
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੇ ਨਗਰ ਨਿਗਮ ਦੇ ਸਫਾਈ-ਸੀਵਰਮੈਨਾਂ ਤੇ ਚੌਥਾ ਦਰਜਾ ਮੁਲਾਜਮਾਂ ਵੱਲੋਂ ਰੋਸ ਰੈਲੀ ਕੀਤੀ।
ਪਟਿਆਲਾ 02 ਸਤੰਬਰ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ (1680) ਨਗਰ ਨਿਗਮ ਵਿਚਲੇ ਸਫਾਈ ਤੇ ਸੀਵਰਮੈਨ ਕਰਮੀਆਂ ਵੱਲੋਂ ਅਤੇ ਦਰਜਾ ਚਾਰ ਵੱਲੋਂ ਵਰਦੇ ਮੀਂਹ ਵਿੱਚ ਵਿਧਾਨ ਸਭਾ ਹਲਕਾ ਪਟਿਆਲਾ—2 ਤ੍ਰਿਪੜੀ ਟਾਊਨ ਪਾਣੀ ਦੀ ਟੈਂਕੀ ਵਿਖੇ ਭਰਵੀਂ ਗਿਣਤੀ ਵਿੱਚ ਇਕੱਤਰ ਹੋਏ, ਜਿੱਥੇ ਰੋਹ ਭਰਪੂਰ ਰੈਲੀ ਕਰਨ ਉਪਰੰਤ, ਝੰਡਾ ਮਾਰਚ ਕੀਤਾ ਗਿਆ।
ਪਟਿਆਲਾ 02 ਸਤੰਬਰ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ (1680) ਨਗਰ ਨਿਗਮ ਵਿਚਲੇ ਸਫਾਈ ਤੇ ਸੀਵਰਮੈਨ ਕਰਮੀਆਂ ਵੱਲੋਂ ਅਤੇ ਦਰਜਾ ਚਾਰ ਵੱਲੋਂ ਵਰਦੇ ਮੀਂਹ ਵਿੱਚ ਵਿਧਾਨ ਸਭਾ ਹਲਕਾ ਪਟਿਆਲਾ—2 ਤ੍ਰਿਪੜੀ ਟਾਊਨ ਪਾਣੀ ਦੀ ਟੈਂਕੀ ਵਿਖੇ ਭਰਵੀਂ ਗਿਣਤੀ ਵਿੱਚ ਇਕੱਤਰ ਹੋਏ, ਜਿੱਥੇ ਰੋਹ ਭਰਪੂਰ ਰੈਲੀ ਕਰਨ ਉਪਰੰਤ, ਝੰਡਾ ਮਾਰਚ ਕੀਤਾ ਗਿਆ।
ਇਸ ਮੌਕੇ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਫੈਡਰੇਸ਼ਨ ਪ੍ਰਧਾਨ ਜਗਮੋਹਨ ਨੋਲੱਖਾ, ਨਗਰ ਨਿਗਮ ਦੇ ਪ੍ਰਧਾਨ ਬਾਬੂ ਰਾਮ ਬੱਬੂ, ਜਨਰਲ ਸਕੱਤਰ ਵਿਜੇ ਸੰਗਰ, ਵਿੱਤ ਸਕੱਤਰ ਬਲਜਿੰਦਰ ਸਿੰਘ ਆਦਿ ਆਗੂਆਂ ਨੇ ਕੀਤੀ।
ਰੈਲੀ ਦੇ ਮੰਤਵ ਤੇ ਮੰਗਾਂ ਬਾਰੇ ਇਹਨਾਂ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਦਫਤਰ ਵਲੋਂ ਨਗਰ ਨਿਗਮ ਵਿਚਲੇ ਪਟਿਆਲਾ—2 ਦੇ ਮਿਊਸਪਲ ਕੌਸਲਾਂ ਨੂੰ ਇੱਕ ਪ੍ਰੋਫਾਰਮਾ ਜਾਰੀ ਕਰਦੇ ਹਦਾਇਤਾ ਕੀਤੀਆਂ ਹਨ ਕਿ ਸਫਾਈ ਸੇਵਕ—ਸੀਵਰਮੈਨਾਂ ਦੀਆਂ ਨਿੱਤ ਦਿਨ ਦੀਆਂ ਹਾਜਰੀਆਂ ਹੁਣ ਵਾਰਡ ਕੌਂਸਲਰ ਹੀ ਲਗਾਉਣਗੇ।
ਇਹ ਕੇਵਲ ਪਟਿਆਲਾ—2 ਵਿਚਲੇ ਵਾਅਡਾਂ ਵਿੱਚ ਲਾਗੂ ਕੀਤਾ ਗਿਆ ਹੈ, ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਦੇ ਦਫਤਰ ਵੱਲੋਂ ਜਾਰੀ ਇਸ ਤਰ੍ਹਾਂ ਦੀ ਕਾਰਵਾਈ ਮਿਊਂਸਪਲ ਨਿਗਮਾਂ ਦੇ ਬਿਲਕੁਲ ਉਲਟ ਹੈ ਤੇ ਕਰਮੀਆਂ ਦਾ ਸ਼ੋਸ਼ਣ ਤੇ ਉਹਨਾਂ ਦੀਆਂ ਪ੍ਰੇਸ਼ਾਨੀਆਂ ਵਧਾਉਣ ਵਾਲਾ ਹੈ, ਵਿਸ਼ੇਸ਼ ਤੌਰ ਤੇ ਫੀਮੇਲ ਕਰਮੀਆਂ ਦਾ ਇਹ ਇੱਕ ਸ਼ੋਸ਼ਣ ਤੇ ਬਲੈਕਮੇਲ ਕਰਨ ਵਾਲੀ ਕਾਰਵਾਈ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਹਾਜਰੀਆਂ ਲਗਾਉਣ ਦਾ ਅਧਿਕਾਰ ਕੇਵਲ ਵਾਰਡ ਵਿਚਲੇ ਤੈਨਾਤ ਦਰੋਗਿਆ ਪਾਸ ਹੈ ਤੇ ਦੇਖਭਾਲ ਲਈ ਕਈ ਅਧਿਕਾਰੀ ਵੀ ਤੈਨਾਤ ਹਨ। ਇਸ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਰੈਲੀ ਉਪਰੰਤ ਰੋਸ ਝੰਡਾ ਮਾਰਚ ਕੀਤਾ ਗਿਆ, ਜੋ ਖੰਡਾ ਚੌਂਕ ਵਿਖੇ ਪਹੁੰਚਕੇ ਸਮਾਪਤ ਕੀਤਾ ਗਿਆ ਤੇ ਅਗਲਾ ਐਕਸ਼ਨ ਮੰਗਾਂ ਤੇ ਸਫਾਈ ਸੇਵਕਾਂ , ਸੀਵਰਮੈਨਾਂ ਦੇ ਸ਼ੋਸ਼ਣ ਵਿਰੁੱਧ ਮੇਅਰ—ਕਮਿਸ਼ਨਰ ਨਗਰ ਨਿਗਮ ਦਫਤਰ ਅੱਗੇ ਕੀਤਾ ਜਾਵੇਗਾ।
ਸਫਾਈ ਸੇਵਕਾਂ — ਸੀਵਰਮੈਨਾਂ ਦੀਆਂ ਦਰਜਾ ਚਾਰ ਦੀਆਂ ਮੰਗਾਂ ਜ਼ੋ ਲਬਿੰਤ ਪਈਆਂ ਹਨ ਜਿਸ ਵਿੱਚ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ ਤੇ ਸਾਰੇ ਕਰਮੀਆਂ ਨੂੰ ਕਾਰਪੋਰੇਸ਼ਨ ਵਿੱਚ ਖਪਾਉਣਾ ਤੇ ਸਾਰੇ ਕੱਚੇ ਕਰਮੀਆਂ ਨੂੰ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਨਿਗਮ ਵਿਚਲੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀ ਨੱਫਰੀ ਵਿੱਚ ਦੁਗਣਾ ਵਾਧਾ ਕਰਨਾ, ਮਿਤੀ 29—05—2025 ਨੂੰ ਮੰਨੀਆਂ ਮੰਗਾਂ ਲਾਗੂ ਕਰਨਾ, ਘੱਟੋ—ਘੱਟ ਉਜਰਤਾ 35000/— ਰੁਪਏ ਪ੍ਰਤੀ ਮਹੀਨਾ ਕਰਨਾ, ਪ੍ਰਮੋਸ਼ਨਾਂ ਦੇਣਾ, ਮਿਊਂਸਪਲ ਵਾਅਡਾਂ ਦੀ ਗਿਣਤੀ ਅਨੁਸਾਰ ਦਰੋਗੇ ਲਗਾਉਣਾ, ਆਦਿ ਆਦਿ ਇੱਕ ਦਰਜਨ ਤੋਂ ਵੱਧ ਮੰਗਾਂ ਦੇ ਇਸ਼ੂ ਸ਼ਾਮਲ ਸਨ।
ਰੈਲੀ ਮੌਕੇ ਹੋਰ ਜ਼ੋ ਆਗੂ ਤੇ ਮੈਂਬਰਜ਼ ਸ਼ਾਮਲ ਸਨ ਉਹਨਾਂ ਵਿੱਚ ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਸ਼ਿਵ ਚਰਨ, ਕਾਕਾ ਸਿੰਘ ਚੇਅਰਮੈਨ, ਹੇਮ ਰਾਜ ਅਡੀ ਚੇਅਰਮੈਨ, ਸੰਜੀਵ ਸਰਪ੍ਰਸਤ, ਕਾਕਾ ਸਿੰਘ, ਅਸ਼ੋਕ ਵੈਦ, ਕਮਲ ਸੀਨੀਅਰ ਮੀਤ ਪ੍ਰਧਾਨ, ਸੰਦੀਪ ਵਾਇਸ ਪ੍ਰਧਾਨ, ਰਾਹੁਲ ਮੀਤ ਪ੍ਰਧਾਨ, ਅਸ਼ੋਕ ਏਕਤਾ ਸਟੇਜ਼ ਸੈਕਟਰੀ, ਧਰਮਿੰਦਰ ਸਟੇਜ਼ ਸੈਕਟਰੀ, ਕੁਲਦੀਪ ਸਿੰਘ ਕਾਕਾ, ਬਲਜਿੰਦਰ ਕੁਮਾਰ ਕੈਸ਼ੀਅਰ, ਕਮਲਜੀਤ ਸਿੰਘ, ਪਰਮਜੀਤ ਸਿੰਘ, ਰਵਿੰਦਰ ਗਾਗਟ ਪ੍ਰੈਸ ਸਕੱਤਰ, ਗੁਰਸੇਵਕ, ਸੰਜੇ, ਰਾਜੂ, ਰਤਨ, ਰਜੀਵ, ਪੱਪੂ ਵੈਦ, ਸੂਰਜ (ਪੱਪੂ), ਰਾਧਾ, ਸੁਨੀਤਾ (ਸਾਰੇ ਦਰੋਗਾ) ਆਦਿ ਆਦਿ ਹਾਜਰ ਸਨ।
