
ਚੰਗੀ ਕਮਾਈ ਦੇ ਸਬਜ ਬਾਗ ਵਿਖੇ ਕੇ ਨਿਵੇਸ਼ ਦੇ ਨਾਮ ਤੇ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰੀ, ਮੁਹਾਲੀ ਪੁਲੀਸ ਵਲੋਂ ਮਾਮਲਾ ਦਰਜ
ਐਸ ਏ ਐਸ ਨਗਰ, 2 ਨਵੰਬਰ - ਲੋਕਾਂ ਨੂੰ ਚੰਗੀ ਕਮਾਈ ਦੇ ਸਬਜਬਾਗ ਵਿਖਾ ਕੇ ਉਹਨਾਂ ਤੋਂ ਨਿਵੇਸ਼ ਕਰਵਾ ਕੇ ਠੱਗੀ ਮਾਰਨ ਦੇ ਇੱਕ ਮਾਮਲੇ ਵਿੱਚ ਮੁਹਾਲੀ ਦੇ ਸੈਕਟਰ 78 ਸਥਿਤ ਡਾਲਫਿਨ ਟਾਵਰ ਦੇ ਇੱਕ ਵਸਨੀਕ ਵਿਰੇਸ਼ ਸਿੰਗਲ ਨਾਮ ਦੇ ਵਿਅਕਤੀ ਤੋਂ ਮੁੰਬਈ ਦੇ ਗੋਰੋਗਾਓ ਦੇ ਤਿੰਨ ਵਸਨੀਕਾਂ ਨੇ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰ ਲਈ।
ਐਸ ਏ ਐਸ ਨਗਰ, 2 ਨਵੰਬਰ - ਲੋਕਾਂ ਨੂੰ ਚੰਗੀ ਕਮਾਈ ਦੇ ਸਬਜਬਾਗ ਵਿਖਾ ਕੇ ਉਹਨਾਂ ਤੋਂ ਨਿਵੇਸ਼ ਕਰਵਾ ਕੇ ਠੱਗੀ ਮਾਰਨ ਦੇ ਇੱਕ ਮਾਮਲੇ ਵਿੱਚ ਮੁਹਾਲੀ ਦੇ ਸੈਕਟਰ 78 ਸਥਿਤ ਡਾਲਫਿਨ ਟਾਵਰ ਦੇ ਇੱਕ ਵਸਨੀਕ ਵਿਰੇਸ਼ ਸਿੰਗਲ ਨਾਮ ਦੇ ਵਿਅਕਤੀ ਤੋਂ ਮੁੰਬਈ ਦੇ ਗੋਰੋਗਾਓ ਦੇ ਤਿੰਨ ਵਸਨੀਕਾਂ ਨੇ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰ ਲਈ। ਮੁਹਾਲੀ ਪੁਲੀਸ ਨੇ ਇਸ ਸੰਬੰਧੀ ਵਿਰੇਸ਼ ਸਿੰਗਲ ਦੀ ਸ਼ਿਕਾਇਤ ਤੇ ਮੁੰਬਈ ਦੇ ਗੋਰੋਗਾਓ ਦੇ ਵਸਨੀਕਾਂ ਸੈਲੇਸ਼ ਰਾਮਪਾਲ ਮਹਿਤਾ, ਉਸਦੇ ਪੁੱਤਰ ਅਸ਼ੀਸ਼ ਸੈਲੇਸ਼ ਮਹਿਤਾ ਅਤੇ ਨੂੰਹ ਸ਼ਿਵਾਂਗੀ ਮਹਿਤਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406, 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਡੀ ਐਸ ਪੀ ਸਿਟੀ 2 ਸ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਵਿਰੇਸ਼ ਸਿੰਗਲ ਨੇ ਮੁਹਾਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁੰਬਈ ਦੇ ਗੋਰੋਗਾਓ ਦੇ ਵਸਨੀਕਾਂ ਸੈਲੇਸ਼ ਰਾਮਪਾਲ ਮਹਿਤਾ, ਉਸਦੇ ਪੁੱਤਰ ਅਸ਼ੀਸ਼ ਸੈਲੇਸ਼ ਮਹਿਤਾ ਅਤੇ ਨੂੰਹ ਸ਼ਿਵਾਂਗੀ ਮਹਿਤਾ ਵਲੋਂ ਉਹਨਾਂ ਨੂੰ ਵੱਧ ਕਮਾਈ ਦੇ ਸਬਜਬਾਗ ਵਿਖਾ ਕੇ ਉਹਨਾਂ ਨਾਲ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਸ਼ਿਕਾਇਤਕਾਰਤਾ ਅਨੁਸਾਰ ਦਸੰਬਰ 2021 ਵਿੱਚ ਸੈਲੇਸ਼ ਰਾਮਪਾਲ ਮਹਿਤਾ ਨੇ ਉਹਨਾਂ ਨਾਲ ਸੰਪਰਕ ਕਰਕੇ ਕਿਹਾ ਕਿ ਉਸਦੇ ਪੁੱਤਰ ਆਸ਼ੀਸ਼ ਸੈਲੇਸ਼ ਮਹਿਤਾ ਦੀ ਬਲਿਸ ਕੰਸਲਟੈਂਟ ਨਾਮ ਦੀ ਕੰਪਨੀ ਹੈ ਜਿਸ ਵਲੋਂ ਲੋਕਾਂ ਤੋਂ ਨਿਵੇਸ਼ ਕਰਵਾ ਕੇ 30 ਫੀਸਦੀ ਰਿਟਰਨ ਦਿੱਤੀ ਜਾਂਦੀ ਹੈ ਅਤੇ ਜੇਕਰ ਨੁਕਸਾਨ ਹੋਵੇ ਤਾਂ ਘਾਟੇ ਦਾ 30 ਫੀਸਦੀ ਕੰਪਨੀ ਵਲੋਂ ਸਹਿਨ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਇਹਨਾਂ ਦੇ ਕਹਿਣ ਤੇ ਉਹਨਾਂ ਦੇ ਪੁੱਤਰ ਨੇ ਇਸ ਕੰਪਨੀ ਵਿੱਚ ਖਾਤਾ ਖੋਲ੍ਹ ਲਿਆ ਅਤੇ ਕੁੱਝ ਰਕਮ ਵੀ ਜਮ੍ਹਾਂ ਕਰਵ ਦਿੱਤੀ ਜਿਸਤੇ ਇਹਨਾਂ ਵਿਅਕਤੀਆਂ ਵਲੋਂ ਚੰਗੀ ਰਿਟਰਨ ਦਿੱਤੀ ਗਈ। ਸੈਲੇਸ਼ ਰਾਮਪਾਲ ਮਹਿਤਾ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਕੰਪਨੀ ਸੇਬੀ ਤੋਂ ਰਜਿਸਟਰਡ ਹੈ ਅਤੇ ਉਸਤੇ ਭਰੋਸਾ ਕਰਕੇ ਉਹਨਾਂ ਨੇ ਉਸ ਨੂੰ ਵੱਖ ਵੱਖ ਚੈਕਾਂ ਰਾਂਹੀ ਕੁਲ 1 ਕਰੋੜ 20 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਕੰਪਨੀ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਦੇ ਫੋਨ ਸੁਣਨੇ ਬੰਦ ਕਰ ਦਿੱਤੇ। ਉਹਨਾਂ ਕਿਹਾ ਕਿ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਕੰਪਨੀ ਸੇਬੀ ਤੋਂ ਰਜਿਸਟਰਡ ਨਹੀਂ ਹੈ ਅਤੇ ਇਹਨਾਂ ਵਿਅਕਤੀਆਂ ਨੇ ਉਹਨਾਂ ਨਾਲ ਠੱਗੀ ਕੀਤੀ ਹੈ।
ਸ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਫਰਾਡ ਦੇ ਅਜਿਹੇ ਮਾਮਲਿਆਂ ਵਿੱਚ ਬਡਸ ਐਕਟ 2019 ਵੀ ਲਾਗੂ ਕਰਨ ਦਾ ਉਪਬੁੰਧ ਹੈ ਜਿਸਦੇ ਤਹਿਤ ਠੱਗੀ ਕਰਨ ਵਾਲਿਆਂ ਦੀ ਜਾਇਦਾਦ ਵੀ ਅਟੈਚ ਕੀਤੀ ਜਾ ਸਕਦੀ ਹੈ ਅਤੇ ਜੇਕਰ ਜਾਂਚ ਵਿੱਚ ਠੱਗੀ ਦੀ ਗੱਲ ਸਾਬਿਤ ਹੋਈ ਤਾਂ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
