ਸਮਾਜ ਸੇਵੀ ਤੇ ਪੱਤਰਕਾਰ ਸੰਜੀਵ ਕੁਮਾਰ ਨੇ ਦਿੱਤਾ ਖੂਨ, ਕਿਹਾ - "ਇਸ ਮਹਾਨ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ"

ਹੁਸ਼ਿਆਰਪੁਰ- ਸਮਾਜ ਸੇਵੀ ਤੇ ਪੱਤਰਕਾਰ ਸੰਜੀਵ ਕੁਮਾਰ ਨੇ ਅੱਜ ਵਿਜੇ ਮਾਲ ਦਸੂਆ ਵਿਖੇ ਲੱਗੇ ਖੂਨ ਦਾਨ ਕੈਂਪ ਵਿੱਚ ਖੂਨ ਦਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮਨੁੱਖਤਾ ਦੀ ਇਸ ਪਵਿੱਤਰ ਸੇਵਾ ਦਾ ਹਿੱਸਾ ਬਣ ਕੇ ਬੇਹੱਦ ਮਾਣ ਮਹਿਸੂਸ ਹੋਇਆ।

ਹੁਸ਼ਿਆਰਪੁਰ- ਸਮਾਜ ਸੇਵੀ ਤੇ ਪੱਤਰਕਾਰ ਸੰਜੀਵ ਕੁਮਾਰ ਨੇ ਅੱਜ ਵਿਜੇ ਮਾਲ ਦਸੂਆ ਵਿਖੇ ਲੱਗੇ ਖੂਨ ਦਾਨ ਕੈਂਪ ਵਿੱਚ ਖੂਨ ਦਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮਨੁੱਖਤਾ ਦੀ ਇਸ ਪਵਿੱਤਰ ਸੇਵਾ ਦਾ ਹਿੱਸਾ ਬਣ ਕੇ ਬੇਹੱਦ ਮਾਣ ਮਹਿਸੂਸ ਹੋਇਆ।
ਇਹ ਕੈਂਪ ਬਲੱਡ ਡੋਨਰਜ਼ ਐਂਡ ਵੈਲਫੇਅਰ ਸੋਸਾਇਟੀ ਦਸੂਆ ਅਤੇ ਰੋਟਰੀ ਕਲੱਬ ਗਰੇਟਰ ਦਸੂਆ ਦੇ ਸਾਂਝੇ ਉਪਰਾਲੇ ਅਧੀਨ ਆਯੋਜਿਤ ਕੀਤਾ ਗਿਆ। ਸੰਜੀਵ ਕੁਮਾਰ ਨੇ ਕਿਹਾ ਕਿ ਖੂਨ ਦਾਨ ਇੱਕ ਜੀਵਨ ਬਚਾਉਣ ਵਾਲੀ ਸੇਵਾ ਹੈ ਜੋ ਮਨੁੱਖਤਾ ਦੀ ਸਭ ਤੋਂ ਉੱਚੀ ਰੀਤ ਨੂੰ ਦਰਸਾਉਂਦੀ ਹੈ।
ਉਹਨਾਂ ਨੇ ਕਿਹਾ ਕਿ ਇਸ ਕਾਰਜ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਹਸਤੀਆਂ ਹਮੇਸ਼ਾਂ ਉਨ੍ਹਾਂ ਦੇ ਪਿੱਛੇ ਮਜ਼ਬੂਤ ਚਟਾਨ ਵਾਂਗ ਖੜੀਆਂ ਰਹਿੰਦੀਆਂ ਹਨ  ਕਰਮਬੀਰ ਸਿੰਘ ਘੁੰਮਣ ਐਮ.ਐਲ.ਏ. ਦਸੂਹਾ ਸ਼੍ਰੀ ਮੁਕੇਸ਼ ਰੰਜਨ  ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, MRC ਇਨਫਰਾਕੌਨ ਲਿਮਿਟਡ ਸ਼੍ਰੀ ਵਿਜੇ ਸ਼ਰਮਾ ,ਮੈਨੇਜਿੰਗ ਡਾਇਰੈਕਟਰ, ਵਿਜੇ ਮਾਲ, ਦਸੂਹਾ 
ਇਨ੍ਹਾਂ ਉਤਸ਼ਾਹਵਰਧਕ ਅਤੇ ਦਾਨਸ਼ੀਲ ਵਿਅਕਤੀਆਂ ਦੇ ਸਹਿਯੋਗ ਨਾਲ ਇਹ ਕੈਂਪ ਕਾਮਯਾਬ ਬਣਿਆ। ਉਨ੍ਹਾਂ ਦੀ ਸਮਾਜ ਪ੍ਰਤੀ ਨਿਸ਼ਠਾ ਅਤੇ ਪ੍ਰੇਰਨਾ ਸਾਰਥਕ ਦਿਸ਼ਾ ਵੱਲ ਕਦਮ ਚੁੱਕਣ ਲਈ ਬਾਕੀ ਲੋਕਾਂ ਲਈ ਵੀ ਰਾਹ ਦਰਸਾਉਂਦੀ ਹੈ।
ਸੰਜੀਵ ਕੁਮਾਰ ਨੇ ਆਮ ਲੋਕਾਂ ਨੂੰ ਸਨੇਹਾ ਦਿੰਦਿਆਂ ਕਿਹਾ: "ਹਰ ਇਕ ਬੂੰਦ ਕੀਮਤੀ ਹੁੰਦੀ ਹੈ – ਆਓ ਖੂਨ ਦਾਨ ਕਰੀਏ, ਜੀਵਨ ਬਚਾਈਏ।"