
ਤੀਜ ਰਾਹੀਂ ਨੀਤੀ ਤਲਵਾੜ ਨੇ ਮਹਿਲਾਵਾਂ ਨੂੰ ਜੋੜਿਆ ਆਪਣੀ ਵਿਰਾਸਤ ਨਾਲ
ਹੁਸ਼ਿਆਰਪੁਰ- ਅੱਜ ਸ਼ਹਿਰ ਵਿੱਚ ਤੀਜ ਦੇ ਤਿਉਹਾਰ ਮੌਕੇ ਨੀਤੀ ਤਲਵਾੜ ਵੱਲੋਂ ਮਨਾਇਆ ਗਿਆ 13ਵਾਂ ਤੀਜ ਮਹਾ ਉਤਸਵ, ਜਿਸ ਵਿੱਚ ਸੈਂਕੜੇ ਮਹਿਲਾਵਾਂ ਨੇ ਰਵਾਇਤੀ ਵਸਤ੍ਰਾਂ ਵਿੱਚ ਸ਼ਾਮਿਲ ਹੋ ਕੇ ਆਪਣੀ ਪੁਰਖੀ ਵਿਰਾਸਤ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਹੁਸ਼ਿਆਰਪੁਰ- ਅੱਜ ਸ਼ਹਿਰ ਵਿੱਚ ਤੀਜ ਦੇ ਤਿਉਹਾਰ ਮੌਕੇ ਨੀਤੀ ਤਲਵਾੜ ਵੱਲੋਂ ਮਨਾਇਆ ਗਿਆ 13ਵਾਂ ਤੀਜ ਮਹਾ ਉਤਸਵ, ਜਿਸ ਵਿੱਚ ਸੈਂਕੜੇ ਮਹਿਲਾਵਾਂ ਨੇ ਰਵਾਇਤੀ ਵਸਤ੍ਰਾਂ ਵਿੱਚ ਸ਼ਾਮਿਲ ਹੋ ਕੇ ਆਪਣੀ ਪੁਰਖੀ ਵਿਰਾਸਤ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਇਸ ਮੌਕੇ 'ਤੇ ਭਾਜਪਾ ਨੇਤਰੀ ਰਾਕੇਸ਼ ਸੂਦ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੀਤੀ ਤਲਵਾੜ ਵੱਲੋਂ ਹਰ ਸਾਲ ਮਨਾਇਆ ਜਾਣ ਵਾਲਾ ਤੀਜ ਤਿਉਹਾਰ ਲੋਕਾਂ ਵੱਲੋਂ ਬੇਸਬਰੀ ਨਾਲ ਉਡੀਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਨੀਤੀ ਤਲਵਾੜ ਪੁਰਾਤਨ ਢੰਗ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ, ਉਹ ਆਉਣ ਵਾਲੀਆਂ ਪੀੜੀਆਂ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੋੜਣ ਦਾ ਮੂਲ ਸਰੋਤ ਬਣਦਾ ਹੈ।
ਸਮਾਰੋਹ ਦੌਰਾਨ ਸੁਦੇਸ਼ ਸੰਪਲਾ ਨੇ ਕਿਹਾ ਕਿ ਬੇਸ਼ੱਕ ਅਨੇਕ ਸੰਗਠਨ ਤੇ ਸੰਸਥਾਵਾਂ ਵੱਲੋਂ ਤੀਜ ਮਨਾਈ ਜਾਂਦੀ ਹੈ, ਪਰ ਨੀਤੀ ਤਲਵਾੜ ਵੱਲੋਂ ਲਗਾਈ ਜਾਣ ਵਾਲੀ ਵਿਰਾਸਤੀ ਪ੍ਰਦਰਸ਼ਨੀ ਅਤੇ ਪੁਰਾਤਨ ਰੀਤਾਂ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ, ਨਵੀਂ ਪੀੜੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਨ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ।
ਨੀਤੀ ਤਲਵਾੜ ਨੇ ਸਮਾਰੋਹ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਮਹਿਲਾਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਭਾਰਤੀ ਸਭਿਆਚਾਰ ਨੂੰ ਉਚਿਤ ਮਰਯਾਦਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਵੇ, ਤਾਂ ਜੋ ਇਸ ਦੀ ਮਹਾਨਤਾ ਕਾਇਮ ਰਹੇ ਅਤੇ ਬੱਚੇ ਵੀ ਇਸ ਤੋਂ ਗਿਆਨ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਤੀਜ ਮੌਕੇ ਬਣਾਏ ਜਾਣ ਵਾਲੇ ਭੋਜਨ ਵੀ ਮੌਸਮ ਅਤੇ ਤਿਉਹਾਰ ਦੀ ਲੋੜ ਮੁਤਾਬਕ ਹੀ ਤਿਆਰ ਕੀਤੇ ਜਾਂਦੇ ਹਨ।
ਇਸ ਮੌਕੇ ਇੱਕ ਵਿਰਾਸਤੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਪੁਰਾਤਨ ਸਮੇਂ ਦੀਆਂ ਚੀਜ਼ਾਂ ਨੂੰ ਦਰਸਾਇਆ ਗਿਆ। ਮਹਿਲਾਵਾਂ ਨੇ ਢੋਲਕ ਦੀ ਥਾਪ 'ਤੇ ਗਿੱਧਾ ਪਾ ਕੇ ਤਿਉਹਾਰ ਦੀ ਰੌਣਕ ਵਧਾਈ।
ਕਾਰਜਕ੍ਰਮ ਵਿੱਚ ਪ੍ਰੋ. ਮੰਜੂ ਸੂਦ, ਪ੍ਰੀਆ ਸੈਣੀ, ਸੁਖਵਿੰਦਰ ਕੌਰ, ਰਜਨੀ ਤਲਵਾੜ, ਰਿੰਪੀ ਵਧਾਵਨ, ਮੁਸਕਾਨ ਪਾਰਾਸਰ, ਸਮਾਜ ਸੇਵੀ ਰਿੰਪੀ, ਕ੍ਰਿਸ਼ਨਾ ਥਾਪਰ, ਬਲਬੀਰ ਕੌਰ ਮਹਿਟਾ, ਸਰਵਜੀਤ ਕੌਰ, ਰੋਜ਼ੀ ਵਧਾਵਨ ਅਤੇ ਸੈਂਕੜੇ ਹੋਰ ਮਹਿਲਾਵਾਂ ਨੇ ਭਾਗ ਲਿਆ।
