ਖੇਡ ਨੀਤੀ ਦੀ ਬਦੌਲਤ ਸੂਬੇ ਦੇ ਯੁਵਾ ਖੇਡਾਂ ਵਿੱਚ ਛੋਹ ਰਹੇ ਨਵੀਂ ਬੁਲੰਦੀਆਂ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, 29 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਵੀਂ ਖੇਡ ਨੀਤੀ ਦਾ ਸਕਾਰਾਤਮਕ ਅਸਰ ਦਿਖਾਈ ਦੇ ਰਿਹਾ ਹੈ ਅਤੇ ਇਸੀ ਦਾ ਨਤੀਜਾ ਹੈ ਕਿ ਸੂਬੇ ਦੇ ਨੌਜੁਆਨ ਖੇਡਾਂ ਦੇ ਖੇਤਰ ਵਿੱਚ ਨਵੀਂ ਬੁਲੰਦੀਆਂ ਹਾਸਲ ਕਰ ਰਹੇ ਹਨ।

ਮੁੱਖ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿੱਚ ਪਲਵਲ ਜਿਲ੍ਹਾ ਦੇ ਪਿੰਡ ਮੁਨਿਰਗੜੀ ਦੇ ਯੁਵਾ ਨਿਸ਼ਾਨੇਬਾਜ ਸ੍ਰੀ ਕਪਿਲ ਬੈਸਲਾ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਕਹੀ। ਇਸ ਮੌਕੇ 'ਤੇ ਉਨ੍ਹਾਂ ਨੇ ਸ੍ਰੀ ਕਪਿਲ ਬੈਸਲਾ ਨੂੰ ਗੋਲਡ ਅਤੇ ਸਿਲਵਰ ਮੈਡਲ ਜਿੱਤਣ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਗੌਰਤਲਬ ਹੈ ਕਿ ਕਜਾਕੀਸਤਾਨ ਦੇ ਸ਼ਿਆਮਕੇਂਟ ਵਿੱਚ ਆਯੋਜਿਤ 16ਵੀਂ ਏਸ਼ਿਆਈ ਨਿਸ਼ਾਨੇਬਾਜੀ ਚੈਂਪੀਅਨਸ਼ਿਨ (ਜੂਨੀਅਰ ਪੁਰਸ਼ ਵਰਗ) ਵਿੱਚ ਕਪਿਲ ਬੈਸਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 243.01 ਨੰਬਰਾਂ ਦੇ ਸਕੋਰ ਦੇ ਨਾਲ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਮੁਕਾਬਲੇ ਵਿੱਚ ਸਿਲਵਰ ਮੈਡਲ ਵੀ ਆਪਣੇ ਨਾਮ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਨਾ ਸਿਰਫ ਸ੍ਰੀ ਕਪਿਲ ਬੈਸਲਾ ਅਤੇ ਉਨ੍ਹਾਂ ਦੇ ਪਿੰਡ ਮੁਨਿਰਗੜੀ ਲਈ ਮਾਣ ਦੀ ਗੱਲ ਹੈ, ਸਗੋ ਪੁਰੇ ਸੂਬੇ ਅਤੇ ਦੇਸ਼ ਦਾ ਮਾਨ ਵਧਾਉਣ ਵਾਲੀ ਹੈ। ਉਨ੍ਹਾਂ ਨੇ ਸ੍ਰੀ ਬੈਸਲਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ 'ਤੇ ਸ੍ਰੀ ਕਪਿਲ ਬੈਸਲਾ ਦੇ ਕੋਚ ਸ੍ਰੀ ਵਿਕਾਸ ਡਾਗਰ, ਮਾਂਪੇ ਅਤੇ ਗ੍ਰਾਮੀਣ ਵੀ ਮੌਜੂਦ ਰਹੇ।