ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਦੇ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਵੀ.ਐਲ.ਸੀ.ਸੀ. ਇੰਸਟੀਚਿਊਟ ਪਠਾਨਕੋਟ ਵਿਖੇ ਵਿਦਿਆਰਥਣਾਂ ਦਾ ਇੰਡਸਟਰੀ ਵਿਸਿਟ ਕਰਵਾਇਆ

ਮੁਕੇਰੀਆਂ:- ਮਾਡਰਨ ਗਰੁੱਪ ਆਫ਼ ਕਾਲਜਿਜ ਪੰਡੋਰੀ ਭਗਤ (ਮੁਕੇਰੀਆਂ) ਵਲੋਂ ਬਿਊਟੀ ਥੈਰੇਪਿਸਟ ਵਿਭਾਗ ਵੱਲੋਂ ਬੁੱਧਵਾਰ 16-ਅਕਤੂਬਰ-2024 ਨੂੰ ਪਠਾਨਕੋਟ ਵੀ.ਐਲ.ਸੀ.ਸੀ. ਇੰਸਟੀਚਿਊਟ ਵਿਚ ਵਿਦਿਆਰਥਣਾਂ ਨੂੰ ਇੰਡਸਟਰੀ ਦਾ ਦੋਰਾ ਕਰਵਾਇਆ ਗਿਆ। ਵੀ.ਐਲ.ਸੀ.ਸੀ. ਵਿਚ ਵਿਦਿਆਰਥਣਾਂ ਨੂੰ ਮਸ਼ੀਨੀ ਫੇਸੀਅਲ ਦੀ ਤਕਨੀਕ ਸਿਖਲਾਈ ਦਿੱਤੀ ਗਈ। ਸਕਿੰਨ ਲੈਬ ਵਿਚ ਅਲਟਰਾਸੋਨਿਕ ਅਤੇ ਹਾਈ ਫਰਿਕਵੈਨਸੀ ਫੇਸ਼ੀਅਲ ਦਾ ਡੈਮੋ ਕਰਕੇ ਦਿਖਾਇਆ ਗਿਆ। ਇਸ ਦੇ ਨਾਲ ਪਰਸਨਲ ਗਰੂਮਿੰਗ ਬਾਰੇ ਵੀ ਦੱਸਿਆ ਗਿਆ। ਹੇਅਰ ਲੈਬ ਵਿਚ ਹੇਅਰ ਕਲਰ ਅਤੇ ਹੇਅਰ ਸਟਾਈਲ ਕਰਕੇ ਦਿਖਾਏ ਗਏ।

ਇਸ ਦੌਰਾਨ ਵਿਦਿਆਰਥਣਾਂ ਨੂੰ ਇੰਡਸਟਰੀ ਵਿਚ ਵਖ- ਵਖ ਸੈਲੂਨ ਸਰਵਿਸ ਬਾਰੇ ਜਾਣਕਾਰੀ ਦਿੱਤੀ ਗਈ। ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਹੋ ਸਕੇ।ਇਸ ਮੌਕੇ ਪਿ੍ੰਸੀਪਲ ਡਾ: ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਸਹਾਈ ਹਨ। ਇਸ ਮੌਕੇ ਤੇ ਹੈਡ ਆਫ ਡੀਪਾਰਟਮੈਂਟ ਮਕੈਨਿਕਲ ਇੰਜਨੀਰਿੰਗ ਡਾ. ਰਣਜੀਤ ਸਿੰਘ,  ਪ੍ਰੋਫੈਸਰ ਪਰਵਿੰਦਰ ਸਿੰਘ , ਪ੍ਰੋਫੈਸਰ ਸੁਖਜਿੰਦਰ ਸਿੰਘ ਪ੍ਰੋਫੈਸਰ ਸਰਿਸ਼ਟਾ, ਪ੍ਪ੍ਰੋਫੈਸਰ ਸ਼ੀਤਲ ਮਨਹਾਸ ਪ੍ਰੋਫੈਸਰ ਸ਼ਿਲਪਾ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।