ਟੌਲ ਪਲਾਜਾ ਨੰਗਲ ਸ਼ਹੀਦਾਂ ਦੇ ਨਜਦੀਕ (ਸਟ੍ਰਿਪ ਫਾਰਸਟ) ਸਫੈਦੇ ਦੇ ਦਰਖਤਾਂ ਦੀ ਵੱਡੇ ਗਿਣਤੀ ਹੋਈ ਨਜਾਇਜ ਕਟਾਈ, ਵਿਭਾਗ ਨਹੀਂ ਕਰ ਰਿਹਾ ਕਾਰਵਾਈ।

ਹੁਸ਼ਿਆਰਪੁਰ- ਸੜਕਾਂ ਦੇ ਆਲੇ ਦੁਆਲੇ ਤੇਜੀ ਨਾਲ ਸਟ੍ਰਿਪ ਫਾਰਸਟ ਦੀ ਹੋ ਰਹੀ ਤਬਾਹੀ ਵਾਤਾਵਰਣ ਦੇ ਸੰਤੁਲਨ ਨੂੰ ਕਰ ਰਿਹਾ ਅਸਥਿਰ,ਗਲੋਬਿਲ ਵਾਰਮਿੰਗ ਨੂੰ ਵੇਖਦੇ ਹੋਏ ਵੱਡੀ ਧਿਆਨ ਦੇਣ ਦੀ ਜਰੂਰਤ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੀਤ ਪ੍ਰਧਾਨ ਸੋਨੂ ਮਹਿਤਪੁਰ ਨੇ ਨੰਗਲ ਸ਼ਹੀਦਾਂ ਦੇ ਨਜਦੀਕ ਟੋਲ ਪਲਾਜਾ ਦੇ ਨਜਦੀਕ ਸਫੈਦੇ ਦੇ ਦਰਖਤਾਂ ਦੀ ਵੱਡੀ ਗਿਣਤੀ ਵਿਚ ਨਜਾਇਜ ਕਟਾਈ ਦਾ ਮਾਮਲਾ ਤੁਰੰਤ ਵਿਭਾਗ ਦੇ ਧਿਆਨ ਵਿਚ ਲਿਆਂਦਾ|

ਹੁਸ਼ਿਆਰਪੁਰ- ਸੜਕਾਂ ਦੇ ਆਲੇ ਦੁਆਲੇ ਤੇਜੀ ਨਾਲ ਸਟ੍ਰਿਪ ਫਾਰਸਟ ਦੀ ਹੋ ਰਹੀ ਤਬਾਹੀ ਵਾਤਾਵਰਣ ਦੇ ਸੰਤੁਲਨ ਨੂੰ ਕਰ ਰਿਹਾ ਅਸਥਿਰ,ਗਲੋਬਿਲ ਵਾਰਮਿੰਗ ਨੂੰ ਵੇਖਦੇ ਹੋਏ ਵੱਡੀ ਧਿਆਨ ਦੇਣ ਦੀ ਜਰੂਰਤ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮੀਤ ਪ੍ਰਧਾਨ ਸੋਨੂ ਮਹਿਤਪੁਰ ਨੇ ਨੰਗਲ ਸ਼ਹੀਦਾਂ ਦੇ ਨਜਦੀਕ ਟੋਲ ਪਲਾਜਾ ਦੇ ਨਜਦੀਕ ਸਫੈਦੇ ਦੇ ਦਰਖਤਾਂ ਦੀ ਵੱਡੀ ਗਿਣਤੀ ਵਿਚ ਨਜਾਇਜ ਕਟਾਈ ਦਾ ਮਾਮਲਾ ਤੁਰੰਤ ਵਿਭਾਗ ਦੇ ਧਿਆਨ ਵਿਚ ਲਿਆਂਦਾ|
 ਤੇ ਉਨ੍ਹਾਂ ਨੇ ਅੱਜ ਤੱਕ ਕੋਈ ਕਟਾਈ ਕਰਨ ਵਾਲਿਆਂ ਦੇ ਵਿਰੁਧ ਸਖਤ ਕਾਰਵਾਈ ਨਹੀਂ ਕੀਤੀ,ਭਾਵੇਂ ਉਨ੍ਹਾਂ: ਦੇ ਕਹਿਣ ਅਨੁਸਾਰ ਮਾਲ ਕਬਜੇ ਵਿਚ ਹੈ।ਧੀਮਾਨ ਨੇ ਦਸਿਆ ਕਿ ਵਿਭਾਗ ਦੇ ਗਾਰਡਾਂ ਦੇ ਇਹ ਸਭ ਕੁਝ ਧਿਆਨ ਵਿਚ ਕਿਉਂ ਨਹੀਂ ਆ ਰਿਹਾ।ਉਨ੍ਹਾਂ ਕਿਹਾ ਕਿ ਜਿਥੇ ਦਰਖਤ ਲਗਣੇ ਹਨ ਉਥੇ ਅਨੇਕਾਂ ਥਾਵਾਂ ਉਤੇ ਨਜਾਇਜ ਕਬਜੇ ਹੁੰਦੇ ਹਨ ਤੇ ਦਰਖਤਾਂ ਉਤੇ ਕਿੰਲਾਂ ਲਗਾ ਕਿ ਕੋਈ ਫਲੈਕਸਾਂ ਨਹੀਂ ਲਗਾ ਸਕਦਾ ਤੇ ਇਹ ਸਭ ਕੁਝ ਫਾਰਸਟ ਐਕਟ ਦੀ ਉਲੰਘਣਾ ਹੈ।
 ਪਰ ਇਹ ਗਾਰਡ ਸਭ ਅੱਖਾਂ ਮੀਟ ਕੇ ਲੰਘ ਜਾਂਦੇ ਹਨ।ਧੀਮਾਨ ਨੇ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਸਟ੍ਰਿਪ ਫਾਰਸਟ ਦੀ ਹੋ ਰਹੀ ਤਬਾਹੀ ਅਤੇ ਦਫਖਤਾਂ ਦੀ ਨਜਾਇਜ ਵਰਤੋਂ ਲਈ ਵਣ ਵਿਭਾਗ ਦੇ ਸਾਰੇ ਅਧਿਕਾਰੀ ਜੁੰਮੇਵਾਰ ਹਨ। ਵਣਾ ਦਾ ਉਜਾੜਾ ਵੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੁੰਦਾ ਹੈ।ਇਕਲਾ ਏਹੀ ਹੀ ਨਹੀਂ ਜਿਥੇ ਦਰਖਤ ਲਗਣੇ ਹੁੰਦੇ ਹਨ ਉਥ ਕੂੜੇ ਕਰਕਟ ਦੇ ਅਤੇ ਗੋਬਰ ਦੇ ਢੇਰ ਲੱਗੇ ਹੁੰਦੇ ਹਨ ਤੇ ਅਧਿਕਾਰੀ ਕੋਈ ਵੀ ਕਾਰਵਾਈ ਤੱਕ ਨਹੀਂ ਕਰਦੇ।ਕਈ ਥਾਵਾਂ ਉਤੇ ਤਾਂ ਵਣ ਵਿਭਾਗ ਦੀਆਂ ਥਾਵਾਂ ਉਤੇ ਇਨ੍ਹਾਂ ਦੀ ਮਿਲੀ ਭੁਗਤ ਨਾਲ ਪੱਕੇਤੋਰ ਤੇ ਨਜਾਇਜ ਕੰਮ ਚਲ ਰਹੇ ਹਨ।
ਧੀਮਾਨ ਨੇ ਕਿਹਾ ਕਿ ਭਾਵੇਂ ਵਿਭਾਗੀ ਅਣਗਹਿਲੀਆਂ ਅਤੇ ਲੋਕਾਂ ਦੇ ਸਵਾਰਥ ਕਰਕੇ ਦਰਖਤਾਂ ਦੀ ਗਿਣਤੀ ਘੱਟ ਰਹੀ ਹੈ ਪਰ ਇਹ ਘੱਟ ਰਹੀ ਗਿਣਤੀ ਕੁਦਰਤੀ ਸੰਤੁਲਨ ਦੀ ਕਬਾਹੀ ਵੱਲ ਦੇਸ਼ ਨੂੰ ਲਿਜਾ ਰਹੀ ਹੈ।ਉਨ੍ਹਾਂ ਕਿਹਾ ਸ਼ਾਮ ਦੇ ਸਮੇਂ ਹੁਣ ਤਾਂ ਦਰਖਤਾਂ ਉਤੇ ਲੋਕਾਂ ਨੇ ਅਤੇ ਸ਼ਰਾਬ ਦੀਆਂ ਦੁਕਾਨਾ ਉਤੇ ਲਾਇਆਂ ਦੀਆਂ ਲੰਬੀਆਂ ਲੰਬੀਆਂ ਲੱਗੀਆਂ ਲੜੀਆਂ ਆਮ ਵੇਖੀਆਂ ਜਾ ਸਕਦੀਆਂ ਹਨ।ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਕੀ ਵਿਭਾਗ ਦੇ ਅਧਿਕਾਰੀ ਗੱਡੀਆਂ ਘੁੰਮਾ ਕੇ ਤੇਲ ਹੀ ਬਰਵਾਦ ਕਰਨ ਜੋਗੇ ਹਨ।
ਨਿਯਮਾਂ ਅਨੁਸਾਰ ਵਿਪਾਂਗ ਦੀ ਡਿਊਟੀ ਬਣਦੀ ਹੈ ਕਿ ਉਹ ਅਪਣੀਆਂ ਡਿਊਟੀਆਂ ਨੂੰ ਜਾਨਣ ਤੇ ਉਨ੍ਹਾਂ ਉਤੇ ਪਹਿਰਾ ਦੇਣ।ਵਣ ਵਿਭਾਗ ਹੀ ਅਗਰ ਕੁਤਾਹੀ ਕਰੇਗਾ ਤੇ ਫਿਰ ਗਲੋਬਿਲ ਵਾਰਮਿੰਗ ਤਾਂ ਹੋਵੇਹੀ ਗੀ।ਇਸ ਵਿਭਾਗ ਨੂੰ ਕਰੋੜਾਂ ਰੁਪਇਆ ਵਣਾ ਦੀ ਸੰਭਾਲ, ਦਰਖਤਾਂ ਦੀ ਮੇਨਟੀਨੈਂਸ ਲਈ ਮਿਲਦਾ ਹੈ, ਪਰ ਕੰਮ ਕੁਝ ਵੀ ਨਹੀ ਹੋ ਰਿਹਾ।
ਇਸ ਵਿਭਾਗ ਦੀਆਂ ਜੜ੍ਹਾਂ ਖੋਖਲੀਆਂ ਹੋ ਰਹੀਆਂ ਹਨ।ਅਗਰ ਸਰਕਾਰ ਨੇ ਇਸ ਵਿਭਾਗ ਅੰਦਰ ਵਰਕ ਕਲਚਰ ਨਹੀਂ ਸੁਧਾਰਿਆ ਤਾਂ ਭੱਵਿਖ ਵਿਚ ਬਹੁਤ ਤਬਾਹੀ ਵੇਖਣ ਨੁੰ ਮਿਲੇਗੀ।ਨਹੀਂ ਤਾਂ ਹੁਸਿ਼ਆਰਪੁਰ ਜਿ਼ਲੇ ਦਾ ਹਾਲ ਵੀ ਜਲੰਧਰ, ਲੁਧਿਆਣੇ ਅਤੇ ਦਿਲੀ ਵਰਗਾ ਹੋਵੇਗਾ ਦੇ ਜਿਥੈ ਤੰਦਰੁਸਤੀ ਨੇ ਵਿਨਾਸ਼ ਕਾਰੀ ਰੂਪ ਧਾਰਨ ਕਰ ਲਿਆ।
ਧੀਮਾਨ ਨੇ ਹੁਸਿ਼ਆਰ ਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਭੱਵਿਖ ਲਈ ਦਰਖਤਾਂ ਬਚਾਉਣ ਲਈ ਅੱਗੇ ਜਰੂਰ ਆਉਣ।