ਕਾਮਰੇਡ ਸੀਤਾ ਰਾਮ ਯੇਚੁਰੀ ਜੀ ਦੇ ਦੇਸ਼ ਵਿੱਚ ਸੰਵਿਧਾਨ, ਜਮਹੂਰੀਅਤ, ਧਰਮਨਿਰਪੱਖਤਾ ਅਤੇ ਸੰਘੀ ਢਾਂਚੇ ਦੀ ਹਿਫ਼ਾਜ਼ਤ ਲਈ ਲੜੇ ਵਿਚਾਰਧਾਰਕ ਸੰਘਰਸ਼ ਉਪਰ ਵਿਚਾਰ ਗੋਸ਼ਟੀ- ਪ੍ਰੇਮ ਰੱਕੜ

ਨਵਾਂਸ਼ਹਿਰ- ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਦੇ ਫ਼ੈਸਲੇ ਅਨੁਸਾਰ ਪਾਰਟੀ ਆਪਣੇ ਮਹਿਬੂਬ ਆਗੂ ਮਰਹੂਮ ਕਾਮਰੇਡ ਸੀਤਾ ਰਾਮ ਯੇਚੁਰੀ ਸਾਬਕਾ ਜਨਰਲ ਸਕੱਤਰ ਦੀ ਪਹਿਲੀ ਬਰਸੀ ਸਾਰੇ ਦੇਸ਼ ਅੰਦਰ ਮਨਾ ਰਹੀ ਹੈ। ਇਸ ਕੜੀ ਵਜੋਂ ਸੀਪੀਆਈ (ਐਮ) ਤਹਿਸੀਲ ਕਮੇਟੀ ਬਲਾਚੌਰ ਵਲੋਂ 07 ਸਤੰਬਰ ਨੂੰ ਪਿੰਡ ਰੱਕੜਾਂ ਢਾਹਾ ਵਿਖੇ ਬਰਸੀ ਮਨਾਉਣ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਇਥੇ ਬਾਬਾ ਵਤਨ ਸਿੰਘ ਟੱਪਰੀਆਂ ਭਵਨ ਵਿਖੇ ਸਾਥੀ ਹੁਸਨ ਚੰਦ ਮਝੋਟ ਕਿਸਾਨ ਆਗੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਂਸਲਾ ਲਿਆ ਗਿਆ। ਇਹ ਜਾਣਕਾਰੀ ਸੀਪੀਆਈ (ਐਮ)ਦੇ ਤਹਿਸੀਲ ਕਮੇਟੀ ਸਕੱਤਰ ਪ੍ਰੇਮ ਰੱਕੜ ਨੇ ਦਿੱਤੀ। 
ਸਾਥੀ ਰੱਕੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਮਰੇਡ ਸੀਤਾ ਰਾਮ ਯੇਚੁਰੀ ਜੀ ਨੇ ਦੇਸ਼ ਵਿੱਚ ਧਰਮਨਿਰਪੱਖਤਾ, ਜਮਹੂਰੀਅਤ,ਸੰਘਵਾਦ ਅਤੇ ਸੰਵਿਧਾਨ ਨੂੰ ਪੈਦਾ ਹੋਏ ਖਤਰਿਆਂ ਵਿਰੁੱਧ ਲੜੀ ਵਿਚਾਰਧਾਰਕ ਲੜਾਈ ਤੇ ਬੁਲਾਰਿਆਂ ਵਲੋਂ ਵਿਖਿਆਨ ਕੀਤਾ ਜਾਵੇਗਾ। 
ਦੇਸ਼ ਵਿੱਚ ਨਵਫਾਸੀਵਾਦ ਅਤੇ ਫਿਰਕਾਪ੍ਰਸਤੀ ਵਿਰੁੱਧ ਕਾਮਰੇਡ ਸੀਤਾਰਾਮ ਯੇਚੁਰੀ ਵਲੋਂ ਲੜੀ ਵਿਚਾਰਧਾਰਕ ਲੜਾਈ ਤੇ ਵੀ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਦੇ ਮੁੱਖ ਬੁਲਾਰੇ ਡਾਕਟਰ ਬਲਵਿੰਦਰ ਸਿੰਘ ਟਿਵਾਣਾ   ਅਰਥ ਸ਼ਾਸਤਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਮੁੱਖੀ ਹੋਣਗੇ।
ਅੱਜ ਦੀ ਇਸ ਮੀਟਿੰਗ ਨੂੰ ਸਾਥੀ ਮਹਾਂ ਸਿੰਘ ਰੌੜੀ, ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਕੌਲਗੜ੍ਹ, ਚੌਧਰੀ ਸੋਮਨਾਥ, ਕਾਮਰੇਡ ਗੁਰਮੇਲ ਰਾਮ ਮੰਗੂਪੁਰ ਨੇ ਸੰਬੋਧਨ ਕੀਤਾ।