ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਸਪਲਾਟ ਸੋਸਾਇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਬੀ ਏ ਐਮ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਨੇਤਰਦਾਨ ਪੰਦਰਵਾੜਾ ਮਨਾਇਆ

ਗੜ੍ਹਸ਼ੰਕਰ- ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਸਪਲਾਟ ਸੋਸਾਇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋ 25 ਅਗਸਤ ਤੋ 8 ਸਤੰਬਰ ਤੱਕ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਬੀ ਏ ਐਮ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਨੇਤਰਦਾਨ ਪੰਦਰਵਾੜਾ ਸੋਸਾਇਟੀ ਦੇ ਚੇਅਰਮੈਨ ਜੇ ਬੀ ਬਹਿਲ,ਸੰਜੀਵ ਅਰੌੜਾ ਪ੍ਰਧਾਨ ਅਤੇ ਡਾਕਟਰ ਤਰਸੇਮ ਸਿੰਘ ਚੇਅਰਮੈਨ ਬੋਡੀ ਡੋਨੇਸ਼ਨ ਕਮੇਟੀ ਦੀ ਯੋਗ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਮਨਾਇਆ ਗਿਆ।

 ਇਸ ਸੰਬੰਧੀ  ਕਾਲਜ ਦੇ ਵਿਦਿਆਰਥੀਆ ਨੂੰ ਜਾਗਰੂਕ ਕੀਤਾ ਗਿਆ। ਇਸ ਮੋਕੇ  ਕਾਲਜ ਦੀ ਪ੍ਰਿੰਸੀਪਲ ਅਮਨਦੀਪ ਹੀਰਾ ਨੇ ਸਵਾਗਤੀ ਭਾਸ਼ਣ ਸਮੇ ਸੰਬੋਧਨ ਕਰਦਿਆ ਜੀ ਆਇਆ ਆਖਿਆ ਤੇ ਨੇਤਰਦਾਨ ਸੋਸਾਇਟੀ ਨੂੰ ਵਿਸਵਾਸ ਦੁਆਇਆ ਕਿ ਨੇਤਰਦਾਨ ਸੰਸਥਾ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। 
ਇਸ ਮੋਕੇ ਤੇ ਡਾਕਟਰ ਤਰਸੇਮ ਸਿੰਘ,ਜੇ ਬੀ ਬਹਿਲ,ਡਾਕਟਰ ਲਖਵਿੰਦਰ ਸਿੰਘ,ਜੋਗਿੰਦਰ ਕੁੱਲੇਵਾਲ ਨੇ ਵੀ ਸੰਬੋਧਨ ਕੀਤਾ। ਸਟੇਜ ਸੱਕਤਰ ਦੀ ਕਾਰਵਾਈ ਪਰਮਿੰਦਰ ਸਿੰਘ ਸੁਪਰਡੈਂਟ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਬਖੂਬੀ ਨਿਭਾਈ।