
ਦਿਲਵਰਜੀਤ ਦਿਲਵਰ ਦੁਆਰਾ ਗਾਇਆ ਅਤੇ ਦੇਸ ਰਾਜ ਬਾਲੀ ਦੁਆਰਾ ਲਿਖਿਆ "ਯੁੱਧ ਨਸ਼ਿਆਂ ਵਿਰੁੱਧ" ਗੀਤ ਕੀਤਾ ਲੋਕ ਅਰਪਣ।
ਨਵਾਂਸ਼ਹਿਰ- ਪੰਜਾਬ ਦੇ ਮਸ਼ਹੂਰ ਗਾਇਕ ਦਿਲਵਰਜੀਤ ਦਿਲਵਰ ਅਤੇ ਸੁਨੈਨਾ ਨੂਰ ਦੁਆਰਾ ਗਾਏ ਗੀਤ ਯੁੱਧ ਨਸ਼ਿਆਂ ਵਿਰੁੱਧ ਗੀਤ ਅੱਜ ਪਿੰਡ ਲੰਗੜੋਆ ਵਿਖੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਸਰਪੰਚ ਗੁਰਦੇਵ ਸਿੰਘ ਪਾਬਲਾ ਵਲੋਂ ਲੋਕ ਅਰਪਣ ਕੀਤਾ ਗਿਆ।
ਨਵਾਂਸ਼ਹਿਰ- ਪੰਜਾਬ ਦੇ ਮਸ਼ਹੂਰ ਗਾਇਕ ਦਿਲਵਰਜੀਤ ਦਿਲਵਰ ਅਤੇ ਸੁਨੈਨਾ ਨੂਰ ਦੁਆਰਾ ਗਾਏ ਗੀਤ ਯੁੱਧ ਨਸ਼ਿਆਂ ਵਿਰੁੱਧ ਗੀਤ ਅੱਜ ਪਿੰਡ ਲੰਗੜੋਆ ਵਿਖੇ ਹੋਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਸਰਪੰਚ ਗੁਰਦੇਵ ਸਿੰਘ ਪਾਬਲਾ ਵਲੋਂ ਲੋਕ ਅਰਪਣ ਕੀਤਾ ਗਿਆ।
ਗੀਤਕਾਰ ਦੇਸ ਰਾਜ ਬਾਲੀ ਦੁਆਰਾ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਬੱਗਾ ਡਿਮਾਣਾ ਨੇ ਸ਼ਿੰਗਾਰਿਆ ਹੈ ਅਤੇ ਜਤਿੰਦਰ ਡਿਮਾਣਾ ਦੀ ਨਿਰਦੇਸ਼ਨਾ ਹੇਠ ਕੈਮਰਾਮੈਨ ਜਸਵੀਰ ਜੱਸੀ ਅਤੇ ਨੀਰਜ਼ ਮੱਟੂ ਦੁਆਰਾ ਡਰੋਨ ਦੁਆਰਾ ਇਸ ਗੀਤ ਨੂੰ ਫ਼ਿਲਮਾਇਆ ਹੈ।
ਵੱਖ ਅਦਾਕਾਰਾਂ ਸਿਕੰਦਰ ਸ਼ੀਂਹਮਾਰ, ਸਤੀਸ਼ ਕੁਮਾਰ,ਮੇਜਰ ਹਵਾਸ,ਸੁਰਿੰਦਰ ਝੱਲੀ ਸਾਬਕਾ ਸਰਪੰਚ,ਖਿਡਾਰੀਆਂ ਅਤੇ ਪਹਿਲਵਾਨਾਂ ਨੇ ਇਸ ਵਿੱਚ ਕੰਮ ਕੀਤਾ ਹੈ। ਗੀਤ ਦੇ ਲੇਖਕ ਦੇਸ ਰਾਜ ਬਾਲੀ ਨੇ ਕਿਹਾ ਕਿ ਇਹ ਗੀਤ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਸਿੱਧ ਹੋਵੇਗਾ, ਅਤੇ ਨਸ਼ੇ ਦੇ ਸੌਦਾਗਰਾਂ ਨੂੰ ਤੌਬਾ ਕਰਨ ਲਈ ਮਜਬੂਰ ਕਰੇਗਾ।ਇਸ ਗੀਤ ਵਿੱਚ ਮੌਜੂਦਾ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ।
ਇਸ ਮੌਕੇ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਕਿਹਾ ਕਿ ਇਸ ਉਸਾਰੂ ਗੀਤ ਦਾ ਸਵਾਗਤ ਹੈ ਅਤੇ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਮਿਹਨਤ ਨਾਲ਼ ਇਸ ਗੀਤ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਡਾਕਟਰ ਅਵਤਾਰ ਬਾਲੀ ਨੇ ਇਸ ਗੀਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗਾਇਕ ਦਿਲਵਰ ਜੀਤ ਦਿਲਵਰ ਸਾਡੇ ਪਿੰਡ ਦਾ ਸੁਰੀਲਾ ਗਾਇਕ ਹੈ ਅਤੇ ਉਸਨੇ ਹਮੇਸ਼ਾ ਸਾਫ਼ ਸੁਥਰੇ ਅਤੇ ਸਭਿਆਚਾਰਕ ਗੀਤਾਂ ਨੂੰ ਤਰਜੀਹ ਦਿੱਤੀ ਹੈ। ਉਹਨਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰਦੇਵ ਸਿੰਘ ਪਾਬਲਾ ਸਰਪੰਚ, ਰਣਜੀਤ ਸਿੰਘ , ਜਗਦੀਸ਼ ਰਾਏ ਪੰਚ, ਨਿਰਮਲ ਸਿੰਘ ਜੇ ਈ, ਪ੍ਰਸਿੱਧ ਸਾਹਿਤਕਾਰ ਤਰਸੇਮ ਸਾਕੀ ਜਨਰਲ ਸਕੱਤਰ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਗੀਤਕਾਰ ਦੇਸ ਰਾਜ ਬਾਲੀ, ਗਾਇਕ ਦਿਲਵਰਜੀਤ ਦਿਲਵਰ, ਜਤਿੰਦਰ ਡਿਮਾਣਾ ਵੀਡੀਓ ਡਾਇਰੈਕਟਰ, ਡਾਕਟਰ ਅਵਤਾਰ ਬਾਲੀ, ਬਲਦੇਵ ਸਿੰਘ ਠੇਕੇਦਾਰ,ਕੇਵਲ ਸਿੰਘ, ਅਜਾਇਬ ਸਿੰਘ,ਹਿੰਮਤ ਕੁਮਾਰ ਆਦਿ ਹਾਜ਼ਰ ਸਨ।
