ਮੰਦਰ ਮਾਤਾ ਵੈਸ਼ਨੋ ਦੇਵੀ ਕਮੇਟੀ ਦੀਪ ਕਾਲੋਨੀ ਗੜਸ਼ੰਕਰ ਵੱਲੋਂ 35ਵਾਂ ਵਿਸ਼ਾਲ ਭਗਵਤੀ ਜਾਗਰਨ 24 ਮਈ ਦਿਨ ਸ਼ਨੀਵਾਰ ਨੂੰ
ਮਾਹਿਲਪੁਰ, 22 ਮਈ- ਮੰਦਰ ਮਾਤਾ ਵੈਸ਼ਨੋ ਦੇਵੀ ਕਮੇਟੀ ਰਜਿਸਟਰਡ ਦੀਪ ਕਲੋਨੀ ਗੜਸ਼ੰਕਰ ਵੱਲੋਂ 35ਵਾਂ ਵਿਸ਼ਾਲ ਭਗਵਤੀ ਜਾਗਰਣ 24 ਮਈ 2025 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਵੇਦ ਪ੍ਰਕਾਸ਼ ਕਿਰਪਾਲ ਅਤੇ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਦਿਨ ਸਵੇਰੇ 10 ਵਜੇ ਪਹਿਲਾਂ ਹਵਨ ਦੀ ਰਸਮ ਅਦਾ ਕੀਤੀ ਜਾਵੇਗੀ।

ਉਸ ਤੋਂ ਬਾਅਦ ਰਾਤੀ 7 ਵਜੇ ਜੋਤੀ ਪੂਜਨ ਹੋਵੇਗਾ ਅਤੇ ਰਾਤੀ 8 ਵਜੇ ਜਾਗਰਣ ਦਾ ਆਰੰਭ ਕੀਤਾ ਜਾਵੇਗਾ। ਇਸ ਮੌਕੇ ਬਲਰਾਜ ਬਿਲਗਾ ਅਤੇ ਪ੍ਰਵੀਨ ਅਰੋੜਾ ਮਹਾਂਮਾਈ ਦੀ ਮਹਿਮਾ ਦਾ ਗੁਣ ਗਾਇਨ ਕਰਨਗੇ। ਆਖੰਡ ਜੋਤੀ ਮੰਦਿਰ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਜਾਵੇਗੀ। ਪ੍ਰਦੀਪ ਬੈਂਸ ਐਂਕਰ ਦੀਆਂ ਸੇਵਾਵਾਂ ਨਿਭਾਉਣਗੇ।
ਐਡਵੋਕੇਟ ਪੰਕਜ ਕਿਰਪਾਲ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਇਸ ਮੌਕੇ ਭਵਨ ਅਤੇ ਉਥੇ ਲਗਾਈਆਂ ਜਾ ਰਹੀਆਂ ਲਾਈਟਾਂ ਦੇਖਣੇ ਯੋਗ ਹੋਣਗੀਆਂ। ਮਾਤਾ ਜੀ ਦਾ ਭੰਡਾਰਾ ਅਟੁੱਟ ਚੱਲੇਗਾ।