ਸਟੈਪ 2 ਸਟੈਪ ਡਾਂਸ ਸਟੂਡੀਓ ਵੱਲੋਂ ਲਗਾਇਆ ਗਿਆ ਸਮਰ ਡਾਂਸ ਕੈਂਪ ਸਫਲਤਾਪੂਰਵਕ ਸਮਾਪਤ

ਐਸ ਏ ਐਸ ਨਗਰ, 27 ਜੂਨ- ਸਟੈਪ 2 ਸਟੈਪ ਡਾਂਸ ਸਟੂਡੀਓ, ਫੇਜ਼ 10, ਮੁਹਾਲੀ ਵੱਲੋਂ 26 ਮਈ ਤੋਂ 26 ਜੂਨ ਤੱਕ ਚਲਾਇਆ ਗਿਆ ਇੱਕ ਮਹੀਨੇ ਦਾ ਸਮਰ ਡਾਂਸ ਕੈਂਪ 2025 ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਕੈਂਪ ਵਿੱਚ 3 ਸਾਲ ਤੋਂ ਉਪਰ ਦੇ ਬੱਚਿਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਅਦਾਰੇ ਦੇ ਬੁਲਾਰੇ ਨੇ ਦੱਸਿਆ ਕਿ ਕੈਂਪ ਦੌਰਾਨ ਹਰ ਰੋਜ਼ ਡਾਂਸ ਟ੍ਰੇਨਿੰਗ, ਫਿਟਨੈੱਸ ਸੈਸ਼ਨ, ਮਨੋਰੰਜਕ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ।

 ਜਿਨ੍ਹਾਂ ਨੇ ਬੱਚਿਆਂ ਦਾ ਮਨੋਰੰਜਨ ਵੀ ਕੀਤਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਤੇ ਸੈਲਫ ਕਾਨਫੀਡੈਂਸ ਨੂੰ ਵੀ ਵਧਾਇਆ। ਇਸ ਦੌਰਾਨ ਬੱਚਿਆਂ ਦੇ ਪ੍ਰਦਰਸ਼ਨ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਵੀਡੀਓ ਅਤੇ ਰੀਲ ਸ਼ੂਟ ਵੀ ਕੀਤੇ ਗਏ। ਇਸ ਦੌਰਾਨ ਦੋ ਖਾਸ ਸਮਾਗਮ - ਕਿੱਡਜ਼ ਪਜਾਮਾ ਪਾਰਟੀ ਅਤੇ ਆਊਟਡੋਰ ਸਮਰ ਬੂਟ ਕੈਂਪ 2025 ਵੀ ਆਯੋਜਿਤ ਕੀਤੇ ਗਏ। 
ਇਸਦੇ ਨਾਲ ਹੀ ਫੈਮਿਲੀ ਕਲੀਨਿਕ ਦੇ ਸਹਿਯੋਗ ਨਾਲ ਡਾਕਟਰ ਜੋਤੀ ਅਰੋੜਾ (ਜਨਰਲ ਫਿਜ਼ੀਸ਼ੀਅਨ, ਕੰਸਲਟੈਂਟ ਤੇ ਗਾਇਨੇਕੋਲੋਜਿਸਟ) ਵੱਲੋਂ ਫ੍ਰੀ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ। ਕੈਂਪ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।
 ਬੁਲਾਰੇ ਨੇ ਦੱਸਿਆ ਕਿ ਇਹ ਪੂਰਾ ਕੈਂਪ ਮਿਸ ਆਸ਼ਾ ਰਾਜਕ ਅਤੇ ਮਿਸ ਸਹਜਪ੍ਰੀਤ ਕੌਰ ਵੱਲੋਂ ਸਟੈਪ 2 ਸਟੈਪ ਡਾਂਸ ਸਟੂਡੀਓ ਦੇ ਡਾਇਰੈਕਟਰ ਮਿਸਟਰ ਯਤਿਨ ਗੁਪਤਾ ਦੀ ਰਹਿਨੁਮਾਈ ਹੇਠ ਸੰਚਾਲਿਤ ਕੀਤਾ ਗਿਆ। ਇਸਦੇ ਨਾਲ ਹੀ ਮਿਸਟਰ ਹੈਪੀ ਗਿੱਲ ਅਤੇ ਮਿਸਟਰ ਕੁਲਦੀਪ ਕੁਮਾਰ ਨੇ ਵੀ ਆਪਣਾ ਯੋਗਦਾਨ ਦਿੱਤਾ।