ਸੈਕਟਰ 79 ਦੇ ਪਾਰਕਾਂ ਨੂੰ ਨਵੇਂ ਰੂਪ ਵਿੱਚ ਸੰਵਾਰਿਆ ਜਾਵੇਗਾ – ਮੇਅਰ ਜੀਤੀ ਸਿੱਧੂ
ਐਸ ਏ ਐਸ ਨਗਰ, 25 ਅਪ੍ਰੈਲ: ਮੁਹਾਲੀ ਨਗਰ ਨਿਗਮ ਦੇ ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ 79 ਦੇ ਪਾਰਕਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੇ ਪਾਰਕਾਂ ਨੂੰ ਸਮੂਹ ਵਿਕਾਸੀ ਢਾਂਚੇ ਅਧੀਨ ਸੁੰਦਰ, ਚੌਰਸ ਅਤੇ ਵਿਵਸਥਿਤ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ।

ਇਸ ਮੌਕੇ ਉਹਨਾਂ ਦੇ ਨਾਲ ਆਏ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਾਰਕਾਂ ਦੀ ਹਾਲਤ ਦੀ ਜਾਂਚ ਕੀਤੀ ਅਤੇ ਮੇਅਰ ਵੱਲੋਂ ਦਿੱਤੀਆਂ ਹਿਦਾਇਤਾਂ ਨੂੰ ਲਿਖਤੀ ਰੂਪ ਵਿੱਚ ਨੋਟ ਕੀਤਾ। ਇਸ ਮੌਕੇ ਇਕੱਠੇ ਹੋਏ ਇਲਾਕਾ ਵਾਸੀਆਂ ਵੱਲੋਂ ਵੀ ਪਾਰਕਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੱਸੀਆਂ ਗਈਆਂ, ਜਿਨ੍ਹਾਂ ਵਿੱਚ ਮੁੱਖ ਸ਼ਿਕਾਇਤਾਂ ਤੌਰ ’ਤੇ ਇਹਨਾਂ ਪਾਰਕਾਂ ਦੇ ਵਿੰਗੇ-ਟੇਢੇ ਹੋਣ ਨਾਲ ਸੰਬੰਧਿਤ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੈਕਟਰ ਵਿੱਚ ਕਈ ਥਾਵਾਂ ’ਤੇ ਅਕਵਾਇਰ ਕਰਨ ਸਮੇਂ ਅਦਾਲਤ ਦੀ ਸਟੇਅ ਲੱਗੀ ਹੋਈ ਕਾਰਨ ਪਾਰਕਾਂ ਦੀ ਸਹੀ ਆਕਾਰਬੰਦੀ ਨਹੀਂ ਹੋ ਸਕੀ ਸੀ। ਉਹਨਾਂ ਕਿਹਾ ਕਿ ਹੁਣ ਉਹ ਸਟੇਅ ਖਤਮ ਹੋ ਚੁੱਕੀ ਹੈ, ਅਤੇ ਉਹਨਾਂ ਵੱਲੋਂ ਇਲਾਕੇ ਦੇ ਸਾਰੇ ਪਾਰਕਾਂ ਨੂੰ ਚੌਰਸ ਅਤੇ ਮਿਆਰੀ ਬਣਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਹਨਾਂ ਨਿਗਮ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਪਾਰਕਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਜੇਕਰ ਕੋਈ ਠੇਕੇਦਾਰ ਕੰਮ ਢੰਗ ਨਾਲ ਨਹੀਂ ਕਰ ਰਿਹਾ ਤਾਂ ਉਸ ਦੀ ਅਲਾਟਮੈਂਟ ਨੂੰ ਫੌਰੀ ਤੌਰ ’ਤੇ ਰੱਦ ਕਰ ਦਿੱਤਾ ਜਾਵੇ।