ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਕਰੇਗਾ ਮਨਰੇਗਾ ਮਜ਼ਦੂਰਾਂ ਦੀ ਲਾਭਪਾਤਰੀਆਂ ਵਜੋਂ ਰਜਿਸਟ੍ਰੇਸ਼ਨ
ਨਵਾਂਸ਼ਹਿਰ/ਰਾਹੋਂ- ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਨਰੇਗਾ ਵੱਲੋਂ ਸਮੂਹ ਵਧੀਕ ਡਿਪਟੀ ਕਮਿਸ਼ਨਰਜ਼ (ਆਰ.ਡੀ.)-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰਜ਼ ਮਨਰੇਗਾ ਨੂੰ ਪੱਤਰ ਮੀਮੋ ਨੰ: 01/101/2025/ਨਰੇਗਾ/2110-21320 ਮਿਤੀ 16/04/2025 ਰਾਹੀਂ ਯੋਗ ਮਨਰੇਗਾ ਮਜ਼ਦੂਰਾਂ ਦੀ ਪੰਜਾਬ ਬਿਲਡਿੰਗ ਐਂਡ ਅੰਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੇ ਲਾਭਪਾਤਰੀਆਂ ਵਜੋਂ ਰਜਿਸਟ੍ਰੇਸ਼ਨ ਕਰਨ ਲਈ ਆਦੇਸ਼ ਦਿੱਤੇ ਗਏ ਹਨ।

ਇਸ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰਾਂ ਮਨਰੇਗਾ ਅਤੇ ਸਹਾਇਕ ਪ੍ਰੋਗਰਾਮ ਅਫ਼ਸਰਾਂ ਮਨਰੇਗਾ ਨੂੰ ਆਨਲਾਈਨ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ 'ਪੰਜਾਬ ਕਿਰਤੀ ਸਹਾਇਕ ਐਪ' ਰਾਹੀਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪੰਜਾਬ ਭਰ ਵਿੱਚ ਵਿੱਤੀ ਸਾਲ 2024-25 ਦੌਰਾਨ 100 ਦਿਨ ਦਾ ਰੋਜ਼ਗਾਰ ਪ੍ਰਾਪਤ ਕਰ ਚੁੱਕੇ 47,989 ਮਨਰੇਗਾ ਮਜ਼ਦੂਰਾਂ ਦੀ ਸੂਚੀ ਵੀ ਯੋਗ ਮਜ਼ਦੂਰਾਂ ਨੂੰ ਉਸਾਰੀ ਕਿਰਤੀ ਲਾਭਪਾਤਰੀ ਵਜੋਂ ਰਜਿਸਟ੍ਰਡ ਕਰਨ ਲਈ ਵੱਖ ਵੱਖ ਜ਼ਿਲ੍ਹਿਆਂ ਨੂੰ ਭੇਜੀ ਗਈ ਹੈ।
ਇਸ ਸਬੰਧੀ ਟਿੱਪਣੀ ਕਰਦਿਆਂ ਬਲਦੇਵ ਭਾਰਤੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ ਪਰ ਜ਼ਮੀਨੀ ਪੱਧਰ ਤੇ ਇਹ ਕਾਰਜ਼ ਮੁਲਾਜ਼ਮਾਂ ਅਤੇ ਮਜ਼ਦੂਰਾਂ ਲਈ ਆਸਾਨ ਨਹੀਂ ਹੈ। ਕਿਉਂਕਿ 'ਪੰਜਾਬ ਕਿਰਤੀ ਸਹਾਇਕ ਐਪ' ਭਰੋਸੇਯੋਗ ਨਹੀਂ ਹੈ। ਇਸ ਐਪ ਰਾਹੀਂ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਅਪਲਾਈ ਕਰਨ ਦਾ ਕੰਮ ਮੁਕੰਮਲ ਤੌਰ ਤੇ ਨਹੀਂ ਹੋ ਰਿਹਾ।
ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਸੁਵਿਧਾ ਕੇਂਦਰਾਂ ਵਿੱਚ ਉਸਾਰੀ ਕਿਰਤੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਅਪਲਾਈ ਕਰਨ ਲਈ ਆਨ-ਲਾਈਨ ਵਿਵਸਥਾ ਜਿਸਦੀ ਵੈਬਸਾਈਟ ਜੋ ਕਿ ਸਰਵਰ ਡਾਊਨ ਹੋਣ ਕਾਰਨ ਜ਼ਿਆਦਾ ਸਮਾਂ ਬੰਦ ਰਹਿੰਦੀ ਹੈ ਦੇ ਪੋਰਟਲ ਅਤੇ 'ਪੰਜਾਬ ਕਿਰਤੀ ਸਹਾਇਕ ਐਪ' ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਉਪਰਾਲਾ ਕਰੇ ਤਾਂ ਜੋ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਖੱਜਲ ਖ਼ੁਆਰੀ ਤੋਂ ਰਾਹਤ ਮਿਲ ਸਕੇ।