
ਜ਼ੋਰਜੀਆ ਦੇਸ਼ ਵਿੱਚ ਰਾਜਪੁਰਾ ਨੇੜਲੇ ਪਿੰਡ ਮਹਿੰਮਾ ਦੀ ਵਸਨੀਕ ਨਨਣ ਭਰਜਾਈ ਦੀ ਦਮ ਘੁੱਟਣ ਕਾਰਣ ਮੌਤ
ਰਾਜਪੁਰਾ, 19 ਦਸੰਬਰ- ਰਾਜਪੁਰਾ ਦੇ ਨਾਲ ਲਗਦੇ ਪਿੰਡ ਮਹਿੰਮਾ ਦੀਆਂ ਵਸਨੀਕ ਨਨਦ ਤੇ ਭਰਜਾਈ ਦੀ ਜ਼ੋਰਜੀਆ ਦੇਸ਼ ਵਿੱਚ ਦਮ ਘੁੱਟਣ ਨਾਲ ਵਾਪਰੀ ਘਟਨਾ ਵਿੱਚ ਮੌਤ ਹੋ ਗਈ। ਜਦੋਂ ਇਸ ਘਟਨਾ ਦੀ ਖਬਰ ਪਿੰਡ ਮਹਿੰਮਾ ਵਿਖ ਪਹੁੰਚੇ ਤਾਂ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਤੇ ਪਿੱਛੇ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਰਾਜਪੁਰਾ, 19 ਦਸੰਬਰ- ਰਾਜਪੁਰਾ ਦੇ ਨਾਲ ਲਗਦੇ ਪਿੰਡ ਮਹਿੰਮਾ ਦੀਆਂ ਵਸਨੀਕ ਨਨਦ ਤੇ ਭਰਜਾਈ ਦੀ ਜ਼ੋਰਜੀਆ ਦੇਸ਼ ਵਿੱਚ ਦਮ ਘੁੱਟਣ ਨਾਲ ਵਾਪਰੀ ਘਟਨਾ ਵਿੱਚ ਮੌਤ ਹੋ ਗਈ। ਜਦੋਂ ਇਸ ਘਟਨਾ ਦੀ ਖਬਰ ਪਿੰਡ ਮਹਿੰਮਾ ਵਿਖ ਪਹੁੰਚੇ ਤਾਂ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਤੇ ਪਿੱਛੇ ਰਹਿੰਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੇ ਦਿਨੀ ਜੋਰਜੀਆ ਦੇਸ਼ ਵਿਖੇ ਇੱਕ ਹੋਟਲ ਵਿੱਚ ਵਾਪਰੀ ਘਟਨਾ ਦੌਰਾਨ ਮੌਤ ਦੇ ਮੂੰਹ ਗਏ 12 ਜਣਿਆਂ ਵਿੱਚੋਂ 2 ਨਨਾਣ ਤੇ ਭਰਜਾਈ ਜਿਹੜੀਆਂ ਪਿੰਡ ਮਹਿੰਮਾ ਜ਼ਿਲ੍ਹਾ ਪਟਿਆਲਾ ਦੀਆਂ ਵਸਨੀਕ ਸਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਹਿਬ ਸਿੰਘ ਵੱਲੋਂ ਆਪਣੀ ਪੁੱਤਰੀ ਅਮਰਿੰਦਰ ਕੌਰ (32) ਨੂੰ ਆਪਣੀ ਜਮੀਨ ਵੇਚ ਕੇ ਜ਼ੋਰਜੀਆ ਦੇਸ਼ ਵਿੱਚ ਨੌਕਰੀ ਦੇ ਲਈ ਭੇਜਿਆ ਗਿਆ ਸੀ। ਜਿਸ ਤੇ ਕੁੱਝ ਸਾਲ ਬਾਅਦ ਜਦੋਂ ਅਮਰਿੰਦਰ ਕੌਰ ਨੂੰ ਹੋਟਲ ਵਿਖੇ ਨੌਕਰੀ ਮਿਲ ਗਈ ਤਾਂ ਉਸਨੇ ਆਪਣੇ ਭਰਾ ਜਤਿੰਦਰ ਸਿੰਘ ਅਤੇ ਭਰਜਾਈ ਮਨਿੰਦਰ ਕੌਰ (32) ਨੂੰ ਵੀ ਜ਼ੌਰਜੀਆ ਦੇਸ਼ ਵਿੱਚ ਬੁਲਾ ਲਿਆ।
ਮਨਿੰਦਰ ਕੌਰ ਦਾ ਪੇਕਾ ਪਿੰਡ ਝੰਡਾ ਕਲਾ ਮਾਨਸਾ ਜਿਲ੍ਹੇ ਨਾਲ ਸੰਬੰਧਿਤ ਹੈ। ਜਿਸ ਤੇ ਜਤਿੰਦਰ ਸਿੰਘ ਕੁੱਝ ਸਮੇ ਬਾਅਦ ਦੱਖਣੀ ਕੋਰੀਆ ਚਲਾ ਗਿਆ ਅਤੇ ਇਸ ਸਮੇਂ ਅਮਰਿੰਦਰ ਕੌਰ ਅਤੇ ਉਸਦੀ ਭਰਜਾਈ ਮਨਿੰਦਰ ਕੌਰ ਇੱਕ ਹੋਟਲ ਵਿੱਚ ਨੌਕਰੀ ਕਰ ਰਹੀਆਂ ਸਨ। ਜਿਸ ਤੇ ਜਤਿੰਦਰ ਸਿੰਘ ਅਤੇ ਮਨਿੰਦਰ ਕੌਰ ਨੇ ਆਪਣੇ ਵਿਆਹ ਦੀ ਵਰੇਗਢ ਮਨਾਉਣ ਦੇ ਲਈ ਅਗਲੇ ਸਾਲ ਭਾਰਤ ਦੇਸ਼ ਆਉਣਾ ਸੀ।
ਪਰ ਬੀਤੇ ਦਿਨੀ ਜ਼ੌਰਜੀਆ ਵਿੱਚ ਆਏ ਹੜ੍ਹ ਕਾਰਣ ਜਦੋਂ ਬਿਜਲੀ ਸਪਲਾਈ ਵਿੱਚ ਘੜੋਤ ਆਇਆ ਤਾਂ ਹੋਟਲ ਦੀ ਬਿਜਲੀ ਸਪਲਾਈ ਦੇ ਲਈ ਜਰਨੇਟਰ ਚਲਾਇਆ ਹੋਇਆ ਸੀ ਤਾਂ ਉਸਦਾ ਧੂਆ ਜਦੋਂ ਕਮਰਿਆ ਵਿੱਚ ਵੜ੍ਹ ਗਿਆ ਤਾਂ ਧੂਆ ਕਾਰਬਨ ਮੋਨੋਆਕਸਾਈਡ ਵਿੱਚ ਤਬਦੀਲ ਹੋਣ ਕਰਕੇ ਹੋਟਲ ਦੇ ਕਮਰੇ ਵਿੱਚ ਪਏ 12 ਜਣਿਆਂ ਦੀ ਦਮ ਘੁੱਟਣ ਕਾਰਣ ਮੌਤ ਹੋ ਗਈ।
ਜਿਨ੍ਹਾਂ ਵਿਚੋਂ ਰਾਜਪੁਰਾ ਨੇੜਲੇ ਪਿੰਡ ਮਹਿੰਮਾ ਦੀ ਵਸਨੀਕ ਨਨਣ ਭਰਜਾਈ ਦੀ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਉਕਤ ਮੌਤ ਦੀ ਖਬਰ ਜਦੋਂ ਪਿੰਡ ਮਹਿੰਮਾ ਵਿਖੇ ਲੱਗੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ। ਜਿਸ ਤੇ ਪਿੰਡ ਵਸਨੀਕਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਜਲਦ ਹੀ ਇਹਨਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਵਿੱਚ ਲਿਆਏ ਜਾਣ ਤਾਂ ਕਿ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ।
