ਰੈੱਡ ਕਰਾਸ ਵੱਲੋਂ ਵਿਦਿਆ ਮੰਦਰ ਸਕੂਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਹੁਸ਼ਿਆਰਪੁਰ- ਰੈਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਵਿਚ ਵਿਦਿਆ ਮੰਦਰ ਸਕੂਲ, ਸ਼ਿਮਲਾ ਪਹਾੜੀ, ਵਿਖੇ ਦੋ ਰੋਜ਼ਾ ਮੁਫ਼ਤ ਦੰਦਾਂ ਅਤੇ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਸ਼ਮਾ ਰੋਸ਼ਨ ਕਰਕੇ ਕੀਤੀ। ਇਸ ਕੈਂਪ ਦਾ ਮੁੱਖ ਉਦੇਸ਼ ਸਕੂਲ ਦੇ ਬੱਚਿਆਂ ਵਿੱਚ ਤੰਦਰੁਸਤ ਜੀਵਨ ਲਈ ਤੁਰੰਤ ਪਛਾਣ ਅਤੇ ਰੋਕਥਾਮਯੋਗ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ ਸੀ।

 ਅੱਖਾਂ ਦੀ ਜਾਂਚ ਲਈ ਥਿੰਦ ਆਈ ਹਸਪਤਾਲ, ਹੁਸ਼ਿਆਰਪੁਰ ਨਾਲ ਸਾਂਝ ਬਣਾਈ ਗਈ, ਜਦ ਕਿ ਡਾ. ਰਿਆ ਹਾਂਡਾ (ਬੀ.ਡੀ.ਐਸ,ਐਮ.ਆਈ.ਡੀ.ਏ)  ਵੱਲੋਂ ਦੰਦਾਂ ਦੀ ਜਾਂਚ ਦੇ ਨਾਲ 400 ਤੋਂ ਵੱਧ ਵਿਦਿਆਰਥੀਆਂ ਦੀ ਮੈਡੀਕਲ ਚੈਕਅੱਪ ਕੀਤੀ ਗਈ। ਇਸ ਉਪਰਾਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਦੰਦਾਂ ਅਤੇ ਅੱਖਾਂ ਦੀਆਂ ਸਮੱਸਿਆਵਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਦਾ ਠੀਕ ਇਲਾਜ ਕਰਨਾ ਸੀ। ਚੈਕਅੱਪ ਤੋਂ ਬਾਅਦ ਇੱਕ ਸੰਖੇਪ ਰਿਪੋਰਟ ਸਕੂਲ ਪ੍ਰਿੰਸੀਪਲ ਨੂੰ ਸੌਂਪੀ ਗਈ ਹੈ, ਜਿਸ ਰਾਹੀਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 
ਰੈੱਡ ਕਰਾਸ ਵੱਲੋਂ ਸਕੂਲ ਪ੍ਰਬੰਧਨ ਨੂੰ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਥੋੜ੍ਹੀਆਂ ਜਾਂ ਵੱਡੀਆਂ ਸਿਹਤ ਸਬੰਧੀ ਸਮੱਸਿਆਵਾਂ ਮਿਲੀਆਂ ਹਨ। ਰੈੱਡ ਕਰਾਸ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਬੱਚਿਆਂ ਦੇ ਮੁਫ਼ਤ ਇਲਾਜ ਲਈ ਆਪਣੇ ਸਰੋਤਾਂ ਅਤੇ ਸਾਂਝੀਦਾਰ ਸੰਸਥਾਵਾਂ ਰਾਹੀਂ ਪੂਰੀ ਸਹਾਇਤਾ ਦਿੱਤੀ ਜਾਵੇਗੀ। ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਕਿਹਾ ਕਿ ਬੱਚਿਆਂ ਦੀ ਸ਼ੁਰੂਆਤੀ ਉਮਰ ਵਿੱਚ ਸਿਹਤ ਸੰਭਾਲ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 
ਅਗਲੇ ਪੜਾਅ ਵਿੱਚ ਰੈੱਡ ਕਰਾਸ ਵੱਲੋਂ ਗਰੀਬ ਬੱਚਿਆਂ ਅਤੇ ਸਲੱਮ ਇਲਾਕਿਆਂ ਦੇ ਬੱਚਿਆਂ ਦੀ ਸ਼ਿਖਿਆ ਵੱਲ ਵੀ ਖਾਸ ਧਿਆਨ ਦਿੱਤਾ ਜਾਵੇਗਾ। ਅਸੀਂ ਜ਼ਰੂਰਤਮੰਦਾਂ ਦੀ ਜ਼ਿੰਦਗੀ ਵਿਚ ਚਿਰਾਗ ਬਣਨ ਲਈ ਕੋਈ ਕਸਰ ਨਹੀਂ ਛੱਡਾਂਗੇ। ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਕੰਮ ਜਿਵੇਂ ਕਿ ਸਾਂਝੀ ਰਸੋਈ, ਵਿੰਗਜ਼, ਜਨ ਔਸ਼ਧੀ ਕੇਂਦਰ ਅਤੇ ਫਿਜੀਓਥਰੈਪੀ ਸੈਂਟਰ ਵਰਗੇ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਭ ਉਪਰਾਲੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਣ ਬਦਲਾਅ ਲਿਆ ਰਹੇ ਹਨ। 
ਇਹ ਰੁਝਾਨ ਅਜੇ ਹੋਰ ਮਜ਼ਬੂਤ ਹੋਵੇਗਾ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਕਿਹਾ ਇਹ ਕੈਂਪ ਸਿਰਫ ਇੱਕ ਸ਼ੁਰੂਆਤ ਹੈ। ਅਸੀਂ ਹੋਰ ਬਹੁਤ ਸਾਰੇ ਸਕੂਲਾਂ ਵਿੱਚ ਵੀ ਅਜਿਹੇ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ। ਨਾਲ ਹੀ ਅਸੀਂ ਬਚਪਨ ਦੀ ਉਮਰ ਵਿੱਚ ਲੋੜੀਂਦੇ ਹੋਰ ਸਿਹਤ ਜਾਂਚਾਂ ਨੂੰ ਵੀ ਸ਼ਾਮਲ ਕਰਾਂਗੇ, ਤਾਂ ਜੋ ਉਨ੍ਹਾਂ ਦਾ ਜੀਵਨ ਤੰਦਰੁਸਤ ਅਤੇ ਉਤਪਾਦਕ ਬਣ ਸਕੇ।