ਪੁਲੀਸ ਨੇ ਗਵਾਚਿਆ ਬੱਚਾ ਲੱਭ ਕੇ ਮਾਪਿਆਂ ਦੇ ਹਵਾਲੇ ਕੀਤਾ

ਐਸ ਏ ਐਸ ਨਗਰ, 3 ਜਨਵਰੀ - ਸਥਾਨਕ ਪਿੰਡ ਕੁੰਬੜਾ (ਸੈਕਟਰ-68 ਮੁਹਾਲੀ) ਵਿੱਚ ਕਿਰਾਏਦਾਰ ਵਜੋਂ ਰਹਿੰਦੇ ਰਾਜਪਾਲ ਨਾਮ ਦੇ ਇੱਕ ਵਿਅਕਤੀ ਦਾ 4 ਸਾਲ ਦਾ ਲੜਕਾ ਕਰਨ (ਜੋ ਘਰ ਤੋਂ ਖੇਡਦਾ ਹੋਇਆ ਕਿਤੇ ਚਲਾ ਗਿਆ ਸੀ) ਨੂੰ ਪੁਲੀਸ ਵਲੋਂ ਲੱਭ ਕੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ।

ਥਾਣਾ ਫੇਜ਼-8 ਮੁਹਾਲੀ ਦੇ ਏ ਐਸ ਐਚ ਓ ਨਰਿੰਦਰ ਸੂਦ ਨੇ ਦੱਸਿਆ ਕਿ ਰਾਜਪਾਲ ਵਲੋਂ ਇਸ ਸੰਬੰਧੀ ਬੀਤੀ ਰਾਤ ਪੁਲੀਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲੀਸ ਵਲੋਂ ਉਸਦੀ ਭਾਲ ਆਰੰਭ ਕੀਤੀ ਗਈ ਜਿਸ ਦੌਰਾਨ ਏ ਐਸ ਆਈ ਮਹਿੰਦਰ ਸਿੰਘ ਅਤੇ ਸਿਪਾਹੀ ਅਮਰਿੰਦਰ ਸਿੰਘ ਵਲੋਂ ਉੱਕਤ ਬੱਚੇ ਨੂੰ ਪਿੰਡ ਕੁੰਭੜਾ ਦੀ ਮੰਡੀ ਨੇੜਿਉਂ ਲੱਭ ਲਿਆ ਗਿਆ ਜਿਸਤੋਂ ਬਾਅਦ ਪੁਲੀਸ ਵਲੋਂ ਬੱਚੇ ਨੂੰ ਉਸਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ ਗਿਆ।