ਖ਼ਾਲਸਾ ਕਾਲਜ ਦੇ ਇੰਸਟੀਚਿਊਟ ਇਨੋਵੈਸ਼ਨ ਸੈੱਲ ਦਾ ਸ਼ਾਨਦਾਰ ਪ੍ਰਦਰਸ਼ਨ
ਗੜ੍ਹਸ਼ੰਕਰ- ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਥਾਪਿਤ ਕੀਤੇ ‘ਇੰਸਟੀਚਿਊਟਸ ਇਨੋਵੈਸ਼ਨ ਕੌਂਸਲ’ ਦੀ ਸਾਲ 2023-24 ਦੀ ਸਾਲਾਨਾ ਕਾਰਗੁਜ਼ਾਰੀ ਰਿਪੋਰਟ ਵਿਚ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।

ਕਾਲਜ ਦੀਆਂ ਸਾਲਾਨਾ ਗਤੀਵਿਧੀਆਂ ਅਤੇ ਭਵਿੱਖ ਲਈ ਕੀਤੇ ਨਵੇਂ ਕਾਰਜਾਂ ਦੀ ਸ਼ੁਰੂਆਤ ’ਤੇ ਅਧਾਰਿਤ ਇਸ ਕਾਰਗੁਜ਼ਾਰੀ ਰਿਪੋਰਟ ਵਿਚ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੇ ਇਕ ਸਟਾਰ ’ਚ ਵਾਧਾ ਕਰਦੇ ਹੋਏ ਇਸ ਵਾਰ ਕਾਲਜ ਨੇ ਤਿੰਨ ਸਟਾਰ ਹਾਸਿਲ ਕਰਕੇ ਜ਼ਿਲੇ੍ਹ ਦੇ ਕਾਲਜਾਂ ’ਚ ਮੋਹਰੀ ਹੋਣ ਦਾ ਸਬੂਤ ਪੇਸ਼ ਕੀਤਾ ਹੈ।
ਕਾਲਜ ਦੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ‘ਇੰਸਟੀਚਿਊਟਸ ਇਨੋਵੈਸ਼ਨ ਕੌਂਸਲ’ ਦੇ ਪ੍ਰੈਜੀਡੈਂਟ ਡਾ. ਅਜੇ ਦੱਤਾ, ਕਨਵੀਨਰ ਪ੍ਰੋ. ਦੀਪਿਕਾ ਅਤੇ ਟੀਮ ਮੈਂਬਰਾਂ ਡਾ. ਕੁਲਦੀਪ ਕੌਰ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਨਵਦੀਪ ਸਿੰਘ, ਪ੍ਰੋ. ਨੀਰਜ ਵਿਰਦੀ, ਪ੍ਰੋ. ਕਾਮਿਨੀ, ਪ੍ਰੋ. ਨਰਿੰਦਰ ਕੌਰ ਅਤੇ ਗੁਰਿੰਦਰਜੀਤ ਸਿੰਘ ਨੂੰ ਇਸ ਕਾਰਗੁਜ਼ਾਰੀ ਲਈ ਵਧਾਈ ਦਿੰਦੇ ਹੋਏ ਭਵਿੱਖ ਵਿਚ ਕੌਂਸਲ ਦੀ ਕਾਰਗੁਜ਼ਾਰੀ ’ਚ ਹੋਰ ਬੇਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਭ ਦੇ ਸਹਿਯੋਗ ਨਾਲ ਸੰਭਵ ਹੋਈ ਹੈ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਕੰਵਰ ਕੁਲਵੰਤ ਸਿੰਘ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਹਰਜੋਤ ਕੌਰ, ਪ੍ਰੋ. ਅੰਕੁਸ਼, ਸੁਪਰਡੈਂਟ ਪਰਮਿੰਦਰ ਸਿੰਘ ਹਾਜ਼ਰ ਹੋਏ।