
ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਹੱਡੀਆਂ ਦਾ ਡਾਕਟਰ ਨਾ ਹੋਣ ਕਾਰਨ ਰੋਹਿਤ ਨੂੰ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਅਖ਼ੀਰ ਪੀਜੀਆਈ ਜਾਣਾ ਪਿਆ
ਗੜ੍ਹਸ਼ੰਕਰ, 22 ਜੂਨ- ਸੜਕ ਹਾਦਸਿਆਂ ਵਿੱਚ ਗਰੀਬ ਗੁਰਬਿਆਂ ਦੀ ਪੂਰੀ ਜ਼ਿੰਦਗੀ ਕਿਸ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਇਸ ਦੀ ਜਿਉਂਦੀ ਜਾਗਦੀ ਇੱਕ ਤਾਜ਼ਾ ਮਿਸਾਲ ਪਿੰਡ ਪੱਦੀ ਖੁੱਤੀ ਦੇ ਰੋਹਿਤ ਕੁਮਾਰ ਨਾਲ ਪਿਛਲੇ ਦਿਨੀ ਵਾਪਰੇ ਇੱਕ ਹਾਦਸੇ ਤੋਂ ਮਿਲਦੀ ਹੈ। ਰੋਹਿਤ ਦੀ ਪੂਰੀ ਕਹਾਣੀ ਪੜਣ ਤੋਂ ਪਹਿਲਾਂ ਨਿਚੋੜ ਇਹ ਹੈ ਕਿ ਪੀਜੀਆਈ ਦੇ ਵਿੱਚ ਜੇਰੇ ਇਲਾਜ ਰੋਹਿਤ ਕੁਮਾਰ ਨੂੰ ਨਿਤ ਦਿਹਾੜੇ ਇਕ ਰੁਪਏ ਦੀ ਮਮੂਲੀ ਜਿਹੀ ਰਕਮ ਦੀ ਲੋੜ ਹੈ।
ਗੜ੍ਹਸ਼ੰਕਰ, 22 ਜੂਨ- ਸੜਕ ਹਾਦਸਿਆਂ ਵਿੱਚ ਗਰੀਬ ਗੁਰਬਿਆਂ ਦੀ ਪੂਰੀ ਜ਼ਿੰਦਗੀ ਕਿਸ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਇਸ ਦੀ ਜਿਉਂਦੀ ਜਾਗਦੀ ਇੱਕ ਤਾਜ਼ਾ ਮਿਸਾਲ ਪਿੰਡ ਪੱਦੀ ਖੁੱਤੀ ਦੇ ਰੋਹਿਤ ਕੁਮਾਰ ਨਾਲ ਪਿਛਲੇ ਦਿਨੀ ਵਾਪਰੇ ਇੱਕ ਹਾਦਸੇ ਤੋਂ ਮਿਲਦੀ ਹੈ। ਰੋਹਿਤ ਦੀ ਪੂਰੀ ਕਹਾਣੀ ਪੜਣ ਤੋਂ ਪਹਿਲਾਂ ਨਿਚੋੜ ਇਹ ਹੈ ਕਿ ਪੀਜੀਆਈ ਦੇ ਵਿੱਚ ਜੇਰੇ ਇਲਾਜ ਰੋਹਿਤ ਕੁਮਾਰ ਨੂੰ ਨਿਤ ਦਿਹਾੜੇ ਇਕ ਰੁਪਏ ਦੀ ਮਮੂਲੀ ਜਿਹੀ ਰਕਮ ਦੀ ਲੋੜ ਹੈ।
ਜਿਸ ਲਈ ਉਸ ਦੇ ਹੱਥ ਪੂਰੀ ਤਰਾਂ ਖੜੇ ਹਨ। ਉਸ ਨੂੰ ਅੱਜ ਇਹ ਦਿਨ ਇਸ ਕਰਕੇ ਦੇਖਣੇ ਪਏ ਕਿਉਂਕਿ ਗੜਸ਼ੰਕਰ ਦੇ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਹੱਡੀਆਂ ਦਾ ਡਾਕਟਰ ਨਹੀਂ ਹੈ ਅਤੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਚਾਰ ਦਿਨ ਉਸ ਨੂੰ ਖੱਜਲ ਖੁਆਰ ਹੋਣਾ ਪਿਆ।
ਉਪਰੰਤ ਇਸਦੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਇਲਾਜ ਕਰਨ ਦੀ ਬਜਾਏ ਉਸਨੂੰ ਡਰਾ ਕੇ ਉਥੋਂ ਭਜਾ ਦਿੱਤਾ ਗਿਆ।ਰੋਹਿਤ ਦੇ ਕੋਲ ਆਯੁਸ਼ਮਾਨ ਕਾਰਡ ਨਹੀਂ ਹੈ ਕਿਉਂਕਿ ਉਸਦਾ ਆਟਾ ਦਾਲ ਕਾਰਡ ਬਣਾਇਆ ਨਹੀਂ ਗਿਆ ਸੀ ਜਿਸ ਦੇ ਕਾਰਨ ਅੱਜ ਉਸ ਨੂੰ ਇੱਕ ਇੱਕ ਰੁਪਏ ਦਾ ਖਰਚ ਵੀ ਆਪਣੀ ਜੇਬ ਵਿੱਚੋਂ ਕਰਨਾ ਪੈ ਰਿਹਾ ਹੈ।
ਰੋਹਿਤ ਕੁਮਾਰ ਪੁੱਤਰ ਪ੍ਰੀਤਮ ਲਾਲ ਉਮਰ 37 ਸਾਲ ਪੇਸ਼ਾ ਦਿਹਾੜੀਦਾਰ ਪਿੰਡ ਖੁਦੀ ਪੱਦੀ ਨਜ਼ਦੀਕ ਸੈਲਾ ਖੁਰਦ ਜੋ ਕਿ ਇਸ ਸਮੇਂ ਪੀਜੀਆਈ ਚੰਡੀਗੜ੍ਹ ਜੇਰੇ ਇਲਾਜ ਹੈ ਨੇ ਟੈਲੀਫੋਨ ਤੇ ਗੱਲਬਾਤ ਕਰਦੇ ਦੱਸਿਆ ਕਿ 2 ਜੂਨ ਨੂੰ ਬਾਅਦ ਦੁਪਹਿਰ ਪਿੰਡ ਬਡੇਸਰੋਂ ਦੇ ਨਜ਼ਦੀਕ ਉਸਦੇ ਅੱਗੇ ਇੱਕ ਈ ਰਿਕਸ਼ਾ ਜਾ ਰਿਹਾ ਸੀ ਜਿਸ ਨੇ ਕਿ ਅਚਨਚੇਤ ਯੂ ਟਰਨ ਲੈ ਲਿਆ, ਇਸ ਤੋਂ ਪਹਿਲਾਂ ਕਿ ਉਹ ਸੰਭਲ ਪੈਦਾ ਉਸਦਾ ਮੋਟਰਸਾਈਕਲ ਈ ਰਿਕਸ਼ੇ ਵਿੱਚ ਪਿੱਛੇ ਜਾ ਵੱਜਾ ਅਤੇ ਈ ਰਿਕਸ਼ੇ ਦੇ ਪਿਛਲੇ ਪਾਸੇ ਲੱਗੇ ਹੋਏ ਬੈਕ ਬੰਪਰ ਵਿੱਚ ਉਸਦੀ ਲੱਤ ਫਸ ਗਈ।
ਰੋਹਿਤ ਨੇ ਦੱਸਿਆ ਕਿ ਮੌਕੇ ਤੇ ਲੋਕਾਂ ਨੇ ਇਕੱਠੇ ਹੋ ਕੇ ਉਸਨੂੰ ਤੁਰੰਤ ਈ ਰਿਕਸ਼ਾ ਵਿੱਚੋਂ ਬਾਹਰ ਕੱਢਿਆ ਤੇ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਇਲਾਜ ਲਈ ਪਹੁੰਚਾਇਆ। ਮੁਢਲੇ ਇਲਾਜ ਉਪਰੰਤ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਉਸ ਨੂੰ ਦੱਸਿਆ ਗਿਆ ਕਿ ਇੱਥੇ ਕੋਈ ਹੱਡੀਆਂ ਦਾ ਡਾਕਟਰ ਨਹੀਂ ਹੈ।
ਇਸ ਲਈ ਉਸ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਰੋਹਿਤ ਨੇ ਦੱਸਿਆ ਕਿ ਚਾਰ ਦਿਨ ਉਥੇ ਉਸਦਾ ਇਲਾਜ ਮਲਮ ਪੱਟੀ ਚਲਦੀ ਰਹੀ ਅਤੇ ਸ਼ੁਕਰਵਾਰ 6 ਤਰੀਕ ਨੂੰ ਉਸ ਨੂੰ ਦੱਸਿਆ ਗਿਆ ਕਿ ਸ਼ਨੀਵਾਰ ਅਤੇ ਐਤਵਾਰ ਸੰਬੰਧਿਤ ਡਾਕਟਰ ਨਹੀਂ ਹੋਣੇ ਇਸ ਲਈ ਤੁਸੀਂ ਆਪਣੀ ਪੱਟੀ ਐਮਰਜੈਂਸੀ ਵਾਰਡ ਵਿੱਚੋਂ ਜਾ ਕੇ ਕਰਵਾ ਲਓ।
ਰੋਹਿਤ ਨੇ ਦੱਸਿਆ ਕਿ ਜਦ ਐਮਰਜੰਸੀ ਵਾਰਡ ਵਿੱਚ ਸੰਬੰਧਿਤ ਨਰਸ ਨੇ ਉਸ ਦੀ ਪੱਟੀ ਖੋਲ ਕੇ ਦੇਖਿਆ ਤੇ ਲੱਤ ਦੀ ਹਾਲਤ ਬਹੁਤ ਖਰਾਬ ਹੋਣ ਦੀ ਉਸਨੇ ਗੱਲ ਦੱਸੀ ਅਤੇ ਮੌਕੇ ਤੇ ਹਾਜ਼ਰ ਡਾਕਟਰ ਦੇ ਧਿਆਨ ਵਿੱਚ ਮਸਲਾ ਲਿਆਂਦਾ, ਹਾਜ਼ਰ ਡਾਕਟਰ ਨੇ ਜੋ ਇਲਾਜ ਕਰ ਰਹੇ ਡਾਕਟਰ ਸਨ ਉਹਨਾਂ ਨੂੰ ਉਸਦੀਆਂ ਫੋਟੋਆਂ ਵਟਸ ਐਪ ਰਾਹੀਂ ਭੇਜੀਆਂ ਅਤੇ ਕੁਝ ਸਮੇਂ ਬਾਅਦ ਫੈਸਲਾ ਕੀਤਾ ਗਿਆ ਕਿ ਲੱਤ ਦੀ ਹਾਲਤ ਖਰਾਬ ਹੈ ਇਸ ਲਈ ਇਸ ਕੇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਾਵੇ।
ਰੋਹਿਤ ਨੇ ਦੱਸਿਆ ਕਿ ਉਹ ਸ਼ਨੀਵਾਰ ਸਰਕਾਰੀ ਹਸਪਤਾਲ ਅੰਮ੍ਰਿਤਸਰ ਪਹੁੰਚ ਗਏ ਅਤੇ ਉਥੋਂ ਦੇ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਕਿ ਆਉਣ ਵਾਲੇ ਸ਼ੁਕਰਵਾਰ ਤੱਕ ਇਲਾਜ ਸ਼ੁਰੂ ਕਰਨਾ ਸੰਭਵ ਨਹੀਂ ਹੈ ਕਿਉਂਕਿ ਪਹਿਲਾਂ ਹੀ ਮਰੀਜ਼ਾਂ ਦੀ ਗਿਣਤੀ ਬਹੁਤ ਜਿਆਦਾ ਹੈ ਪਰ ਲੱਤ ਦੀ ਹਾਲਤ ਖਰਾਬ ਹੈ ਇਸ ਲਈ ਤੁਸੀਂ ਆਪਣਾ ਕਿਸੀ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਲਓ ਨਹੀਂ ਤਾਂ ਤੁਸੀਂ ਸ਼ੁਕਰਵਾਰ ਤੱਕ ਇੰਤਜ਼ਾਰ ਕਰ ਲਓ ਅਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਹੋ ਸਕਦਾ ਹੈ ਤੁਹਾਡੀ ਲੱਤ ਕੱਟਣੀ ਪੈ ਜਾਵੇ ਇਸ ਲਈ ਸਾਨੂੰ ਇਸ ਦੀ ਲਿਖਤੀ ਇਜਾਜ਼ਤ ਦੇ ਦਿਓ ਤਾਂ ਕਿ ਤੁਹਾਨੂੰ ਦਾਖਲ ਕਰ ਲਿਆ ਜਾਵੇ।
ਰੋਹਿਤ ਨੇ ਦੱਸਿਆ ਕਿ ਉਸਦੀ ਪਤਨੀ ਪਹਿਲਾਂ ਹੀ ਬਿਮਾਰ ਚਲਦੀ ਹੈ ਅਤੇ ਉਸਦੇ ਦੋ ਛੋਟੇ ਛੋਟੇ ਬੱਚੇ 8 ਸਾਲ ਦੀ ਲੜਕੀ ਦੇ 3 ਸਾਲ ਦਾ ਲੜਕਾ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਆਪਣੀ ਲੱਤ ਕੱਟਣ ਦੇ ਸੀਨ ਨੂੰ ਮੁੱਖ ਰੱਖਦੇ ਹੋ ਉਸ ਤੇ ਪੈਰਾਂ ਹੇਠ ਤੋਂ ਜਮੀਨ ਖਿਸਕ ਗਈ। ਰੋਹਿਤ ਨੇ ਦੱਸਿਆ ਉਸਨੇ ਜਦ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਇਲਾਜ ਦਾ ਖਰਚਾ ਪੁੱਛਿਆ ਤਾਂ ਢੇਡ ਲੱਖ ਦਾ ਖਰਚਾ ਤੇ ਆਉਣ ਵਾਲੇ 10 ਦਿਨ ਤੱਕ ਇਲਾਜ ਸ਼ੁਰੂ ਨਾ ਕਰਨ ਦੀ ਬਜਾਏ ਸਿਰਫ ਦਵਾਈਆਂ ਦੇ ਸਹਾਰੇ ਜਖਮ ਨੂੰ ਸੁਕਾਉਣ ਦੀ ਕੋਸ਼ਿਸ਼ ਦੀ ਜਦ ਗੱਲ ਉਹਨਾਂ ਨੂੰ ਦੱਸੀ ਗਈ ਤਾਂ ਉਹਨਾਂ ਨੇ ਫਿਰ ਫੈਸਲਾ ਕੀਤਾ ਕਿ ਪੀਜੀਆਈ ਜਾ ਕੇ ਇਲਾਜ ਕਰਵਾਇਆ ਜਾਵੇ।
ਰੋਹਿਤ ਨੇ ਦੱਸਿਆ ਕਿ ਚੰਡੀਗੜ੍ਹ ਉਹ ਸਭ ਤੋਂ ਪਹਿਲਾਂ 32 ਸੈਕਟਰ ਦੇ ਸਰਕਾਰੀ ਹਸਪਤਾਲ, ਫਿਰ 16 ਸੈਕਟਰ ਦੇ ਹਸਪਤਾਲ ਗਏ ਦੋਨੋਂ ਥਾਵਾਂ ਤੇ ਉਹਨਾਂ ਨੂੰ ਦਾਖਲ ਨਹੀਂ ਕੀਤਾ ਗਿਆ ਤਾਂ ਫਿਰ ਉਹ ਪੀਜੀਆਈ ਪਹੁੰਚੇ ਜਿੱਥੇ ਕਿ ਕਾਫੀ ਮਿਨੰਤ ਤਰਲਾ ਕਰਨ ਉਪਰੰਤ ਉਨਾਂ ਨੂੰ ਦਾਖਲ ਕੀਤਾ ਗਿਆ।
9 ਜੂਨ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੋਹਿਤ ਨੂੰ ਦਾਖਲ ਕਰ ਲਿਆ ਗਿਆ ਅਤੇ 10 ਤਰੀਕ ਦੀ ਰਾਤ ਉਸ ਦਾ ਆਪਰੇਸ਼ਨ ਥੀਏਟਰ ਵਿੱਚ ਮੁਢਲਾ ਇਲਾਜ਼ ਸ਼ੁਰੂ ਕੀਤਾ ਗਿਆ।
ਰੋਹਿਤ ਨੇ ਦੱਸਿਆ ਕਿ ਇਸ ਇਲਾਜ ਵਿੱਚ ਉਸਦੇ ਕੋਲ ਜੋ ਕੁੱਲ 30 ਹਜਾਰ ਰੁਪਏ ਦੀ ਰਾਸ਼ੀ ਸੀ ਉਹ ਸਾਰੀ ਲੱਗ ਗਈ, ਉਪਰੰਤ ਇਸ ਦੇ ਹਰ ਰੋਜ਼ ਉਸਦੇ ਇੱਕ ਪੱਟੀ ਹੋ ਰਹੀ ਹੈ ਜਿਸ ਦਾ ਕੀ ਮਾਮੂਲੀ ਖਰਚਾ 500 ਤੋਂ 700 ਰੁਪਏ ਵੀ ਉਹ ਕਰਨ ਤੋਂ ਹੁਣ ਅਸਮਰਥ ਹੋ ਚੁੱਕਾ ਹੈ।
ਸੰਬੰਧਤ ਡਾਕਟਰਾਂ ਵੱਲੋਂ ਉਸ ਨੂੰ ਦੱਸਿਆ ਗਿਆ ਹੈ ਕਿ ਉਸਦੀਆਂ ਦੋ ਤਿੰਨ ਸਰਜਰੀਆਂ ਹੋਣਗੀਆਂ ਪਰ ਉਹ ਇਹਨਾਂ ਪੱਟੀਆਂ ਦੇ ਲਗਾਤਾਰ ਕੁਝ ਦਿਨ ਹੋਣ ਉਪਰੰਤ ਹੀ ਹੋ ਸਕਣਗੀਆਂ।ਇਹ ਸਰਜਰੀਆਂ ਵੀ ਲੱਖਾਂ ਚ ਹਨ। ਰੋਹਿਤ ਦੀ ਮਦਦ ਲਈ ਇਲਾਕਾ ਸੈਲਾਂ ਖੁਰਦ ਵਿੱਚੋਂ ਹਰਜੀਤ ਸਿੰਘ ਭਾਤਪੁਰੀ ਅਤੇ ਉਸਦੇ ਕੁਝ ਸਾਥੀਆਂ ਨੇ ਅੱਗੇ ਹੋ ਕੇ ਮਦਦ ਕੀਤੀ ਹੈ ਪਰ ਰੋਹਿਤ ਨੂੰ ਹਾਲੇ ਬਹੁਤ ਜਿਆਦਾ ਮਦਦ ਦੀ ਲੋੜ ਹੈ।
ਗਰੀਬ ਗੁਰਬਿਆਂ ਦਾ ਸਹੀ ਤਰੀਕੇ ਇਲਾਜ ਹੋ ਸਕੇ ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਆਯੁਸ਼ਮਾਨ ਯੋਜਨਾ ਸਕੀਮ ਸ਼ੁਰੂ ਕੀਤੀ ਗਈ ਹੋਈ ਹੈ, ਆਯੁਸ਼ਮਾਨ ਸਕੀਮ ਯੋਜਨਾ ਦਾ ਕਾਰਡ ਬਣਾਉਣ ਦੇ ਲਈ ਪੰਜਾਬ ਅੰਦਰ ਤੁਹਾਡੇ ਕੋਲ ਆਟਾ ਦਾਲ ਕਾਰਡ ਹੋਣਾ ਜਰੂਰੀ ਹੈ। ਇਸ ਦੀ ਬਦਕਿਸਮਤੀ ਕਹਿ ਲਓ ਜਾਂ ਫਿਰ ਸਰਕਾਰੀ ਧਿਰ ਦੀ ਆਪਣੀ ਹੈਂਕੜਬਾਜੀ ਕਿ ਕਾਰਡ ਬਿਨਾਂ ਸਿਫਾਰਿਸ਼ ਤੋਂ ਬਣਦੇ ਨਹੀਂ।
ਠੀਕ ਇਹੋ ਕੁਝ ਹੋਇਆ ਰੋਹਿਤ ਦੇ ਨਾਲ, ਰੋਹਿਤ ਦੇ ਕੋਲ ਆਯੁਸ਼ਮਾਨ ਕਾਰਡ ਨਹੀਂ ਹੈ ਕਿਉਂਕਿ ਉਸਦਾ ਆਟਾ ਦਾਲ ਕਾਰਡ ਬਣਾਇਆ ਨਹੀਂ ਗਿਆ ਜਿਸ ਦੇ ਕਾਰਨ ਅੱਜ ਉਸ ਨੂੰ ਇੱਕ ਇੱਕ ਰੁਪਏ ਦਾ ਖਰਚ ਵੀ ਆਪਣੀ ਜੇਬ ਵਿੱਚੋਂ ਕਰਨਾ ਪੈ ਰਿਹਾ ਹੈ।
