ਰੈੱਡ ਕਰਾਸ ਮਦਦਗਾਰ ਫ਼ਰਿਸ਼ਤਿਆ ਦੀ ਸੰਸਥਾ- ਧਰਮਵੀਰ ਗਰਗ।

ਪਟਿਆਲਾ 3 ਮਈ:- ਸੰਸਾਰ ਵਿੱਚ ਰੈੱਡ ਕਰਾਸ ਵਲੋਂ ਮਾਨਵਤਾਂ ਅਤੇ ਸੈਨਿਕਾਂ ਨੂੰ ਸੰਕਟ ਸਮੇਂ ਬਚਾਉਣ ਲਈ ਵੰਲਟੀਅਰ ਤਿਆਰ ਕੀਤੇ ਜਾਂਦੇ ਹਨ ਜ਼ੋ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਜਾਂ ਮਨੁੱਖੀ ਆਪਦਾਵਾਂ ਸਮੇਂ ਜ਼ਖਮੀ ਜਾਂ ਕੈਦੀ ਸੈਨਿਕਾਂ ਅਤੇ ਪੀੜਤ ਮਾਨਵਤਾ ਨੂੰ ਬਚਾਉਣ ਹਿੱਤ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ ਜਦਕਿ ਰੈੱਡ ਕਰਾਸ ਤੋਂ ਪਹਿਲਾਂ ਜੰਗਾਂ, ਮਹਾਂਮਾਰੀਆਂ ਅਤੇ ਆਪਦਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਲਈ ਦੁਨੀਆਂ ਵਿੱਚ ਕੋਈ ਸੰਸਥਾ ਨਹੀ ਸੀ|

ਪਟਿਆਲਾ 3 ਮਈ:- ਸੰਸਾਰ ਵਿੱਚ ਰੈੱਡ ਕਰਾਸ ਵਲੋਂ ਮਾਨਵਤਾਂ ਅਤੇ ਸੈਨਿਕਾਂ ਨੂੰ ਸੰਕਟ ਸਮੇਂ ਬਚਾਉਣ ਲਈ ਵੰਲਟੀਅਰ ਤਿਆਰ ਕੀਤੇ ਜਾਂਦੇ ਹਨ ਜ਼ੋ ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਜਾਂ ਮਨੁੱਖੀ ਆਪਦਾਵਾਂ ਸਮੇਂ ਜ਼ਖਮੀ ਜਾਂ ਕੈਦੀ ਸੈਨਿਕਾਂ ਅਤੇ ਪੀੜਤ ਮਾਨਵਤਾ ਨੂੰ ਬਚਾਉਣ ਹਿੱਤ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ ਜਦਕਿ ਰੈੱਡ ਕਰਾਸ ਤੋਂ ਪਹਿਲਾਂ ਜੰਗਾਂ, ਮਹਾਂਮਾਰੀਆਂ ਅਤੇ ਆਪਦਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਲਈ ਦੁਨੀਆਂ ਵਿੱਚ ਕੋਈ ਸੰਸਥਾ ਨਹੀ ਸੀ|
 ਇਹ ਵਿਚਾਰ ਸ਼੍ਰੀ ਧਰਮਵੀਰ ਗਰਗ ਅਤੇ ਇਸ਼ਵਰ ਬਾਂਸਲ, ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਨੇ ਸੰਸਕਾਰ ਵੈਲੀ ਸਮਾਰਟ ਸਕੂਲ ਵਿਖੇ ਰੈੱਡ ਕਰਾਸ ਦਿਵਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਅਤੇ ਪੰਜਾਬ ਪੁਲਿਸ ਦੇ ਅਫਸਰ ਰਾਮ ਸਰਨ ਦਾ ਸੁਆਗਤ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। 
ਕਾਕਾ ਰਾਮ ਵਰਮਾ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੰਗੀਆਂ ਸੰਸਥਾਵਾਂ ਵਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਚੰਗੇ ਸੰਸਕਾਰ, ਮਰਿਆਦਾਵਾਂ, ਫਰਜ਼ਾਂ ਅਤੇ ਮਾਨਵਤਾਵਾਦੀ ਸਿਧਾਂਤਾਂ ਨਾਲ ਜੋੜਣ ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਅੰਤਰਰਾਸ਼ਟਰੀ ਰੈੱਡ ਕਰਾਸ ਵਲੋਂ ਇਨਸਾਨੀਅਤ ਨੂੰ ਦਿਲਾਂ ਵਿਚ ਜਿੰਦੇ ਰਖਣ ਦੀ ਅਪੀਲ ਕੀਤੀ ਹੈ। 
ਉਨ੍ਹਾਂ ਨੇ ਭਾਈ ਘਨ੍ਹਈਆ ਜੀ, ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਸਰ ਜੀਨ ਹੈਨਰੀ ਡਿਯੂਨਾ ਅਤੇ 4 ਵਾਰ ਨੋਬਲ ਪੁਰਸਕਾਰ ਨਾਲ ਸਨਮਾਨਿਤ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੇ ਇਤਿਹਾਸ, ਜਾਨੇਵਾ ਸੰਧੀਆਂ, ਫਸਟ ਏਡ, ਸੀ ਪੀ ਆਰ, ਹੋਮ ਨਰਸਿੰਗ ਦੀ ਟ੍ਰੇਨਿੰਗ, ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਰਾਹੀਂ ਬੱਚਿਆਂ ਨੋਜਵਾਨਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਇਨਸਾਨੀਅਤ ਬਾਰੇ ਜਾਣਕਾਰੀ ਦਿੱਤੀ । 
ਉਨ੍ਹਾਂ ਨੇ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਦੀ ਮਹੱਤਤਾ ਦੱਸੀ। ਪੁਲਿਸ ਅਫਸਰ ਰਾਮ ਸਰਨ ਨੇ ਨਸ਼ਿਆਂ, ਅਪਰਾਧਾਂ, ਆਵਾਜਾਈ ਹਾਦਸਿਆਂ ਅਤੇ ਮਾੜੇ ਸਾਥੀਆਂ ਨਾਲ ਬੱਚਿਆਂ, ਨੋਜਵਾਨਾਂ ਦੀ ਹੋ ਰਹੀ ਤਬਾਹੀ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਸਾਇਬਰ ਸੁਰੱਖਿਆ ਲਈ ਵਰਤੇ ਜਾਂਦੇ ਨੰਬਰਾਂ ਬਾਰੇ ਜਾਣਕਾਰੀ ਦਿੱਤੀ। 
ਪ੍ਰਿੰਸੀਪਲ ਸ਼੍ਰੀਮਤੀ ਅਮਨ ਨਿੱਝਰ ਨੇ ਧੰਨਵਾਦ ਕਰਦੇ ਹੋਏ ਕਿਹਾ ਅਜ ਦੇ ਸਮੇਂ ਵਿੱਚ ਸਿਖਿਆ ਸੰਸਥਾਵਾਂ ਵਿਖੇ ਰੈੱਡ ਕਰਾਸ ਗਤੀਵਿਧੀਆਂ ਚਲਾਕੇ, ਬੱਚਿਆਂ ਵਿੱਚ ਮਾਨਵਤਾ, ਵਾਤਾਵਰਨ, ਪਸ਼ੂ ਪੰਛੀਆਂ, ਪਾਣੀ, ਹਵਾਵਾਂ, ਘਰ ਪਰਿਵਾਰਾਂ ਨੂੰ ਬਚਾਉਣ ਲਈ ਪ੍ਰੇਮ, ਹਮਦਰਦੀ, ਸਬਰ ਸ਼ਾਂਤੀ ਨਿਮਰਤਾ, ਸ਼ਹਿਣਸ਼ੀਲਤਾ ਅਨੁਸ਼ਾਸਨ ਦੇ ਗੁਣ ਗਿਆਨ ਵੀਚਾਰ, ਭਾਵਨਾਵਾਂ, ਆਦਤਾਂ ਅਤੇ ਸੰਸਕਾਰ ਭਰੇ ਜਾ ਸਕਦੇ ਹਨ। ਉਨ੍ਹਾਂ ਨੇ ਕਾਕਾ ਰਾਮ ਵਰਮਾ ਵਲੋਂ ਪਿਛਲੇ 45 ਸਾਲਾਂ ਤੋਂ ਕੀਤੇ ਜਾ ਰਹੇ ਮਾਨਵਤਾਵਾਦੀ ਉਪਰਾਲਿਆਂ ਦੀ ਸ਼ਲਾਘਾ ਕੀਤੀ।