ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਇਲਾਜ ਦੌਰਾਨ ਰਾਜਿੰਦਰਾ ਹਸਪਤਾਲ ਵਿਚ ਹੋਈ ਮੌਤ, ਮ੍ਰਿਤਕ ਦੇ ਲਿਆਂਦੀ ਗਈ ਰਾਜਪੁਰਾ

ਰਾਜਪੁਰਾ, 19-12-2024: ਪਿਛਲੇ ਦਿਨੀ ਕਿਸਾਨੀ ਮੋਰਚੇ ਦੌਰਾਨ ਇੱਕ ਕਿਸਾਨ ਯੋਧਾ ਸਿੰਘ ਪੁਤ੍ਰ ਮੇਵਾ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਉਸ ਨੂੰ ਰਜਿੰਦਰਾ ਹੋਸਪਿਟਲ ਪਟਿਆਲਾ ਵਿੱਚ ਐਡਮਿਟ ਕਰਾ ਦਿੱਤਾ ਸੀ।

ਪਰ  ਇਲਾਜ ਦੌਰਾਨ ਪਿਛਲੀ ਰਾਤ ਉਸਦੀ ਮੌਤ ਹੋ ਗਈ ਤੇ ਪੋਸਟਮਾਰਟਮ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਂ ਉਸਦੀ ਮ੍ਰਿਤਕ ਦੇਹ੍ ਨੂੰ ਸ਼ੰਬੂ ਬਾਰਡਰ ਤੇ ਲਿਜਾਇਆ ਜਾ ਰਿਹਾ ਹੈ ਤਾਂ ਕਿ ਉੱਥੇ ਹੋਰ ਕਿਸਾਨਾਂ ਵੱਲੋਂ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ। ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ੇ ਪਿੰਡ ਰਤਨ ਹੇੜੀ ਜਿਲਾ ਲੁਧਿਆਣਾ ਵਿਖੇ ਸੰਸਕਾਰ ਲਈ ਭੇਜ ਦਿੱਤਾ ਜਾਏਗਾ। 
ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਜਨ ਮੌਜੂਦ ਸਨ ਅਤੇ ਸ਼ੰਬੂ ਬਾਰਡਰ ਤੇ  ਦੋਨਾਂ ਫੋਰਮਾਂ ਦੇ ਕੋਆਰਡੀਨੇਟਰ ਤੇ ਮੋਰਚੇ ਦੀ ਅਗਵਾਈ ਕਰਨ ਵਾਲੇ ਸਰਦਾਰ ਸਰਵਨ ਸਿੰਘ ਭੰਦੇਰ ਸਮੇਤ ਮ੍ਰਿਤਕ ਦੇਹ ਨੂੰ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।