ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਰਨਾਲ ਸ਼ਹਿਰ ਨੂੰ ਸਵੱਛਤਾ ਵਿੱਚ ਰਾਸ਼ਟਰਪਤੀ ਪੁਰਸਕਾਰ ਲਈ ਚੁਣੇ ਜਾਣ 'ਤੇ ਦਿੱਤੀ ਵਧਾਈ
ਚੰਡੀਗੜ੍ਹ, 13 ਜੁਲਾਈ - ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੈ ਕਿਹਾ ਕਿ ਸਵੱਛ ਸਰਵੇਖਣ ਵਿੱਚ ਦੇਸ਼ ਦੇ ਸੱਭ ਤੋਂ ਸਾਫ ਸ਼ਹਿਰਾਂ ਦੀ ਲਿਸਟ ਵਿੱਚ ਕਰਨਾਲ ਸ਼ਹਿਰ ਦਾ ਨਾਮ ਸ਼ਾਮਿਲ ਹੋਇਆ ਹੈ, ੧ੋ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਸਵੱਛਤਾ ਵਿੱਚ ਕਰਨਾਲ ਸ਼ਹਿਰ ਨੂੰ ਰਾਸ਼ਟਰਪਤੀ ਪੁਰਸਕਾਰ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਸਵੱਛਤਾ ਨੂੰ ਬਰਕਰਾਰ ਰੱਖਣ ਵਿੱਚ ਜਨਤਾ ਸਹਿਯੋਗ ਕਰੇ।

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਐਤਵਾਰ ਨੂੰ ਕਰਨਾਲ ਦੌਰੇ ਦੌਰਾਨ ਮੀਡੀਆ ਨਾਲ ਰੁਬਰੂ ਹੋ ਰਹੇ ਸਨ। ਉਨ੍ਹਾਂ ਨੇ ਇਸ ਉਪਲਬਧ ਲਈ ਕਰਨਾਲ ਦੇ ਜਨਪ੍ਰਤੀਨਿਧੀਆਂ, ਸਫਾਈ ਕਰਮਚਾਰੀਆਂ ਤੇ ਜਨਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਰਨਾਲ ਸ਼ਹਿਰ ਨੂੰ ਸਵੱਛਤਾ ਵਿੱਚ ਰਾਸ਼ਟਰਪਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਸਫਾਈ ਮਿੱਤਰਾਂ ਵੱਲੋਂ ਕੀਤੇ ਗਏ ਬਿਹਤਰ ਕੰਮਾਂ ਅਤੇ ਨਾਗਰਿਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਫੱਲ ਹੈ।
ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪਿਛਲੇ ਕਈ ਸਾਲਾਂ ਤੋਂ ਸਵੱਛਤਾ ਸਰਵੇਖਣ ਮੁਹਿੰਮ ਚੱਲ ਰਹੀ ਹੈ, ਜਿਸ ਨੂੰ ਥਰਡ ਪਾਰਟੀ ਏਜੰਸੀ ਵੱਲੋਂ ਕੀਤਾ ਜਾਂਦਾ ਹੈ। ਉਸ ਏਜੰਸੀ ਤੋਂ ਪ੍ਰਾਪਤ ਲਿਸਟ ਅਤੇ ਆਬਾਦੀ ਦੇ ਆਧਾਰ 'ਤੇ ਪੰਜ ਸ਼੍ਰੇਣੀਆਂ ਬਣਾਈਆਂ ਹਨ ਜਿਨ੍ਹਾਂ ਵਿੱਚ 10 ਲੱਖ ਤੋਂ ਉੱਪ ਦੀ ਆਬਾਦੀ ਵਾਲੇ ਸ਼ਹਿਰ ਅਤੇ ਦੂਜੀ ਸ਼੍ਰੇਣੀ 10 ਲੱਖ ਤੋਂ 3 ਲੱਖ ਤੱਕ ਦੀ ਆਬਾਦੀ ਵਾਲੀ ਸ਼੍ਰੇਣੀ ਹੈ। ਦੂਜੀ ਸ਼੍ਰੇਣੀ ਵਿੱਚ ਕਰਨਾਲ ਸ਼ਹਿਰ ਦਾ ਨਾਮ ਸ਼ਾਮਿਲ ਹੈ।
ਮੀਡੀਆ ਦੇ ਇੱਕ ਸੁਆਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਵਜੋ ਦੇਸ਼ ਦੇ 100 ਸ਼ਹਿਰਾਂ ਨੂੰ ਚੁਣਿਆ ਗਿਆ ਸੀ ਉਨ੍ਹਾਂ ਵਿੱਚ ਕਰਨਾਲ ਸ਼ਹਿਰ ਵੀ ਸ਼ਾਮਿਲ ਸੀ। ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕਰਨਾਲ ਸ਼ਹਿਰ ਵਿੱਚ ਕਾਫੀ ਕੰਮ ਹੋਇਆ ਹੈ, ਪਰ ਜੋ ਕੰਮ ਪੈਂਡਿੰਗ ਰਹਿ ਗਏ ਸਨ, ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ 'ਤੇ ਕਰਨਾਲ ਵਿਧਾਇਕ ਸ੍ਰੀ ਜਗਮੋਹਨ ਆਨੰਦ, ਇੰਦਰੀ ਦੇ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਪ, ਨੀਲੋਖੇੜੀ ਦੇ ਵਿਧਾਹਿਕ ਸ੍ਰੀ ਭਗਵਾਨਦਾਸ ਕਬੀਰਪੰਥੀ, ਅਸੰਧ ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਨਗਰ ਨਿਗਮ ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ ਤੇ ਹੋਰ ਮਾਣਯੋਗ ਲੋਕ ਮੌਜੂਦ ਰਹੇ।