
ਸੀ ਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੀਆਂ ਬਿਮਾਰੀਆਂ ਦਾ ਨਿਵਾਰਣ
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 02 ਦਸੰਬਰ, 2024: ਐਸ.ਡੀ.ਐਮ. ਖਰੜ ਗੁਰਮੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਖਰੜ ਵਿਖੇ ਯੋਗਾ ਟ੍ਰੇਨਰਾਂ ਵੱਲੋਂ ਸ਼ਹਿਰ ਵਿੱਚ ਅਲੱਗ-ਅਲੱਗ ਥਾਵਾਂ ਤੇ ਯੋਗਸ਼ਾਲਾਵਾਂ ਲਗਾਈਆਂ ਜਾ ਰਹੀਆਂ ਹਨ। ਇਹ ਯੋਗਾ ਸੈਸ਼ਨ ਲੋਕਾਂ ਦੇ ਪੁਰਾਣੀਆਂ ਬਿਮਾਰੀਆਂ ਦਾ ਨਿਵਾਰਣ ਕਰਨ ਵਿੱਚ ਸਹਾਈ ਹੋ ਰਹੇ ਹਨ।
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 02 ਦਸੰਬਰ, 2024: ਐਸ.ਡੀ.ਐਮ. ਖਰੜ ਗੁਰਮੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸੀ ਐਮ ਦੀ ਯੋਗਸ਼ਾਲਾ ਤਹਿਤ ਖਰੜ ਵਿਖੇ ਯੋਗਾ ਟ੍ਰੇਨਰਾਂ ਵੱਲੋਂ ਸ਼ਹਿਰ ਵਿੱਚ ਅਲੱਗ-ਅਲੱਗ ਥਾਵਾਂ ਤੇ ਯੋਗਸ਼ਾਲਾਵਾਂ ਲਗਾਈਆਂ ਜਾ ਰਹੀਆਂ ਹਨ। ਇਹ ਯੋਗਾ ਸੈਸ਼ਨ ਲੋਕਾਂ ਦੇ ਪੁਰਾਣੀਆਂ ਬਿਮਾਰੀਆਂ ਦਾ ਨਿਵਾਰਣ ਕਰਨ ਵਿੱਚ ਸਹਾਈ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਖਰੜ ਵਿਖੇ ਯੋਗਾ ਟ੍ਰੇਨਰ ਤਮੰਨਾ ਵੱਲੋਂ ਰੋਜ਼ਾਨਾ 6 ਯੋਗਾ ਸ਼ੈਸਨ ਲਗਾਏ ਜਾ ਰਹੇ ਹਨ ਜਿਸ ਵਿੱਚ ਪਹਿਲੀ ਕਲਾਸ ਪਿਕਾਡਲੀ ਪਾਰਕ ਸਨੀ ਇਨਕਲੇਵ-125, ਖਰੜ ਵਿਖੇ ਸਵੇਰੇ 5.30 ਵਜੇ ਤੋਂ 6.30 ਵਜੇ ਤੱਕ, ਦੂਜੀ ਕਲਾਸ ਬੁੱਧਾ ਪਾਰਕ ਸਨੀ ਇਨਕਲੇਵ-125, ਖਰੜ ਵਿਖੇ ਸਵੇਰੇ 6.40 ਤੋਂ 7.40 ਵਜੇ ਤੱਕ ਤੀਜੀ ਕਲਾਸ ਕੇਂਦਰੀਆ ਵਿਹਾਰ-2 ਸਨੀ ਇਨਕਲੇਵ-125, ਖਰੜ ਵਿਖੇ 7.45 ਤੋਂ 8.45 ਵਜੇ ਤੱਕ ਅਤੇ ਚੌਥੀਂ ਕਲਾਸ ਬੁੱਧਾ ਪਾਰਕ ਸਨੀ ਇਨਕਲੇਵ-125, ਖਰੜ ਵਿਖੇ 8.50 ਤੋਂ 9.50 ਵਜੇ ਤੱਕ ਪੰਜਵੀਂ ਕਲਾਸ ਪਿਕਾਡਲੀ ਪਾਰਕ ਸਨੀ ਇਨਕਲੇਵ-125, ਖਰੜ ਵਿਖੇ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਅਤੇ ਛੇਵੀਂ ਕਲਾਸ ਨਵਫਲੋਰ ਪਾਰਕ ਸਨੀ ਇਨਕਲੇਵ-125, ਖਰੜ ਵਿਖੇ ਸ਼ਾਮ 5.10 ਵਜੇ ਤੋਂ 6.10 ਵਜੇ ਤੱਕ ਲਗਾਈ ਜਾਂਦੀ ਹੈ।
ਤਮੰਨਾ ਨੇ ਕਿਹਾ ਕਿ ਬਹੁਤ ਸਾਰੇ ਸ਼ਹਿਰ ਵਾਸੀ ਸ਼ਾਮਿਲ ਹੋ ਕੇ ਆਪਣੀ ਜੀਵਨ ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਦਾ ਸਰੀਰ ’ਤੇ ਦੀਰਘ ਕਾਲੀ ਪ੍ਰਭਾਵ ਪੈਂਦਾ ਹੈ ਜਿਸ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਯੋਗਾ ਅਭਿਆਸ ਨਾਲ ਆਪਣੀਆਂ ਪੁਰਾਣੀਆਂ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ। ਬਹੁਤ ਸਾਰੇ ਲੋਕਾਂ ਨੇ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਅਤੇ ਉਹ ਰੋਜ਼ਾਨਾ ਲਾਈਆਂ ਜਾਂਦੀਆਂ ਕਲਾਸਾਂ ’ਚ ਯੋਗ ਕਰਨ ਆਉਂਦੇ ਹਨ। ਯੋਗ ਨੇ ਆਮ ਲੋਕਾਂ ਦੀ ਨੀਰਸ ਜ਼ਿੰਦਗੀ ’ਚ ਮੁਕੰਮਲ ਬਦਲਾਅ ਲੈ ਆਂਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ’ਚ ਲਿਆਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਸਰੀਰ ’ਤੇ ਪੈਣ ਵਾਲੇ ਹਾਂ-ਪੱਖੀ ਪ੍ਰਭਾਵ ਤੋਂ ਯੋਗਾ ਨਾਲ ਪੱਕੀ ਦੋਸਤੀ ਬਣ ਜਾਂਦੀ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਕਲਾਸ ਲਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ। ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
