ਸਰਕਾਰ ਵੱਲੋਂ ਮਜੀਠੀਆ ਖ਼ਿਲਾਫ਼ ਬੁਖਲਾਹਟ ਵਿੱਚ ਆ ਕੇ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ
ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਬੁਖਲਾਹਟ ਵਿੱਚ ਆ ਕੇ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਥੇਦਾਰ ਇਕਬਾਲ ਸਿੰਘ ਖੇੜਾ ਸਰਦਾਰ ਨਿਰਮਲ ਸਿੰਘ ਭੀਲੋਵਾਲ ਪਰਮਦੀਪ ਸਿੰਘ ਪੰਡੋਰੀ ਦਇਆ ਸਿੰਘ ਮੇਘੋਵਾਲ ਸਤਨਾਮ ਸਿੰਘ ਬੰਟੀ ਚੱਗਰਾਂ ਪਰਮਜੀਤ ਸਿੰਘ ਪੰਜੌੜ ਅਮਨਦੀਪ ਸਿੰਘ ਨੰਗਲ ਖਿਡਾਰੀਆਂ ਅਵਤਾਰ ਸਿੰਘ ਸਸੋਲੀ ਜਸਕਮਲ ਸਿੰਘ ਢਾਡਾ ਕਲਾਂ ਬਲਵਿੰਦਰ ਸਿੰਘ ਲੰਬੜਦਾਰ ਗੁਰਨਾਮ ਸਿੰਘ ਟੋਡਰਪੁਰ ਨੇ ਕਿਹਾ ਕਿ ਸਰਕਾਰ ਦੀਆਂ ਇਹ ਕੋਝੀਆਂ ਚਾਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੂੰ ਡਰਾ ਨਹੀਂ ਸਕਦੀਆਂ।

ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਇਹੋ ਜਿਹੀਆਂ ਕਾਰਵਾਈਆਂ ਕਰ ਰਹੀ ਆ ਕਿਉਂਕਿ ਬਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਗੰਦੇ ਕਾਰਨਾਮੇ ਅਤੇ ਸਰਕਾਰ ਦੀ ਨਾਕਾਮੀਆਂ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾ ਰਹੇ ਸਨ ਜਿਸ ਕਾਰਨ ਕੇਜਰੀਵਾਲ ਐਂਡ ਕੰਪਨੀ ਸਹਿਮੀ ਹੋਈ ਸੀ ਕਿ ਜੇ ਮਜੀਠੀਆ ਇਸੇ ਰਫ਼ਤਾਰ ਨਾਲ ਲੱਗਾ ਰਿਹਾ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ।
ਇਸੇ ਕਾਰਨ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸਮੁੱਚਾ ਅਕਾਲੀ ਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਆਂ ਪਹਿਲਾਂ ਕਾਂਗਰਸ ਸਰਕਾਰ ਹੁਣ ਝਾੜੂ ਸਰਕਾਰ ਨੇ ਸਾਢੇ ਅੱਠ ਸਾਲ ਤੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹਾਂ ਅੰਦਰ ਰੱਖਣ ਲਈ ਹਰ ਹੱਥਕੰਡਾ ਵਰਤ ਲਿਆ ਪਰ ਅਜੇ ਤੱਕ ਉਹਨਾਂ ਖਿਲਾਫ਼ ਕੁੱਝ ਵੀ ਸਾਬਿਤ ਨਹੀਂ ਕਰ ਸਕੇ।
ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਜੋ ਵੀ ਪਾਰਟੀ ਲੀਡਰਸ਼ਿਪ ਜਾਂ ਜ਼ਿਲਾ ਪ੍ਰਧਾਨ ਵਲੋਂ ਪ੍ਰੋਗਰਾਮ ਉਲੀਕੇ ਜਾਣਗੇ ਹਲਕਾ ਗੜਸੰਕਰ ਤੇ ਹਲਕਾ ਚੱਬੇਵਾਲ ਦੇ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ