
ਸ਼ਿਵ ਮੰਦਿਰ ਸੇਖੋਵਾਲ ਬੀਤ ਵਿੱਖੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ, ਸਾਨੂੰ ਪ੍ਰਭੂ ਭਜਨ ਨਾਲ ਹੀ ਮੁਕਤੀ ਮਿਲ ਸਕਦੀ ਹੈ :- ਸ਼੍ਰੀ ਬਾਲ ਮਕੁੰਦ ਮਹਾਰਾਜ ਜੀ
ਗੜ੍ਹਸ਼ੰਕਰ 02 ਅਕਤੂਬਰ ਸ਼ਿਵ ਮੰਦਿਰ ਸੇਖੋਵਾਲ ਬੀਤ ਵਿੱਖੇ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਲੀਲਾ ਦੇ ਪੰਜਵੇਂ ਦਿਨ ਸ਼੍ਰੀ ਬਾਲ ਮਕੁੰਦ ਮਹਾਰਾਜ ਜੀ ਨੇ ਆਪਣੀ ਮਧੁਰ ਬਾਣੀ ਚ ਬੋਲਦਿਆ ਕਿਹਾ ਕਿ ਸਾਨੂੰ ਪ੍ਰਭੂ ਭਜਨ ਨਾਲ ਹੀ ਮੁਕਤੀ ਮਿਲ ਸਕਦੀ ਹੈ
ਸ਼ਿਵ ਮੰਦਿਰ ਸੇਖੋਵਾਲ ਬੀਤ ਵਿੱਖੇ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਲੀਲਾ ਦੇ ਪੰਜਵੇਂ ਦਿਨ ਸ਼੍ਰੀ ਬਾਲ ਮਕੁੰਦ ਮਹਾਰਾਜ ਜੀ ਨੇ
ਆਪਣੀ ਮਧੁਰ ਬਾਣੀ ਚ ਬੋਲਦਿਆ ਕਿਹਾ ਕਿ ਸਾਨੂੰ ਪ੍ਰਭੂ ਭਜਨ ਨਾਲ ਹੀ ਮੁਕਤੀ ਮਿਲ ਸਕਦੀ ਹੈ ਇਸ ਮੌਕੇ ਤੇ ਸ਼੍ਰੀ ਕ੍ਰਿਸ਼ਨ ਜਨਮ ਉਤਸਵ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਚ ਸਮੂਹ ਸੰਗਤਾ ਨੇ
ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਝਾਕੀ ਨੂੰ ਮੱਥਾ ਟੇਕਿਆ ਤੇ ਹਰਿੰਦਰ ਰਾਣਾ ਵੱਲੋ ਆਇਆ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬ੍ਰਿੰਦਾਵਨ ਤੋਂ ਆਏ ਬਾਲ ਕਲਾਕਾਰਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ਨਾਲ ਸੰਗਤਾ ਨੂੰ
ਨਿਹਾਲ ਕੀਤਾ। ਇਸ ਮੌਕੇ ਆਰਤੀ ਕੀਤੀ ਗਈ ਤੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਹਤਿੰਦਰ ਰਾਣਾ, ਯੁੱਧਵੀਰ ਰਾਣਾ, ਗੁਲਬਸ਼ ਰਾਣਾ, ਵਰਿੰਦਰ ਰਾਣਾ, ਗੁਰੂਦੱਤ, ਪਰਮਜੀਤ, ਰਵੀ ਦੱਤ, ਅਸ਼ੋਕ ਆਦਿ ਸੰਗਤਾ
ਹਾਜਰ ਸਨ।
