ਕੌਮੀ ਮੀਤ ਪ੍ਰਧਾਨ ਸੁਮੇਰ ਸੀੜਾ ਦੀ ਅਗਵਾਈ ਵਿੱਚ ਆਪ ਘੱਟ ਗਿਣਤੀ ਦੇ ਜਿਲਾ ਸੰਯੁਕਤ ਸਕੱਤਰ ਜ਼ੋਨ ਮਸੀਹ ਨੂੰ ਸੁਖਬੀਰ ਬਾਦਲ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੋ. ਸੁਮੇਰ ਸਿੰਘ ਸੀੜਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਜਿਲਾ ਸੰਯੁਕਤ ਸਕੱਤਰ ਜ਼ੋਨ ਮਸੀਹ ਮੋਜੂਦਾ ਆਪ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਪਾਰਟੀ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕਰਦਿਆਂ ਕਿਹਾ ਕਿ ਬਹੁ ਗਿਣਤੀ ਲੋਕ ਦਿਨ ਪ੍ਰਤੀਦਿਨ ਅਕਾਲੀ ਦਲ ਨਾਲ ਜੁੜ ਰਹੇ ਹਨ।

ਜਿਸ ਨਾਲ ਪਾਰਟੀ ਮਜਬੂਤੀ ਵਲ ਅੱਗੇ ਵੱਧ ਰਹੀ ਹੈ, ਜ਼ੋ ਕਿ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਅੱਜ ਦੇ ਸਮੇਂ ਦੀ ਮੁੱਖ ਲੋੜ ਵੀ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਇਸ ਦੌਰਾਨ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਜ਼ੋਨ ਮਸੀਹ ਨੇ ਦੱਸਿਆ ਕਿ ਉਹਨਾਂ ਨੇ 6 ਸਾਲ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਤਨਦੇਹੀ ਨਾਲ ਸੇਵਾ ਕੀਤੀ ਪਰ ਉਹਨਾਂ ਵੇਖਿਆ ਕਿ ਆਪ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਜਮੀਨ ਆਸਮਾਨ ਦਾ ਅੰਤਰ ਹੈ।
ਜੇਕਰ ਘੱਟ ਗਿਣਤੀ ਭਾਈਚਾਰੇ ਦੀ ਗਲ ਕਰੀਏ ਤਾਂ ਪਟਿਆਲਾ ਦਾ ਇਸਾਈ ਭਾਈਚਾਰਾ ਕਬਰਸਤਾਨ ਲਈ ਜਮੀਨ ਦੀ ਸਮੱਸਿਆ ਨਾਲ ਬੀਤੇ ਲੰਮੇ ਸਮੇਂ ਤੋਂ ਜੁਝਦਾ ਆ ਰਿਹਾ ਹੈ। ਜਿਹੜੇ ਕਿ ਕਬਰਸਤਾਨ ਲਈ ਜਮੀਨ ਅਤੇ ਕੰਮਿਊਨਿਟੀ ਸੈਂਟਰ ਦੀ ਅਨੇਕਾਂ ਵਾਰ ਮੰਗ ਕਰ ਚੁੱਕਿਆ ਹੈ ਪਰ ਇਨ੍ਹਾਂ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ।
ਇਸ ਮੋਕੇ ਪਟਿਆਲਾ ਲੋਕ ਸਭਾ ਇੰਚਾਰਜ ਐਨ.ਕੇ. ਸ਼ਰਮਾ, ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਪਰਉਪਕਾਰ ਸਿੰਘ ਘੁੰਮਨ, ਪ੍ਰੀਤੀ ਮਲਹੋਤਰਾ, ਰਾਜੂ ਖੰਨਾ ਅਤੇ ਰਾਜੂ ਪਹਿਲਵਾਨ ਆਦਿ ਹਾਜਰ ਸਨ।