ਸਮਾਜ ਦੀ ਪ੍ਰਗਤੀ ਸਿਖਿਆ ਅਤੇ ਇੱਕਜੁਟਤਾ ਨਾਲ ਸੰਭਵ - ਰਣਬੀਰ ਸਿੰਘ ਗੰਗਵਾ
ਚੰਡੀਗੜ੍ਹ, 7 ਸਤੰਬਰ - ਹਰਿਆਣਾ ਦੇ ਜਨ ਸਿਹਤ ਅਤੇ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਸਮਾਜ ਦੀ ਪ੍ਰਗਤੀ ਤਾਂਹੀ ਸੰਭਵ ਹੈ ਜਦੋਂ ਸਾਰੇ ਵਰਗ ਸਿਖਿਆ, ਰੁਜ਼ਗਾਰ ਅਤੇ ਸਮਾਜਿਕ ਉਥਾਨ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਸ੍ਰੀ ਗੰਗਵਾ ਐਤਵਾਰ ਨੁੰ ਹਿਸਾਰ ਸਥਿਤ ਮਨੁੱਖ ਭਲਾਈ ਕੁਮਹਾਰ ਸਮਾਜ ਸਮਿਤੀ ਵੱਲੋਂ ਆਯੋਜਿਤ ਇੱਕ ਸ਼ਾਨਦਾਬ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

ਕੈਬੀਨੇਟ ਮੰਤਰੀ ਨੇ ਕਿਹਾ ਕਿ ਜੇਕਰ ਸਮਾਜ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧੇ, ਤਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹਿ ਸਕਦਾ। ਉਨ੍ਹਾਂ ਨੇ ਇਸ ਸਨਮਾਨ ਸਮਾਰੋਹ ਨੂੰ ਸਮਾਜ ਵਿੱਚ ਨਵੀਂ ਊਰਜਾ ਅਤੇ ਪੇ੍ਰਰਣਾ ਦੇਣ ਵਾਲਾ ਕਦਮ ਦਸਿਆ।
ਉਨ੍ਹਾਂ ਨੇ ਕਿਹਾ ਕਿ ਕੁਮਹਾਰ ਸਮਾਜ ਦੀ ਮਿਹਨਤ, ਲਗਨ ਅਤੇ ਰਿਵਾਇਤੀ ਕਲਾ ਨੇ ਹਮੇਸ਼ਾ ਸਮਾਜ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਅੱਜ ਸਮੇਂ ਦੀ ਮੰਗ ਹੈ ਕਿ ਯੁਵਾ ਵਰਗ ਆਧੁਨਿਕ ਸਿਖਿਆ ਅਤੇ ਤਕਨੀਕ ਨਾਲ ਜੁੜ ਕੇ ਆਪਣੀ ਨਵੀਂ ਪਹਿਚਾਨ ਬਨਾਉਣ ਅਤੇ ਸਮਾਜ ਦਾ ਨਾਮ ਰੋਸ਼ਨ ਕਰਨ।
ਕੈਬੀਨੇਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਮਹਿਲਾਵਾਂ ਦੀ ਸਮਾਜਿ ਸੁਰੱਖਿਆ ਅਤੇ ਉਨ੍ਹਾਂ ਨੂੰ ਮਜਬੂਤ ਬਨਾਉਣਾ ਹਰਿਆਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਵਿਕਸਿਤ ਭਾਰਤ ਦੀ ਅਵਧਾਰਣਾ ਵਿੱਚ ਮਹਿਲਾਵਾਂ ਦੀ ਅਹਿਮ ਭਾਗੀਦਾਰੀ ਹੈ, ਇਸ ਲਈ ਕੇਂਦਰ ਤੇ ਸੂਬਾ ਸਰਕਾਰ ਨੇ ਮਹਿਲਾਵਾਂ ਨੂੰ ਮਜਬੂਤ ਅਤੇ ਆਰਥਕ ਰੂਪ ਤੋਂ ਖੁਸ਼ਹਾਲ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਹਨ। ਇਸੀ ਲੜੀ ਵਿੱਚ ਸੂਬੇ ਵਿੱਚ ਦੀਨ ਦਿਆਲ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਕੈਬੀਨੇਟ ਮੰਤਰੀ ਨੇ ਦਸਿਆ ਕਿ ਭਾਰੀ ਬਰਸਾਤ ਨਾਲ ਉਤਪਨ ਜਲ੍ਹਭਰਾਵ ਦੀ ਸਥਿਤੀ 'ਤੇ ਪ੍ਰਸਾਸ਼ਨਿਕ ਅਧਿਕਾਰੀ ਤੇ ਵਿਭਾਗ ਦੇ ਕਰਮਚਾਰੀ ਲਗਾਤਾਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਜਲਭਰਾਵ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਪੰਪਾਂ ਤੇ ਮਸ਼ੀਨਰੀ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਹਾਲਾਤ ਵਿੱਚ ਆਮ ਜਨਤਾ ਨੂੰ ਅਸਹੂਲਤ ਨਾ ਹੋਵੇ ਅਤੇ ਜਲ੍ਹ ਨਿਕਾਸੀ ਦਾ ਕੰਮ ਪ੍ਰਾਥਮਿਕਤਾ 'ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਰਹਿਣ ਅਤੇ ਪ੍ਰਸਾਸ਼ਨ ਨਾਲ ਸਹਿਯੋਗ ਕਰਨ।