ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜੁਆਏ ਬੈਦਵਾਣ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 12 ਮਾਰਚ- ਮੁਹਾਲੀ ਦੇ ਕਿਸਾਨ ਆਗੂ ਪਰਮਦੀਪ ਬੈਦਵਾਣ ਦੀ ਹੋਣਹਾਰ ਸਪੁੱਤਰੀ ਜੁਆਏ ਬੈਦਵਾਣ ਨੇ ਗੋਲਾ ਸੁੱਟਣ ਵਿੱਚ ਭਾਰਤ ਵਿੱਚ ਅੰਡਰ 18 ਯੂਥ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਮੁਹਾਲੀ ਪੁੱਜਣ 'ਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜੁਆਏ ਬੈਦਵਾਨ ਦਾ ਸਨਮਾਨ ਕੀਤਾ।

ਉਨ੍ਹਾਂ ਕਿਹਾ ਕਿ ਜੁਆਏ ਬੈਦਵਾਣ ਨੇ ਮੁਹਾਲੀ ਦੇ ਨਾਲ ਨਾਲ ਪੰਜਾਬ ਅਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ ਅਤੇ ਖਾਸ ਤੌਰ 'ਤੇ ਖੇਡਾਂ ਵਿੱਚ ਸਾਡੀਆਂ ਬੱਚੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਜੁਆਏ ਬੈਦਵਾਣ ਦੀ ਇਹ ਉਪਲਬਧੀ ਹੋਰਨਾਂ ਬੱਚਿਆਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰੇਗੀ। ਜੁਆਏ ਬੈਦਵਾਣ ਦੇ ਪਿਤਾ ਪਰਮਦੀਪ ਸਿੰਘ ਬੈਦਵਾਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਆਪਣੀ ਬੱਚੀ ਨੂੰ ਚੈਂਪੀਅਨ ਬਣਾਉਣ ਲਈ ਲਗਾਤਾਰ ਮਿਹਨਤ ਕਰਦੇ ਰਹੇ ਹਨ। ਉਨ੍ਹਾਂ ਨੇ ਚੈਂਪੀਅਨ ਐਥਲੀਟ ਦੇ ਕੋਚ ਸਵਰਨ ਸਿੰਘ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ ਮੁਹਾਲੀ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਖਿਡਾਰੀ ਤਿਆਰ ਕੀਤੇ ਹਨ।
ਇਸ ਮੌਕੇ ਮਲਕੀਅਤ ਸਿੰਘ ਪ੍ਰਧਾਨ ਅਥਲੈਟਿਕ ਐਸੋਸੀਏਸ਼ਨ ਮੁਹਾਲੀ, ਪਰਮਜੀਤ ਸਿੰਘ, ਅਮਰਜੀਤ ਸਿੰਘ, ਮਨਦੀਪ ਕੌਰ, ਸੁਰਜੀਤ ਸਿੰਘ ਮਟੌਰ, ਰਮਨਜੀਤ ਸਿੰਘ ਲਿੱਧੜ, ਰਾਜਨ ਪੁਰੀ ਹਾਜ਼ਰ ਸਨ।