'ਪਿੰਡਾਂ 'ਚ ਲਾਇਬ੍ਰੇਰੀਆਂ ਦੀ ਲੋੜ ਕਿਉ' ਵਿਸੇ਼ 'ਤੇ ਸੈਮੀਨਾਰ

ਪੈਗ਼ਾਮ ਏ ਜਗਤ/ਮੌੜ ਮੰਡੀ, 27 ਅਗਸਤ- ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਹਲਕਾ ਮੌੜ ਦੇ ਪਿੰਡ ਢੱਡੇ ਵਿਖੇ 'ਪਿੰਡਾਂ ਚ ਲਾਇਬ੍ਰੇਰੀਆਂ ਦੀ ਲੋੜ ਕਿਉਂ' ਵਿਸੇ਼ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸਦੀ ਪ੍ਰਧਾਨਗੀ ਸਤੀਸ਼ ਕੁਮਾਰ ਵਰਮਾ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿੰਡਾਂ 'ਚ ਲਾਇਬ੍ਰੇਰੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਲਾਇਬ੍ਰੇਰੀਆਂ 'ਚ ਬਕਾਇਦਾ ਸਟਾਫ ਹੋਵੇ। ਆਧੁਨਿਕ ਸਹੂਲਤਾਂ ਹੋਣ, ਪਾਠਕਾਂ ਦੀ ਮੰਗ ਅਨੁਸਾਰ ਨਵੀਆਂ ਛਪੀਆਂ ਕਿਤਾਬਾਂ ਮੰਗਵਾਉਣ ਦੀ ਸਹੂਲਤ ਹੋਵੇ। ਉਹਨਾਂ ਕਿਹਾ ਕਿ ਲਾਇਬ੍ਰੇਰੀਆਂ ਦੇ ਵਿਸਥਾਰ ਕਾਰਨ ਪੰਜਾਬ ਵਿੱਚ ਆਪਸ 'ਚ ਭਾਈਚਾਰਾ, ਕੌਮੀ ਏਕਤਾ ਅਤੇ ਮੋਹ ਮੁਹੱਬਤ ਦਾ ਵਿਸਥਾਰ ਹੋਵੇਗਾ। 
ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚੋਂ ਪ੍ਰੋ. ਡਾ.ਸਤਨਾਮ ਸਿੰਘ ਜੱਸਲ ਨੇ ਪਿੰਡਾਂ 'ਚ ਲਾਇਬ੍ਰੇਰੀਆਂ ਦੀ ਲੋੜ ਨੂੰ ਦਰਸਾਉਂਦਿਆਂ ਦੇਸ਼ ਪੱਧਰ ਤੇ ਵੱਖ ਵੱਖ ਸੂਬਿਆਂ ਵਿੱਚ ਲਾਇਬ੍ਰੇਰੀਆਂ ਦੀ ਸਥਿਤੀ, ਕਿਤਾਬਾਂ ਦੀ ਗਿਣਤੀ, ਡਿਜ਼ੀਟਲ ਲਾਇਬ੍ਰੇਰੀਆਂ ਦੀ ਗੱਲ ਕਰਦਿਆਂ ਪੰਜਾਬ ਵਿਚਲੀਆਂ ਵਿੱਦਿਅਕ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਬਾਰੇ ਸੰਜੀਦਾ ਵਿਚਾਰ ਪ੍ਰਗਟ ਕੀਤੇ ਤੇ ਨਾਲ ਹੀ ਪਿੰਡਾਂ ਚ ਦਿਹਾਤੀ ਲਾਇਬ੍ਰੇਰੀਆਂ ਸਥਾਪਿਤ ਕਰਨ ਸੰਬੰਧੀ ਵਿਚਾਰ ਪ੍ਰਗਟ ਕੀਤੇ। 
ਬਹੁਪੱਖੀ ਲੇਖਕ ਅਤੇ ਮੈਂਬਰ ਗਵਰਨਿੰਗ ਕੌਂਸਲ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਪ੍ਰਸਿੱਧ ਕਿਤਾਬਾਂ ਪ੍ਰਸਿੱਧ ਵਿਅਕਤੀ ਸਿਰਜਦੇ ਹਨ ਤਾਂ ਕਿਤਾਬਾਂ ਵੀ ਪ੍ਰਸਿੱਧ ਮਨੁੱਖ ਸਿਰਜਦੀਆਂ ਹਨ।ਇਸ ਸੈਮੀਨਾਰ ਦੌਰਾਨ ਮਹਿਮਾਨਾਂ ਨੂੰ ਜੀ ਆਇਆਂ ਸੰਸਥਾ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਆਖਿਆ ਅਤੇ ਸੰਸਥਾ ਦੇ ਡਾਇਰੈਕਟਰ ਅਕਾਦਮਿਕ ਪ੍ਰਮਿੰਦਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ 'ਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬੱਲੀ ਮੈਡਮ ਸਿੰਬਲਜੀਤ ਕੌਰ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਵਿਦੇਸ਼ੀ ਦੌਰੇ ਤੇ ਹੁੰਦਿਆਂ ਵੀ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ ਅਤੇ ਖਜਾਨਚੀ ਸ੍ਰੀਮਤੀ ਪ੍ਰਸ਼ੋਤਮ ਕੌਰ ਨੇ ਵੀ ਉਚੇਚੇ ਤੌਰ ਤੇ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ।