ਡੇਰਾ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਹੁਸ਼ਿਆਰਪੁਰ- ਮਾਹਿਲਪੁਰ/ਜੇਜੋਂ ਮੁੱਖ ਮਾਰਗ ਤੇ ਡੇਰਾ ਬਾਬਾ ਜੀ ਦੋ ਗੁੱਤਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਠੰਢੇ ਮਿੱਠੇ ਜਲ ਦੀ ਛਬੀਲ ਤੇ ਛੋਲੇ ਪ੍ਰਸ਼ਾਦ ਦਾ ਲੰਗਰ ਮੁੱਖ ਸੇਵਾਦਾਰ ਬਾਬਾ ਬਾਲ ਕਿਸ਼ਨ ਅਨੰਦ ਹੋਰਾਂ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ।

 ਇਸ ਮੌਕੇ ਸੇਵਾਦਾਰਾਂ ਵਲੋਂ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਯਾਤਰੀਆਂ  ਨੂੰ ਠੰਡਾ ਮਿੱਠਾ ਜਲ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵਿੱਚ ਮਦਨ ਲਾਲ, ਗੁਰਪ੍ਰੀਤ ਗੋਪੀ, ਮਹਿੰਦਰ ਸਿੰਘ, ਬਿੱਟੂ , ਮੋਹਨ ਸਿੰਘ, ਗੁਰਸ਼ਰਨ ਸਿੰਘ ਜਸ਼ਨ, ਮੱਖਣ, ਸੰਨੀ, ਕੁਸ਼ੂ ਦੀਪਕ, ਹਰੀਪਾਲ ਕਾਲੇਵਾਲ, ਜੈਰਥ, ਢਿੱਲੋਂ, ਬਿੰਦੂ, ਰਮਨ, ਰਾਜੂ ਹਾਂਡਾ ਤੇ ਹੋਰ ਹਾਜ਼ਰ ਸਨ।