ਪਾਣੀ ਉਤਰਨ ਤੋਂ ਬਾਅਦ ਹੜ੍ਹ ਪੀੜਤਾਂ ਦੇ ਸਾਹਮਣੇ ਹੋਣਗੀਆਂ ਕਈ ਚੁਣੌਤੀਆਂ
ਐਸ. ਏ. ਐਸ. ਨਗਰ, 5 ਸਤੰਬਰ- ਭਾਰੀ ਹੜ੍ਹਾਂ ਦੇ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਯਤਨ ਲਗਾਤਾਰ ਜਾਰੀ ਹਨ। ਇਸ ਦੌਰਾਨ ਰਾਹਤ ਕਰਮਚਾਰੀਆਂ ਵੱਲੋਂ ਪਿੰਡਾਂ ਵਿੱਚ ਭਾਰੀ ਗਿਣਤੀ ਵਿੱਚ ਸੁੱਕਾ ਸਮਾਨ, ਪਸ਼ੂਆਂ ਦਾ ਚਾਰਾ ਅਤੇ ਹੋਰ ਸਮੱਗਰੀ ਪਹੁੰਚਾਈ ਜਾ ਚੁੱਕੀ ਹੈ ਅਤੇ ਪਿੰਡਾਂ ਦੇ ਲੋਕ ਕਹਿ ਰਹੇ ਹਨ ਕਿ ਰਾਸ਼ਨ ਅਤੇ ਅਜਿਹਾ ਹੋਰ ਸਾਮਾਨ ਲੋੜ ਤੋਂ ਵੱਧ ਹੋ ਚੁੱਕਿਆ ਹੈ, ਜਦਕਿ ਜ਼ਰੂਰਤ ਦਾ ਦੂਜਾ ਸਾਮਾਨ ਜਿਸ ਵਿੱਚ ਮੋਮਬੱਤੀਆਂ, ਪਾਣੀ ਨਾਲ ਫੈਲ ਰਹੀਆਂ ਬਿਮਾਰੀਆਂ, ਬੁਖਾਰ ਅਤੇ ਸਾਹ ਫੁੱਲਣ ਦੀ ਬਿਮਾਰੀ ਆਦਿ ਦੀਆਂ ਦਵਾਈਆਂ, ਪਾਣੀ ਨਾਲ ਗਲ ਚੁੱਕੇ ਪੈਰਾਂ ’ਤੇ ਲਾਉਣ ਲਈ ਮਲ੍ਹਮ ਦੀ ਸਖ਼ਤ ਜ਼ਰੂਰਤ ਹੈ।

ਰਾਹਤ ਕਰਮਚਾਰੀਆਂ ਵੱਲੋਂ ਹੋਰ ਜ਼ਰੂਰੀ ਸਮਾਨ ਜਿਸ ਵਿੱਚ ਮੱਛਰਦਾਨੀਆਂ, ਓਡੋਮਾਸ ਅਤੇ ਹੋਰ ਲੋੜੀਂਦੀਆਂ ਦਵਾਈਆਂ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ। ਪਿੰਡਾਂ ਦੇ ਲੋਕ ਚਾਹੁੰਦੇ ਹਨ ਕਿ ਬਾਹਰੋਂ ਆਉਣ ਵਾਲੇ ਸਾਥੀ ਹੁਣ ਮਦਦ ਨੂੰ ਥੋੜ੍ਹੀ ਦੇਰ ਰੋਕ ਦੇਣ ਅਤੇ ਆਉਣ ਵਾਲੇ ਦਿਨਾਂ ਵਿੱਚ, ਜਦੋਂ ਪਾਣੀ ਉਤਰ ਜਾਵੇਗਾ, ਤਾਂ ਉਸ ਵਕਤ ਜਿਹੜੇ ਸਾਮਾਨ ਦੀ ਲੋੜ ਪਵੇਗੀ, ਉਸ ਵਾਸਤੇ ਉਨ੍ਹਾਂ ਦੀ ਮਦਦ ਕਰਨ।
ਹੜ੍ਹ-ਪ੍ਰਭਾਵਿਤ ਖੇਤਰਾਂ ਦੇ ਲੋਕਾਂ ਅਨੁਸਾਰ ਖੇਤਾਂ ਵਿੱਚੋਂ ਮਿੱਟੀ ਕੱਢਣ ਵਾਸਤੇ ਟਰੈਕਟਰਾਂ ਲਈ ਡੀਜ਼ਲ, ਖਰਾਬ ਹੋ ਚੁੱਕੀਆਂ ਮੋਟਰਾਂ ਦੀ ਮੁਰੰਮਤ, ਖਰਾਬ ਹੋ ਚੁੱਕੇ ਟਰੈਕਟਰਾਂ ਦੀ ਮੁਰੰਮਤ, ਪਸ਼ੂ ਧਨ ਅਤੇ ਟੁੱਟੇ ਹੋਏ ਮਕਾਨਾਂ ਦੀ ਮੁਰੰਮਤ ਅਤੇ ਬਰਬਾਦ ਹੋ ਚੁੱਕੀ ਫਸਲ ਤੋਂ ਖੇਤਾਂ ਨੂੰ ਖਾਲੀ ਕਰਨਾ ਵੱਡੀਆਂ ਚੁਣੌਤੀਆਂ ਹਨ, ਜੋ ਪੂਰਾ ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਸਾਹਮਣੇ ਆਉਣੀਆਂ ਹਨ।
ਹੜ੍ਹ-ਪੀੜਤ ਖੇਤਰਾਂ ਦੇ ਲੋਕਾਂ ਅਨੁਸਾਰ ਇਸ ਵੇਲੇ ਰਾਹਤ ਕਾਰਜਾਂ ਵਿੱਚ ਜੁਟੀਆਂ ਵੱਖ-ਵੱਖ ਸੰਸਥਾਵਾਂ ਸਮੇਤ ਸਿਆਸੀ ਆਗੂਆਂ, ਕਲਾਕਾਰਾਂ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਲੋੜ ਅਨੁਸਾਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਗਈ ਹੈ ਅਤੇ ਇਨ੍ਹਾਂ ਸਾਰਿਆਂ ਕਾਰਜਾਂ ਤੋਂ ਬਾਅਦ ਜੇਕਰ ਲੋੜ ਪਈ ਤਾਂ ਉਹ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰਨਾਂ ਸੂਬਿਆਂ ਦੇ ਸਾਥੀਆਂ ਨੂੰ ਮਦਦ ਕਰਨ ਵਾਸਤੇ ਅੱਗੇ ਆਉਣ ਦੀ ਬੇਨਤੀ ਕਰਨਗੇ।