ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੀ ਜਾ ਰਹੀ ਉਗਰਾਹੀ ਲਈ ਵੱਖ-ਵੱਖ ਪਿੰਡਾਂ ਵੱਲੋਂ ਰਾਸ਼ੀ ਭੇਟ
ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹਲਕਾ ਚੱਬੇਵਾਲ ਦੇ ਅਕਾਲੀ ਆਗੂਆਂ ਵਲੋਂ ਵੀ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਸੇ ਲੜੀ ਤਹਿਤ ਅੱਜ ਪਿੰਡ ਬਹਿਬਲਪੁਰ ਤੋਂ ਸ਼ਿੰਗਾਰਾ ਸਿੰਘ ਬਹਿਬਲਪੁਰ ਵੱਲੋਂ 1,25,000, ਸਰਵਿੰਦਰ ਸਿੰਘ ਠੀਂਡਾ ਵਲੋਂ 10,000, ਮਹਿੰਦਰ ਸਿੰਘ ਸਾਬਕਾ ਸਰਪੰਚ ਬਹਿਬਲਪੁਰ ਵਲੋਂ 10,000 ਜੋਗਾ ਸਿੰਘ ਦਾਤਾ ਵਲੋ 10,000, ਸੰਘਾ ਰੀਹਲਾ 10,000 ਰੁਪਏ ਦੀ ਰਾਸ਼ੀ ਨਿਰਮਲ ਸਿੰਘ ਭੀਲੌਵਾਲ, ਜਥੇਦਾਰ ਇਕਬਾਲ ਸਿੰਘ ਖੇੜਾ, ਸਰਵਿੰਦਰ ਸਿੰਘ ਠੀਂਡਾ ਤੇ ਸਤਨਾਮ ਸਿੰਘ ਚੱਗਰਾਂ ਨੂੰ ਭੇਟ ਕੀਤੀ।
ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਗਰਾਊਂਡ ਲੈਵਲ ਤੇ ਜਾ ਕੇ ਹਰ ਤਰ੍ਹਾਂ ਦੀਆਂ ਸੇਵਾਵਾਂ ਵਿੱਚ ਹਿੱਸਾ ਪਾ ਰਹੇ ਹਨ ਤੇ ਆਪਾਂ ਵੀ ਸਾਰੇ ਇਹਨਾਂ ਸੇਵਾਵਾਂ ਵਿੱਚ ਬਣਦਾ ਯੋਗਦਾਨ ਪਾਈਏ ਨਾਲ ਹੀ ਉਹਨਾਂ ਨੇ ਸਭ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜਸਵੀਰ ਸਿੰਘ ਭੱਟੀ, ਅਮਰਜੀਤ ਸਿੰਘ ਜਾਂਗਲੀਵਾਲ, ਬੂਟਾ ਸਿੰਘ ਕੋਟ ਫ਼ਤੂਹੀ, ਰਣਜੋਧ ਸਿੰਘ ਨਡਾਲੋਂ, ਸਤਨਾਮ ਸਿੰਘ , ਜਸਵੀਰ ਸਿੰਘ, ਪੰਚ ਜਸਵਿੰਦਰ ਕੌਰ, ਕੁਲਵੀਰ ਸਿੰਘ, ਲਖਵੀਰ ਸਿੰਘ ਇਟਲੀ ਆਦਿ ਹਾਜ਼ਰ ਸਨ।