ਅੱਖਾਂ ਦਾਨ, ਫਸਟ ਏਡ ਅਪ੍ਰੈਸਨ ਸੰਧੂਰ ਬਾਰੇ ਜਾਗਰੂਕ ਕੀਤਾ।

ਪਟਿਆਲਾ- ਰਾਸ਼ਟਰੀ ਅੱਖਾਂ ਦਾਨ ਅਤੇ ਅੱਖਾਂ ਦੀ ਸੰਭਾਲ ਪੰਦਰਵਾੜੇ ਦੇ ਸਬੰਧ ਵਿੱਚ ਪੀ ਆਰ ਪੀ ਸੀ ਡਰਾਈਵਰ ਕੰਡਕਟਰ ਟ੍ਰੇਨਿੰਗ ਸਕੂਲ ਵਿਖੇ ਰੈੱਡ ਕਰਾਸ ਦੇ ਵੰਲਟੀਅਰ, ਅੱਖਾਂ ਦੇ ਮਾਹਿਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਮਗਰੋਂ ਮਿਰਤਕ ਦੀਆਂ ਅੱਖਾਂ 5/6 ਘੰਟੇ ਤੱਕ ਜਿਉਂਦੀਆਂ ਰਹਿੰਦੀਆਂ ਹਨ। ਇਸ ਲਈ ਫੋਨ ਨੰਬਰ 1800-103-7100 ਤੇ ਬੇਨਤੀ ਕਰਕੇ, ਜਾਂ ਕਿਸੇ ਵੀ ਅੱਖਾਂ ਦੇ ਡਾਕਟਰਾਂ ਨੂੰ ਆਪਣੇ ਘਰ ਬੁਲਾਇਆ ਜਾ ਸਕਦਾ।

ਜ਼ੋ 10/15 ਮਿੰਟਾਂ ਵਿੱਚ ਮਿਰਤਕ ਦੀਆਂ ਦਾ ਕੋਰਨੀਆ ਲੈ ਲੈਂਦੇ ਹਨ।  ਉਹ ਕੋਰਨੀਆ ਕਿਸੇ ਅੰਨੇ ਇਨਸਾਨ ਦੀਆਂ ਅੱਖਾਂ ਵਿੱਚ ਲਗਾਕੇ, ਅੰਨੇ ਇਨਸਾਨ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ। ਗੁਰਪ੍ਰੀਤ ਨੇ ਕਿਹਾ ਕਿ ਦੇਸ਼ ਵਿੱਚ ਹਰ ਸਾਲ ਕਰੋੜਾਂ ਲੋਕਾਂ ਦੀ ਮੌਤਾਂ ਹੋ ਰਹੀਆਂ ਪਰ ਕੇਵਲ 40000/50000  ਮਿਰਤਕਾਂ ਦੀਆਂ ਅੱਖਾਂ ਦਾਨ ਹੋ ਰਹੀਆਂ ਹਨ।  
ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਨੇ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਪ੍ਰੈਸਨ ਸੰਧੂਰ ਤਹਿਤ ਇਹ ਜ਼ਰੂਰੀ ਹੈ ਕਿ ਭਵਿੱਖ ਵਿੱਚ ਆਪਣੀ ਸੁਰੱਖਿਆ ਅਤੇ ਬਚਾਅ ਲਈ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ। ਅੱਖਾਂ ਦਾਨ ਕਰਨ ਫ਼ਾਰਮ ਭਰਕੇ, ਘਰ ਪਰਿਵਾਰ ਦੇ ਮੈਂਬਰਾਂ ਨੂੰ ਦਸ ਦੇਣਾ ਚਾਹੀਦਾ ਕਿਉਂਕਿ ਮੌਤ ਮਗਰੋਂ ਉਨ੍ਹਾਂ ਵਲੋਂ ਹੀ ਅੱਖਾਂ ਦਾਨ ਕਰਨ ਲਈ ਯਤਨ ਕੀਤੇ ਜਾਣਗੇ। 
ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ ਟ੍ਰੇਨਿੰਗ ਸਕੂਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਕਰੋੜ ਤੋਂ ਵੱਧ ਅੰਨੇ ਲੋਕ, ਬੱਚੇ, ਨੋਜਵਾਨ ਹਨ, ਜਿਨ੍ਹਾਂ ਨੂੰ, ਤਰਸ ਦੇ ਆਧਾਰ ਤੇ ਆਪਣੇ ਮਿਰਤਕ ਰਿਸ਼ਤੇਦਾਰਾਂ ਦੀਆਂ ਅੱਖਾਂ ਦਾਨ ਕਰਕੇ ਬਹੁਤ ਪੁੰਨ ਕਮਾਇਆ ਜਾ ਸਕਦਾ ਹੈ।
 ਜਦਕਿ ਲੋਕਾਂ ਵਲੋਂ ਮਿਰਤਕ ਦੇ ਪੁਰਾਣੇ ਕਪੜੇ ਬਿਸਤਰੇ ਹੀ ਦਾਨ ਪੁੰਨ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਮਾ ਜੀ ਵਲੋਂ ਲੰਮੇ ਸਮੇਂ ਤੋਂ ਡਰਾਈਵਰਾਂ ਕੰਡਕਟਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।