ਅੱਤਵਾਦੀਆਂ ਦੇ ਖਿਲਾਫ ਕੜੀ ਕਾਰਵਾਈ ਜਰੂਰੀ, ਦੇਸ਼ ਵਾਸਤੇ ਦੁੱਖ ਦਾ ਸਮਾਂ – ਅਮਨਜੋਤ ਰਾਮੂਵਾਲੀਆ
ਐਸ ਏ ਐਸ ਨਗਰ, 25 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਦੇਸ਼ ਵਾਸਤੇ ਇਹ ਦੁੱਖ ਦਾ ਸਮਾਂ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਉਹ ਉਹਨਾਂ ਮਾਵਾਂ ਦੇ ਦਿਲ ਦੀ ਪੀੜ ਤੇ ਉਹਨਾਂ ਪਤਨੀਆਂ ਅਤੇ ਧੀਆਂ ਪੁੱਤਰਾਂ ਦੇ ਵਿਲਕਦੇ ਹਿਰਦਿਆਂ ਦੇ ਦਰਦ ਨੂੰ ਸਮਝ ਸਕਦੇ ਜਿਨ੍ਹਾਂ ਨੇ ਆਪਣੇ ਪਿਆਰੇ ਇਸ ਕਤਲੇਆਮ ਵਿੱਚ ਗਵਾਏ ਹਨ।

ਬੀਬੀ ਰਾਮੂਵਾਲੀਆ ਨੇ ਕਿਹਾ ਕਿ ਕੱਟੜ ਪੰਥੀਆਂ ਦੇ ਮਗਰ ਲੱਗ ਕੇ ਇਨਸਾਨੀਅਤ ਦਾ ਘਾਣ ਕਰਨ ਵਾਲਿਆਂ ਨੂੰ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ ਦੂਜੇ ਫਿਰਕੇ ਦੇ ਲੋਕ ਕਾਫਰ ਹਨ ਤੇ ਜੇਕਰ ਉਹ ਦੂਜੇ ਫਿਰਕੇ ਦੇ ਲੋਕਾਂ ਨੂੰ ਮਾਰਨਗੇ ਤਾਂ ਉਹਨਾਂ ਨੂੰ ਜੰਨਤ ਨਸੀਬ ਹੋਏਗੀ। ਪਰੰਤੂ ਇਹਨਾਂ ਸਿਰਫਿਰਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਰੇਕ ਇਨਸਾਨ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਅਤੇ ਅੱਤਵਾਦੀਆਂ ਨੇ ਜਿਨ੍ਹਾਂ ਬੇਕਸੂਰ ਲੋਕਾਂ ਨੂੰ ਮਾਰ ਕੇ ਉਹਨਾਂ ਦੀਆਂ ਮਾਵਾਂ ਦੀਆਂ ਅੱਖਾਂ ਨੂੰ ਤਪਾਇਆ ਤੇ ਧੀਆਂ ਪੁੱਤਰਾਂ ਨੂੰ ਵਿਲਕਾਇਆ, ਉਨ੍ਹਾਂ ਦੀਆਂ ਬਦਅਸੀਸਾਂ ਦੇ ਆਹ ਉਹਨਾਂ ਨੂੰ ਜੰਨਤ ਦੀ ਥਾਂ ਦੋਜ਼ਖ ਵਿੱਚ ਸੁੱਟਣਗੀਆਂ।