ਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ - ਜੀ.ਟੀ.ਯੂ.ਪੰਜਾਬ

ਮੋਹਾਲੀ 29 ਜੁਲਾਈ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ,ਜਨਰਲ ਸਕੱਤਰ ਗੁਰਬਿੰਦਰ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਸਿੱਖਿਆ ਵਿਭਾਗ ਦੀਆਂ ਬਦਲੀਆਂ ਪਿੱਛੇ ਹੋ ਰਹੀ ਦੇਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਿੱਥੇ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਦੇ ਪੱਤਰ ਦਾ ਪੈਰਾ 4 ਸਮਾਂ ਸਾਰਣੀ ਦਾ ਕਾਲਮ 'ੲ' ਇਹ ਦਰਸਾਉਂਦਾ ਹੈ ਕੇ ਨਵੇਂ ਸਕੂਲ ਖੋਲ੍ਹਣ, ਸਕੂਲਾਂ/ਸੈਕਸ਼ਨਾਂ ਨੂੰ ਅਪਗ੍ਰੇਡ ਕਰਨ, ਨਵੇਂ ਵਿਸ਼ੇ/ਸਟ੍ਰੀਮਾਂ ਨੂੰ ਜੋੜਨ ਅਤੇ ਅਧਿਆਪਨ ਅਸਾਮੀਆਂ ਦੀ ਮੁੜ ਵੰਡ/ਤਰਕਸ਼ੀਲਤਾ ਬਾਰੇ ਫੈਸਲਾ ਹਰ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਕੀਤਾ ਜਾਵੇਗਾ। ਬਾਅਦ ਅਸਲ ਅਸਾਮੀਆਂ" ਦੀ ਨੋਟੀਫਿਕੇਸ਼ਨ ਹਰ ਸਾਲ 1 ਜਨਵਰੀ ਤੋਂ 15 ਜਨਵਰੀ ਤੱਕ ਕੀਤੀ ਜਾਵੇਗੀ।

ਯੋਗ ਅਧਿਆਪਕ ਹਰ ਸਾਲ 15 ਜਨਵਰੀ ਤੋਂ 15 ਫਰਵਰੀ ਤੱਕ ਆਪਣੀ ਪਸੰਦ ਦੇ ਸਕੂਲਾਂ ਨੂੰ ਆਨਲਾਇਨ ਚੋਣ ਜਮ੍ਹਾਂ ਕਰਾਉਣਗੇ। ਤਬਾਦਲੇ ਦੇ ਹੁਕਮ ਹਰ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਜੁਆਇਨਿੰਗ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੋਵੇਗੀ।
ਪਰ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਕਿਉਂਕਿ ਜੇਕਰ ਅਧਿਆਪਕ ਬਦਲੀ ਦੀ ਗੱਲ ਕਰੀਏ ਤਾਂ ਅਧਿਆਪਨ ਵਿਸ਼ਾ ਬੱਚਿਆਂ ਤੇ ਅਧਿਆਪਕਾਂ ਦੇ ਮਨੋਭਾਵਾਂ ਦਾ ਵਿਸ਼ਾ ਹੈ ਜੇਕਰ ਵਿੱਦਿਅਕ ਸੈਸਨ ਸ਼ੁਰੂ ਹੋਣ ਦੇ ਸਾਰ ਬੱਚਿਆਂ ਨੂੰ ਮਿਲ ਜਾਵੇ ਤਾਂ ਉਹ ਵਿਦਿਆਰਥੀਆਂ ਨਾਲ ਇੱਕਮਿੱਕ ਹੋ ਜਾਂਦਾ ਹੈ ਇੱਕ ਦੂਜੇ ਦੇ ਪੜ੍ਹਨ ਪੜਾਉਣ ਦੇ ਵਿਵਹਾਰ ਤੋ ਜਾਣੂ ਹੋ ਜਾਂਦਾ ਹੈ ਜਿਸ ਦਾ ਬੱਚੇ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਹੈ ਹੁਣ ਜੇਕਰ ਵਿਦਿਆਰਥੀ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਪੜ੍ਹਦਾ ਹੈ ਤੇ ਅੱਧਾ ਸਾਲ ਕਿਸੇ ਹੋਰ ਅਧਿਆਪਕ ਕੋਲੋਂ ਹੈ।
 ਤਾਂ ਉਸਦਾ ਡੂੰਘਾ ਅਸਰ ਵਿਦਿਆਰਥੀ ਦੇ ਮਨੋਭਾਵਨਾਵਾਂ ਤੇ ਪੜ੍ਹਾਈ ਤੇ ਪੈਂਦਾ ਹੈ ਤੇ ਜਿਸ ਨਾਲ ਅਧਿਆਪਕ ਤੇ ਵਿਦਿਆਰਥੀ ਦੇ ਰਿਜ਼ਲਟ ਤੇ ਵੀ ਮਾੜਾ ਅਸਰ ਪੈਂਦਾ ਹੈ। ਜੇਕਰ ਪੋਰਟਲ ਤਰੁੰਤ ਖੋਲੇ ਨਹੀਂ ਤਾਂ ਇੰਨਾਂ ਬਦਲੀਆਂ ਦਾ ਅਸਰ ਅਗਲੇ ਸਾਲ ਤੇ ਵੀ ਪਵੇਗਾ। ਇਸ ਤਰ੍ਹਾਂ ਬਦਲੀ ਨੀਤੀ ਤੇ ਬਦਲੀ ਪ੍ਰਕਿਰਿਆ ਕਮਜ਼ੋਰ ਹੋਵੇਗੀ। ਸੋ ਗੌਰਮਿੰਟ ਟੀਚਰਜ਼ ਯੂਨੀਅਨ ਮੰਗ ਕਰਦੀ ਹੈ ਬਦਲੀ ਪੋਰਟਲ ਜਲਦ ਖੋਲ੍ਹ ਬਦਲੀਆਂ ਕੀਤੀਆ ਜਾਣ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪੜ੍ਹਨ ਪੜਾਉਣ ਚ ਸੌਖ ਹੋ ਸਕੇ। 
ਗੁਰਪ੍ਰੀਤ ਸਿੰਘ ਅੰਮੀਵਾਲ ਮੋਗਾ, ਕੁਲਦੀਪ ਸਿੰਘ ਪੁਰੋਵਾਲ ਗੁਰਦਾਸਪੁਰ,ਮਨੋਹਰ ਲਾਲ ਸ਼ਰਮਾ ਮੁਕਤਸਰ, ਗੁਰਦੀਪ ਸਿੰਘ ਬਾਜਵਾ, ਸੁੱਚਾ ਸਿੰਘ ਟਰਪਈ ਅੰਮ੍ਰਿਤਸਰ, ਦੇਵੀ ਦਿਆਲ ਸੰਗਰੂਰ, ਹਰਿੰਦਰ ਮੱਲ੍ਹੀਆਂ ਬਰਨਾਲਾ, ਜੱਜਪਾਲ ਬਾਜੇ ਕੇ ਮੋਗਾ, ਦਿਲਦਾਰ ਸਿੰਘ ਭੰਡਾਲ ਗੁਰਦਾਸਪੁਰ, ਸ੍ਰੀ ਗਣੇਸ਼ ਭਗਤ ਜਲੰਧਰ, ਬਲਵਿੰਦਰ ਸਿੰਘ ਭੁੱਟੋ ਫਿਰੋਜ਼ਪੁਰ, ਪਰਮਜੀਤ ਸਿੰਘ ਫਾਜ਼ਿਲਕਾ, ਜਸਵਿੰਦਰ ਸਿੰਘ ਸਮਾਣਾ ਪਟਿਆਲਾ, ਨੂਰ ਮੁਹੰਮਦ ਮਲੇਰਕੋਟਲਾ, ਸੁਭਾਸ਼ ਚੰਦਰ ਪਠਾਨਕੋਟ, ਗੁਰਮੇਲ ਸਿੰਘ ਕੁਰੜੀਆਂ ਮਾਨਸਾ, ਸੁੱਚਾ ਸਿੰਘ ਟਰਪਈ ਅੰਮ੍ਰਿਤਸਰ, ਨਰਿੰਦਰ ਸਿੰਘ ਮਾਖਾ ਮਾਨਸਾ, ਰਾਜੀਵ ਹਾਂਡਾ ਫਿਰੋਜ਼ਪੁਰ, ਰਵਿੰਦਰ ਸਿੰਘ ਪੱਪੀ ਮੁਹਾਲੀ ਸੁਖਚੈਨ ਸਿੰਘ ਬੱਧਣ ਕਪੂਰਥਲਾ, ਸਰਬਜੀਤ ਸਿੰਘ ਬਰਾੜ ਫਰੀਦਕੋਟ,ਬਿਕਰਮਜੀਤ ਸਿੰਘ ਨਵਾਂ ਸ਼ਹਿਰ ,ਜਗਜੀਤ ਸਿੰਘ ਮਾਨ ਲੁਧਿਆਣਾ,ਸਰਬਜੀਤ ਸਿੰਘ ਸੰਧੂ ਤਰਨਤਾਰਨ,ਬਲਦੇਵ ਸਿੰਘ ਬਠਿੰਡਾ, ਬੋਧਰਾਜ ਭੋਆ, ਸੁਬਾਸ਼ ਚੰਦਰ ਪਠਾਨਕੋਟ ਅਧਿਆਪਕ ਆਗੂ ਹਾਜ਼ਰ ਸਨ