ਮਜ਼ਦੂਰਾਂ ਨੂੰ ਏਡਜ਼ ਅਤੇ ਵੀ ਡੀ ਆਰ ਐਲ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ

ਐਸ ਏ ਐਸ ਨਗਰ, 28 ਅਗਸਤ- ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਅੱਜ ਪਿੰਡ ਮਦਨਪੁਰ ਦੇ ਲੇਬਰ ਚੌਕ ਵਿੱਚ ਮਜ਼ਦੂਰਾਂ ਨੂੰ ਏਡਜ਼ ਅਤੇ ਵੀ ਡੀ ਆਰ ਐਲ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਲਈ ਜਾਗਰੂਕ ਕੀਤਾ।

ਐਸ ਏ ਐਸ ਨਗਰ, 28 ਅਗਸਤ- ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਅੱਜ ਪਿੰਡ ਮਦਨਪੁਰ ਦੇ ਲੇਬਰ ਚੌਕ ਵਿੱਚ ਮਜ਼ਦੂਰਾਂ ਨੂੰ ਏਡਜ਼ ਅਤੇ ਵੀ ਡੀ ਆਰ ਐਲ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਲਈ ਜਾਗਰੂਕ ਕੀਤਾ।
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਡਿਪਟੀ ਡਾਇਰੈਕਟਰ ਡਾਕਟਰ ਨਿਹਾਰਿਕਾ ਮਿੱਤਲ ਨੇ ਦੱਸਿਆ ਕਿ 12 ਅਗਸਤ ਤੋਂ 12 ਅਕਤੂਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਤਹਿਤ ਸਿਹਤ ਮਾਹਿਰਾਂ ਵੱਲੋਂ ਲੇਬਰ ਚੌਕਾਂ, ਸਕੂਲਾਂ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਐਚ ਆਈ ਵੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸ਼੍ਰੀਮਤੀ ਮਨੀਸ਼ਾ (ਡੀ ਐਸ ਆਰ ਸੀ) ਵੱਲੋਂ ਪਿੰਡ ਮਦਨਪੁਰ ਦੇ ਲੇਬਰ ਚੌਕ ਵਿਖੇ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਰੈਡ ਰਿਬਨ ਲਗਾ ਕੇ ਕੁਇਜ਼ ਕੰਪਟੀਸ਼ਨ ਕਰਾਏ ਜਾ ਰਹੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਵੀ ਇਸ ਬਿਮਾਰੀ ਦੀ ਜਾਣਕਾਰੀ ਮਿਲ ਸਕੇ।
ਪਿੰਡ ਮਦਨਪੁਰ ਦੇ ਲੇਬਰ ਚੌਕ ਵਿਖੇ ਮਜ਼ਦੂਰਾਂ ਨੂੰ ਐਚ ਆਈ ਵੀ ਏਡਜ਼ ਅਤੇ ਵੀ ਡੀ ਆਰ ਐਲ ਦੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਮਨੀਸ਼ਾ (ਡੀ ਐਸ ਆਰ ਸੀ) ਨੇ ਕਿਹਾ ਕਿ ਏਡਜ਼ ਦੀ ਬਿਮਾਰੀ ਸਿਰਫ਼ ਚਾਰ ਕਾਰਨਾਂ: ਅਸੁਰੱਖਿਅਤ ਸੈਕਸ ਸੰਬੰਧ ਬਣਾਉਣ, ਏਡਜ਼ ਨਾਲ ਸੰਕਰਮਿਤ ਸੂਈ ਨਾਲ ਟੀਕਾ ਲਗਾਉਣ, ਕਿਸੇ ਮਰੀਜ਼ ਨੂੰ ਏਡਜ਼ ਸੰਕਰਮਿਤ ਖੂਨ ਚੜ੍ਹਾਉਣ ਜਾਂ ਫਿਰ ਏਡਜ਼ ਪੀੜਤ ਮਹਿਲਾ ਦੇ ਗਰਭਵਤੀ ਹੋਣ ’ਤੇ ਉਸ ਦੇ ਬੱਚੇ ਨੂੰ ਹੋ ਸਕਦੀ ਹੈ।