
ਰਿਚੀ ਡਕਾਲਾ ਦੀ ਅਗਵਾਈ ਹੇਠ ਆੜ੍ਹਤੀਆਂ ਨੇ ਡੀ. ਐੱਫ. ਐਸ. ਸੀ. ਨੂੰ ਦੱਸੀਆਂ ਮੁਸ਼ਕਿਲਾਂ
ਪਟਿਆਲਾ, 10 ਅਕਤੂਬਰ - ਨਵੀਂ ਅਨਾਜ ਮੰਡੀ ਪਟਿਆਲਾ ਦੀ ਆੜ੍ਹਤੀ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਪ੍ਰਧਾਨ ਰਿਚੀ ਡਕਾਲਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਨਵ ਨਿਯੁਕਤ ਡੀ.ਐਫ.ਐਸ.ਸੀ. ਮੈਡਮ ਰੂਪਰੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ।
ਪਟਿਆਲਾ, 10 ਅਕਤੂਬਰ - ਨਵੀਂ ਅਨਾਜ ਮੰਡੀ ਪਟਿਆਲਾ ਦੀ ਆੜ੍ਹਤੀ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਪ੍ਰਧਾਨ ਰਿਚੀ ਡਕਾਲਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਨਵ ਨਿਯੁਕਤ ਡੀ.ਐਫ.ਐਸ.ਸੀ. ਮੈਡਮ ਰੂਪਰੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਨਿਯੁਕਤੀ ਦਾ ਨਿੱਘਾ ਸਵਾਗਤ ਕੀਤਾ। ਰਿਚੀ ਡਕਾਲਾ ਨੇ ਆੜਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਮੰਡੀ ਵਿੱਚ ਸੁਵਿਧਾਵਾਂ ਦੀ ਘਾਟ ਅਤੇ ਮੁੱਖ ਤੌਰ 'ਤੇ ਮੰਡੀ ਨੂੰ ਆਉਣ ਵਾਲੀ ਮੁੱਖ ਸੜਕ ਦਾ ਕੰਮ ਮੁਕੰਮਲ ਨਾ ਹੋਣਾ, ਬਾਰਦਾਨੇ ਦੀ ਸੁਚਾਰੂ ਢੰਗ ਨਾਲ ਵੰਡ ਨਾ ਹੋਣ ਬਾਬਤ ਵੀ ਮੈਡਮ ਨੂੰ ਜਾਣੂ ਕਰਵਾਇਆ। ਇਸ ਮੌਕੇ ਡੀ ਐੱਫ ਐਸ ਸੀ ਨੇ ਆੜਤੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਭਵਿੱਖ ਵਿੱਚ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਆਪ ਨਵੀਂ ਅਨਾਜ ਮੰਡੀ ਵਿੱਚ ਦੌਰਾ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਪੂਰਾ ਯਤਨ ਕਰਨਗੇ। ਵਫ਼ਦ ਵਿੱਚ ਐਸੋਸੀਏਸ਼ਨ ਦੇ ਸਰਪ੍ਰਸਤ ਦੇਵੀ ਦਿਆਲ ਗੋਇਲ, ਗੁਰਨਾਮ ਸਿੰਘ ਲਚਕਾਣੀ, ਚੇਅਰਮੈਨ ਮੁਲਖਰਾਜ ਗੁਪਤਾ, ਵਾਈਸ ਪ੍ਰਧਾਨ ਵਿਜੇ ਗਰਗ, ਐਡਵਾਈਜ਼ਰ ਹਰਬੰਸ ਬਾਂਸਲ, ਕੈਸ਼ੀਅਰ ਵਿਕਰਮ ਭਦਵਾਰ, ਜਨਰਲ ਸੈਕਟਰੀ ਰਾਕੇਸ਼ ਸਿੰਗਲਾ ਅਤੇ ਸੈਕਟਰੀ ਰਾਮ ਡਕਾਲਾ ਨੇ ਵੀ ਸ਼ਮੂਲੀਅਤ ਕੀਤੀ।
