ਪੰਜਾਬ ਸਰਕਾਰ ਵਲੋਂ ਵਾਰ-ਵਾਰ ਮੀਟਿੰਗ ਰੱਦ ਕਰਨ ਨਾਲ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਪਾਈ ਜਾ ਰਹੀ ਹੈ ਘੋਰ ਨਿਰਾਸ਼ਾ

ਹੁਸ਼ਿਆਰਪੁਰ- ਪੰਜਾਬ ਸਰਕਾਰ ਵਲੋੰ ਲਗਾਤਾਰ ਮੁਲਾਜ਼ਮ-ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਟਾਲਮਟੋਲ ਦੀ ਨੀਤੀ ਅਤੇ ਸਰਕਾਰ ਵਲੋੰ ਵਾਰ-ਵਾਰ ਮੀਟਿੰਗ ਲਈ ਸਮਾਂ ਦੇ ਕੇ ਮੰਗਾਂ ਨੂੰ ਲਟਕਾਉਣ ਨਾਲ ਮੁਲਾਜ਼ਮ-ਪੈਨਸ਼ਨਰ ਵਰਗ ਵਿੱਚ ਘੋਰ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੋਕੇ ਤੇ ਮੀਟਿੰਗ ਰੱਦ ਕਰਨ ਨਾਲ ਮੁਲਾਜ਼ਮ-ਪੈਨਸ਼ਨਰ ਵਰਗ ਸਰਕਾਰ ਤੋਂ ਨਰਾਜ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ ਯੂਨੀਅਨ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਨੇ ਅੱਡਾ ਈਸਪੁਰ ਵਿਖੇ ਹੋਈ ਇੱਕ ਅਹਿਮ ਮੀਟਿੰਗ ਵਿੱਚ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ।
ਪੁਰਾਣੀ ਪੈਨਸ਼ਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਨਿੱਜੀਕਰਨ ਬੰਦ ਕਰਨ , ਡੀ.ਏ ਅਤੇ ਪੇਅ-ਕਮਿਸ਼ਨ ਦੇ ਬਕਾਏ, ਨਵੀਂ ਸਿੱਖਿਆ ਨੀਤੀ ਰੱਦ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, ਕੱਟੇ 37 ਭੱਤੇ ਅਤੇ ਏ.ਸੀ.ਪੀ ਬਹਾਲ ਕਰਨ, ਪੈਨਸ਼ਨਰਾਂ ਲਈ 2.59 ਗੁਣਾਂਕ, ਕੇਂਦਰੀ ਪੇਅ-ਕਮਿਸ਼ਨ ਰੱਦ ਕਰਨ ਅਤੇ ਹੋਰ ਕਈ ਹੱਕੀ ਅਤੇ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।
ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ-ਪੈਨਸ਼ਨਰ ਵਰਗ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਇਸ ਮੌਕੇ ਨਰਿੰਦਰ ਅਜਨੋਹਾ, ਪਰਮਜੀਤ ਕਾਤਿਬ, ਉਂਕਾਰ ਸਿੰਘ, ਹਰਮਨੋਜ ਕੁਮਾਰ, ਸੁਰਜੀਤ ਸਿੰਘ, ਅਜੇ ਕੁਮਾਰ, ਮਨਜਿੰਦਰ ਸਿੰਘ, ਹਰਮਿੰਦਰ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਸਿੰਘ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।*