦਿਵਸ ਸਨਮਾਨ ਸਮਾਰੋਹ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਰਕਾਰ ਵੱਲੋਂ ਡਿਸੇਬਲ ਪਰਸਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਅਤੇ ਸਮਾਜ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਰਾਜਕੁਮਾਰ ਕਮੇਟੀ ਮੈਂਬਰ ਹੁਸ਼ਿਆਰਪੁਰ, ਸੋਮਨਾਥ ਸੈਕਟਰੀ, ਜਸਵੀਰ ਸਿੰਘ ਕੈਸ਼ੀਅਰ, ਗਿਆਨ ਚੰਦ ਟੇਲਰ ਮੈਂਬਰ, ਜਸਵਿੰਦਰ ਕੌਰ ਕੁਕੜਾ, ਜਸਵਿੰਦਰ ਸਿੰਘ ਹੇਲਰਾ, ਰੋਸ਼ਨ ਲਾਲ ਗੜਸ਼ੰਕਰ, ਰਿੰਕੂ ਅਜੀਤਪੁਰ, ਰਾਮਸਰਨ ਦਾਸ ਬੀਰਮਪੁਰ ਸਹਿਤ ਹੋਰ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।