ਸਵੈਂ ਇਛੁੱਕ ਖੂਨਦਾਨ ਕੈਂਪ ਅੱਜ।

ਗੜ੍ਹਸ਼ੰਕਰ 18 ਨਵੰਬਰ - ਜੀਵਨ ਜਾਗਿ੍ਤੀ ਮੰਚ ਗੜ੍ਹਸ਼ੰਕਰ ਵਲੋਂ 10ਵਾਂ ਸਵੈਂ ਇਛੁੱਕ ਖੂਨਦਾਨ ਕੈਂਪ 19 ਨਵੰਬਰ ਦਿਨ ਮੰਗਲਵਾਰ ਨੂੰ ਕੇਨਰਾ ਬੈਂਕ ਗੜ੍ਹਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈ।‌ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਚਲਪੁਰ ਬੀਤ ਦੇ ਸਮਾਜ ਸੇਵੀ ਅਤੇ ਜੀਵਨ ਜਾਗਿ੍ਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਨੇ ਦੱਸਿਆ ਕਿ

ਗੜ੍ਹਸ਼ੰਕਰ 18 ਨਵੰਬਰ - ਜੀਵਨ ਜਾਗਿ੍ਤੀ ਮੰਚ ਗੜ੍ਹਸ਼ੰਕਰ ਵਲੋਂ 10ਵਾਂ ਸਵੈਂ ਇਛੁੱਕ ਖੂਨਦਾਨ ਕੈਂਪ 19 ਨਵੰਬਰ ਦਿਨ ਮੰਗਲਵਾਰ ਨੂੰ ਕੇਨਰਾ ਬੈਂਕ ਗੜ੍ਹਸ਼ੰਕਰ ਵਿਖੇ ਲਗਾਇਆ ਜਾ ਰਿਹਾ ਹੈ।‌ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਚਲਪੁਰ ਬੀਤ ਦੇ ਸਮਾਜ ਸੇਵੀ ਅਤੇ ਜੀਵਨ ਜਾਗਿ੍ਤੀ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਨੇ ਦੱਸਿਆ ਕਿ ਜੀਵਨ ਜਾਗਿ੍ਤੀ ਮੰਚ ਵਲੋਂ ਕੇਨਰਾ ਬੈਂਕ ਗੜ੍ਹਸ਼ੰਕਰ ਦੇ ਸਹਿਯੋਗ ਨਾਲ 19 ਨਵੰਬਰ ਦਿਨ ਮੰਗਲਵਾਰ ਨੂੰ ਕੇਨਰਾ ਬੈਂਕ ਗੜ੍ਹਸ਼ੰਕਰ ਵਿਖੇ 10ਵਾਂ ਸਵੈਂ ਇਛੁੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। 
ਉਨ੍ਹਾਂ ਦੱਸਿਆ ਕਿ ਖੂਨਦਾਨ ਇੱਕ ਮਹਾਂਦਾਨ ਹੈ ਦਾਨ ਕੀਤਾ ਖੂਨਦਾਨ ਕਿਸੀ ਜ਼ਰੂਰਤਮੰਦ ਮਰੀਜ ਦੀ ਜਾਨ ਬਚਾ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਜੀਵਨ ਰਹਿੰਦੇ ਖੂਨਦਾਨ ਅਤੇ ਮਰਨ ਤੋਂ ਬਾਅਦ ਅੱਖਾਂ ਦਾਨ ਕਰਕੇ ਇਸ ਤਰ੍ਹਾਂ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।