
ਲੋਕ ਪ੍ਰਸ਼ਾਸਨ ਵਿੱਚ ਲੀਡਰਸ਼ਿਪ ਅਤੇ ਨੈਤਿਕ ਸ਼ਾਸਨ ਦੀ ਭੂਮਿਕਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਐਪੀਜੇ ਇੰਸਟੀਚਿਊਟ, ਜਲੰਧਰ ਵਿੱਚ
ਜਲੰਧਰ- NGO A4C (ਦਸੂਹਾ) ਅਤੇ ਐਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ, ਜਲੰਧਰ ਦੇ ਸਾਂਝੇ ਤਹਿਤ “ਲੋਕ ਪ੍ਰਸ਼ਾਸਨ ਵਿੱਚ ਲੀਡਰਸ਼ਿਪ ਅਤੇ ਨੈਤਿਕ ਸ਼ਾਸਨ ਦੀ ਭੂਮਿਕਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ 26 ਅਗਸਤ 2025 ਨੂੰ ਸਵੇਰੇ 11:30 ਵਜੇ ਤੋਂ ਕੀਤਾ ਜਾਵੇਗਾ।
ਜਲੰਧਰ- NGO A4C (ਦਸੂਹਾ) ਅਤੇ ਐਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ, ਜਲੰਧਰ ਦੇ ਸਾਂਝੇ ਤਹਿਤ “ਲੋਕ ਪ੍ਰਸ਼ਾਸਨ ਵਿੱਚ ਲੀਡਰਸ਼ਿਪ ਅਤੇ ਨੈਤਿਕ ਸ਼ਾਸਨ ਦੀ ਭੂਮਿਕਾ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ 26 ਅਗਸਤ 2025 ਨੂੰ ਸਵੇਰੇ 11:30 ਵਜੇ ਤੋਂ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦੀ ਔਪਚਾਰਿਕ ਘੋਸ਼ਣਾ ਐਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ, ਜਲੰਧਰ ਦੇ ਡਾਇਰੈਕਟਰ ਡਾ. ਰਾਜੇਸ਼ ਬੱਗਾ ਅਤੇ NGO A4C (ਦਸੂਹਾ) ਦੇ ਪ੍ਰਧਾਨ ਸੰਜੀਵ ਕੁਮਾਰ ਨੇ ਸਾਂਝੀ ਪ੍ਰੈਸ ਰਿਲੀਜ਼ ਰਾਹੀਂ ਕੀਤੀ।
ਸੈਮੀਨਾਰ ਵਿੱਚ ਮਾਣਯੋਗ ਸ਼ਖਸਿਅਤਾਂ ਹਾਜ਼ਰੀ ਪਾਏਂਗੀਆਂ, ਜਿਨ੍ਹਾਂ ਵਿੱਚ ਆਈਆਰਐਸ ਕਮਿਸ਼ਨਰ ਆਫ ਇਨਕਮ ਟੈਕਸ ਜਲੰਧਰ ਸੁਸ਼ਰੀ ਬਲਵਿੰਦਰ ਕੌਰ ਮੁੱਖ ਅਤਿਥੀ ਵਜੋਂ ਅਤੇ ਆਈਏਐਸ ਅਸਿਸਟੈਂਟ ਕਮਿਸ਼ਨਰ ਹੁਸ਼ਿਆਰਪੁਰ ਸੁਸ਼ਰੀ ਓਇਸ਼ੀ ਮੰਡਲ ਵਿਸ਼ੇਸ਼ ਵੀਆਈਪੀ ਅਤਿਥੀ ਵਜੋਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ, ਗ੍ਰੀਨ ਪਲੈਨੇਟ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਕਮਲਜੀਤ ਸਿੰਘ ਅਤੇ ਚੀਮਾ ਬਾਇਲਰਜ਼ ਲਿਮਿਟੇਡ ਦੇ ਚੇਅਰਮੈਨ ਹਰਜਿੰਦਰ ਸਿੰਘ ਚੀਮਾ ਵੀ ਸਮਾਰੋਹ ਨੂੰ ਆਪਣੇ ਵਿਸ਼ੇਸ਼ ਵਿਚਾਰਾਂ ਨਾਲ ਸ਼ੋਭਿਤ ਕਰਨਗੇ।
ਆਯੋਜਕਾਂ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ, ਨੌਜਵਾਨ ਪੇਸ਼ੇਵਰਾਂ ਅਤੇ ਅਕੈਡਮਿਕ ਵਰਗ ਨੂੰ ਨੈਤਿਕ ਸ਼ਾਸਨ ਅਤੇ ਦੂਰਦਰਸ਼ੀ ਲੀਡਰਸ਼ਿਪ ਦੀ ਮਹੱਤਾ ਨਾਲ ਜਾਣੂ ਕਰਾਉਣਾ ਹੈ। ਇਹ ਮੰਚ ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਪਤੀਆਂ ਅਤੇ ਨੌਜਵਾਨਾਂ ਵਿੱਚ ਸੰਵਾਦ ਲਈ ਇੱਕ ਮੌਕਾ ਮੁਹੱਈਆ ਕਰੇਗਾ, ਜਿਸ ਰਾਹੀਂ ਪਾਰਦਰਸ਼ੀ, ਜ਼ਿੰਮੇਵਾਰ ਅਤੇ ਨੈਤਿਕ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਵਿਚਾਰ-ਵਟਾਂਦਰਾ ਹੋਵੇਗਾ।
ਇਸ ਮੌਕੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਸਮਾਜ ਸੇਵਕਾਂ ਅਤੇ ਪੇਸ਼ੇਵਰਾਂ ਦੀ ਵਿਆਪਕ ਹਾਜ਼ਰੀ ਦੀ ਉਮੀਦ ਹੈ।
