
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡਾ ਉੱਦਮ
ਸ੍ਰੀ ਅਮ੍ਰਿਤਸਰ ਸਾਹਿਬ:- ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਡੀਆ ਨੂੰ ਮੁਖਾਤਿਬ ਹੁੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਓਹ ਪਾਰਟੀ ਲੀਡਰਸ਼ਿਪ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਓਹਨਾ ਕਿਹਾ ਅੱਜ ਹੋਏ ਵੱਡੇ ਨੁਕਸਾਨ ਦੇ ਚਲਦੇ ਹਰ ਪੰਜਾਬ ਵਾਸੀ ਮਾਨਸਿਕ ਤੌਰ ਤੇ ਤਣਾਅ ਵਿੱਚ ਗੁਜਰ ਰਿਹਾ ਹੈ। ਓਹਨਾ ਇਸ ਔਖੀ ਘੜੀ ਵਿੱਚ ਮਦਦ ਲਈ ਅੱਗੇ ਆਈਆਂ ਸਾਰੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੰਘ ਨੇ ਪਾਰਟੀ ਵੱਲੋ ਕੀਤੇ ਗਏ ਵੱਡੇ ਉੱਦਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ, .ਸ਼੍ਰੋਮਣੀ ਅਕਾਲੀ ਦਲ ਵਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਇੱਕ ਲੱਖ ਲੀਟਰ ਡੀਜਲ ਪਾਣੀ ਦੀ ਨਿਕਾਸੀ ਅਤੇ ਖੇਤੀ ਜਰੂਰਤਾਂ ਲਈ ਦਿੱਤਾ ਜਾਵੇਗਾ।
ਸ੍ਰੀ ਅਮ੍ਰਿਤਸਰ ਸਾਹਿਬ:- ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਡੀਆ ਨੂੰ ਮੁਖਾਤਿਬ ਹੁੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਓਹ ਪਾਰਟੀ ਲੀਡਰਸ਼ਿਪ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਓਹਨਾ ਕਿਹਾ ਅੱਜ ਹੋਏ ਵੱਡੇ ਨੁਕਸਾਨ ਦੇ ਚਲਦੇ ਹਰ ਪੰਜਾਬ ਵਾਸੀ ਮਾਨਸਿਕ ਤੌਰ ਤੇ ਤਣਾਅ ਵਿੱਚ ਗੁਜਰ ਰਿਹਾ ਹੈ। ਓਹਨਾ ਇਸ ਔਖੀ ਘੜੀ ਵਿੱਚ ਮਦਦ ਲਈ ਅੱਗੇ ਆਈਆਂ ਸਾਰੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੰਘ ਨੇ ਪਾਰਟੀ ਵੱਲੋ ਕੀਤੇ ਗਏ ਵੱਡੇ ਉੱਦਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ,
.ਸ਼੍ਰੋਮਣੀ ਅਕਾਲੀ ਦਲ ਵਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਇੱਕ ਲੱਖ ਲੀਟਰ ਡੀਜਲ ਪਾਣੀ ਦੀ ਨਿਕਾਸੀ ਅਤੇ ਖੇਤੀ ਜਰੂਰਤਾਂ ਲਈ ਦਿੱਤਾ ਜਾਵੇਗਾ।
. ਹੜ੍ਹਾਂ ਕਾਰਨ ਜੋ ਘਰ ਨੁਕਸਾਨੇ ਗਏ ਉਹਨਾਂ ਦੀ ਮੁਰੰਮਤ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ। ਇਹ ਮੁਰੰਮਤ ਪਾਰਟੀ ਕੇਡਰ ਵੱਲੋਂ ਕਰਵਾਈ ਜਾਵੇਗੀ।
.ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੜ੍ਹਾਈ ਕਰ ਰਹੇ ਬੱਚਿਆਂ ਲਈ ਕਾਪੀਆਂ, ਕਿਤਾਬਾਂ ਅਤੇ ਹੋਰ ਸਟੇਸ਼ਨਰੀ ਦਾ ਜਰੂਰੀ ਸਮਾਨ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ।
.ਹੜ ਦੀ ਮਾਰ ਦੇ ਚਲਦੇ ਗੁਰੂ ਘਰਾਂ ਦੀਆਂ ਇਮਾਰਤਾਂ ਦਾ ਵੱਡਾ ਨੁਕਸਾਨ ਹੋਇਆ ਇਸ ਲਈ ਵੱਖਰੇ ਤੌਰ ਤੇ ਉਪਰਾਲੇ ਕੀਤੇ ਜਾਣਗੇ।
.ਗੁਰੂ ਘਰਾਂ ਦੇ ਵਜੀਰਾਂ (ਗ੍ਰੰਥੀ ਸਿੰਘਾਂ) ਦਾ ਆਰਥਿਕ ਨੁਕਸਾਨ ਹੋਇਆ ਹੈ, ਓਹਨਾ ਦੇ ਮੁੜ ਵਸੇਬੇ ਅਤੇ ਆਰਥਿਕ ਮਦਦ ਲਈ ਪਾਰਟੀ ਆਪਣਾ ਯੋਗਦਾਨ ਪਾਵੇਗੀ।
ਗਿਆਨੀ ਹਰਪ੍ਰੀਤ ਸਿੰਘ ਨੇ ਰੱਖੜਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿ, ਰੱਖੜਾ ਪਰਿਵਾਰ ਵੱਲੋ ਹੜ੍ਹ ਪੀੜਤ ਪਰਿਵਾਰਾਂ ਲਈ 10 ਕਰੋੜ ਰੁਪਏ ਮੱਦਦ ਕਰਨ ਦਾ ਸ਼ਲਾਘਯੋਗ ਕਾਰਜ ਕੀਤਾ ਗਿਆ ਹੈ। ਰੱਖੜਾ ਪਰਿਵਾਰ ਵੱਲੋ ਦਿੱਤੀ ਗਈ ਸਹਾਇਤਾ ਰਾਸ਼ੀ ਨੂੰ ਪਾਰਟੀ ਵਰਕਰ ਖੁਦ ਹੜ੍ਹ ਪੀੜਤਾਂ ਦੀ ਮਦਦ ਲਈ ਵੰਡਣਗੇ। ਇਸ ਦੇ ਨਾਲ ਹੀ ਓਹਨਾ ਸਰਦਾਰ ਰਵੀਇੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਹੜ੍ਹ ਪੀੜਤਾਂ ਦੀ ਮਦਦ ਲਈ ਸਹਾਇਤਾ ਰਾਸ਼ੀ ਭੇਜੀ । ਇਸ ਰਾਸ਼ੀ ਨੂੰ ਵੀ ਹੜ੍ਹ ਦੇ ਕਾਰਨ ਢਹਿ ਚੁੱਕੇ ਮਕਾਨਾਂ ਦੀ ਮੁੜ ਉਸਾਰੀ ਲਈ ਖਰਚਿਆ ਜਾਵੇਗਾ।
ਕੇਂਦਰ ਸਰਕਾਰ ਵੱਲੋਂ ਐਲਾਨੇ ਗਏ 1600 ਕਰੋੜ ਦੇ ਪੈਕਜ ਤੇ ਕਿਹਾ ਕਿ,ਪ੍ਰਧਾਨ ਮੰਤਰੀ ਨੇ ਜੋ ਰਾਸ਼ੀ ਐਲਾਨੀ, ਉਹ ਮਜਾਕ ਹੈ, ਓਹਨਾ ਪੰਜਾਬ ਬੀਜੇਪੀ ਨੂੰ ਸਵਾਲ ਕੀਤਾ ਕਿ, ਕੀ ਪ੍ਰਧਾਨ ਮੰਤਰੀ ਇਹ ਮਜਾਕ ਕਰਨ ਲਈ ਪੰਜਾਬ ਆਏ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਇਹ ਕੁਦਰਤੀ ਮਾਰ ਬੇਸ਼ਕ ਬਹੁਤ ਵੱਡੀ ਹੈ ਪਰ ਉਨ੍ਹਾਂ ਸਮਾਂ ਪਰਿਵਾਰਾਂ ਦੇ ਨਾਲ ਹਰ ਤਰਾਂ ਖੜਨ੍ਹਗੇ ਜਿੰਨ੍ਹਾਂ ਸਮਾਂ ਪੀੜਤ ਪਰਿਵਾਰ ਪੈਰਾਂ ਸਿਰ ਨਹੀਂ ਹੁੰਦੇ।
ਇਸ ਮੌਕੇ ਓਹਨਾ ਦੇ ਨਾਲ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ, ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸਾਂਸਦ ਰਤਨ ਸਿੰਘ ਅਜਨਾਲਾ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸਤਵਿੰਦਰ ਸਿੰਘ ਟੌਹੜਾ ਹਾਜ਼ਰ ਸਨ।
