
ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਸਿਰ ਤੋਂ ਵਾਰੋ : ਸ. ਚਮਨ ਸਿੰਘ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ 18 ਅਕਤੂਬਰ 2024 ਨੂੰ ਸਰਕਾਰੀ ਹਾਈ ਸਮਾਰਟ ਸਕੂਲ ਸਰਹਾਲਾ ਰਾਣੂੰਆਂ ( ਐਸ.ਬੀ.ਐਸ. ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਮਨਦੀਪ ਸੰਧੂ (ਮੁੱਖ ਅਧਿਆਪਕ) ਨੇ ਕੀਤੀ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ 18 ਅਕਤੂਬਰ 2024 ਨੂੰ ਸਰਕਾਰੀ ਹਾਈ ਸਮਾਰਟ ਸਕੂਲ ਸਰਹਾਲਾ ਰਾਣੂੰਆਂ ( ਐਸ.ਬੀ.ਐਸ. ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਮਨਦੀਪ ਸੰਧੂ (ਮੁੱਖ ਅਧਿਆਪਕ) ਨੇ ਕੀਤੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ: ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਕਿਹਾ ਕਿ ਨਸ਼ਾਖੋਰੀ ਹੁਣ ਵਿਸ਼ਵ ਭਰ ਵਿੱਚ ਇੱਕ ਵੱਡੀ ਸਮੱਸਿਆ ਹੈ। ਜਿੱਥੇ ਪੂਰੇ ਵਿਸ਼ਵ ਵਿੱਚ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ, ਅਜੋਕੇ ਸਮੇਂ ਵਿੱਚ ਕੁੜੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੀਆਂ ਹਨ। ਉਨਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਜਿੰਦਗੀ ਵਿੱਚ ਕੋਈ ਵੀ ਕਿਸੇ ਤਰਾਂ ਦੀ ਸਮੱਸਿਆ ਆਉਦੀ ਹੈ ਤਾਂ ਆਪਣੇ ਅਧਿਆਪਕ ਅਤੇ ਮਾਤਾ -ਪਿਤਾ ਨਾਲ ਸਾਝੀਂ ਕਰਨੀ ਚਾਹੀਦੀ ਹੈ। ਉਨਾ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਰਕਾਰ ਦੁਆਰਾ ਵੱਖ ਵੱਖ ਨਸ਼ਾ ਛੁਡਾਓ ਕੇਂਦਰ , ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ ਖੋਲੇ ਹਨ, ਤਾਂ ਕਿ ਨਸ਼ੇ ਦੇ ਆਦਿ ਵਿਆਕਤੀਆਂ ਦਾ ਇਲਾਜ ਕੀਤਾ ਜਾ ਸਕੇ। ਸਾਨੂੰ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਆਪ ਤੋਂ ਸ਼ੁਰੂਆਤ ਕਰਕੇ ਘਰ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰੀਏ ਤਾਂ ਅਸੀ ਨੌਜਵਾਨ ਪੀੜੀ ਨੂੰ ਇਸ ਦਲਦਲ ਤੋਂ ਬਚਾ ਸਕਦੇ ਹਾਂ। ਇਸ ਕਰਕੇ ਚੰਗੇ ਕੰਮ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਪਵੇਗੀ। ਉਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀ ਸਕੂਲ ਦੀ ਪੜਾਈ ਤੋ ਬਾਅਦ ਉਚੇਰੀ ਸਿੱਖਿਆ ਲਈ ਕਾਲਜ ਵਿੱਚ ਪਹੁੰਚ ਕਰਨੀ ਹੈ, ਇਸ ਕਰਕੇ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ। ਉਨਾਂ ਨੂੰ ਨਸ਼ੇ ਦੇ ਦੁਰਪ੍ਭਾਵਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਸ ਦੀ ਲਪੇਟ ਚ ਨਾ ਆਉਣ ਬਾਰੇ ਨੁਕਤੇ ਸਾਂਝੇ ਕੀਤੇ॥
ਸਾਨੂੰ ਕਿਸੇ ਵੀ ਤਿਉਹਾਰ ਜਾ ਕਿਸੇ ਵੀ ਸ਼ਹੀਦੀ ਦਿਨਾਂ ਦੀ ਛੁੱਟੀ ਤੇ ਆਪਣੇ ਘਰ ਵਿੱਚ ਬੈਠ ਕੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਉਨਾ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਸਕੂਲ ਦੀ ਪੜਾਈ ਦੇ ਨਾਲ ਨਾਲ ਨਸ਼ੇ ਦੇ ਪ੍ਰਤੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਕੇ ਹੀ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ। ਉਨਾਂ ਨੇ ਇਹ ਵੀ ਦੱਸਿਆ ਕਿ ਨਸ਼ਾ ਕੀ ਹੈ?ਇਸ ਤੋਂ ਛੁੱਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ॥ ਇਸ ਦੇ ਨਾਲ ਪੀੜਤ ਨੌਜਵਾਨਾਂ ਦੀ ਸਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਸਿਹਤ ਤੇ ਵੀ ਚਾਨਣਾ ਪਾਇਆ॥ ਵਿਦਿਆਰਥੀਆਂ ਨੂੰ ਅਪੀਲ ਕੀਤੀ ਨਸ਼ਾ ਮੁਕਤ ਭਾਰਤ ਅਭਿਆਨ ਦੇ ਸੁਪਨੇ ਸੱਚ ਕਰਨ ਲਈ ਤੁਹਾਡੇ ਸਹਿਜੋਗ ਦੀ ਜ਼ਰੂਰਤ ਹੈ॥
ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਆ ਅਤੇ ਸੰਚਾਰ ਦੇ ਹੋਰ ਮਾਧਿਅਮ ਰਾਹੀਂ ਵੀ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਸਕੂਲ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੇ ਬੈਗਾਂ ਅਤੇ ਸਮਾਨ ਦੀ ਨਿਯਮਤ ਤੌਰ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨਾ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਆਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ।
ਸ਼੍ਰੀ ਨਵੀਨ ਕੌਸ਼ਲ(ਅਧਿਆਪਕ) ਨੇ ਵੀ ਨਸ਼ਿਆਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸ਼੍ਰੀਮਤੀ ਮਨਦੀਪ ਸੰਧੂ(ਮੁੱਖ ਅਧਿਆਪਕ) ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਨਾਲ ਨਸ਼ੇ ਤੋਂ ਦੂਰ ਰਹਿਣ ਲਈ ਕਈ ਤਰਾ ਦੇ ਨੁਕਤੇ ਸਾਝੇ ਕੀਤੇ।
ਇਸ ਮੌਕੇ ਤੇ ਪਰਦੀਪ ਕੌਰ (ਅਧਿਆਪਕ), ਇਸ਼ੂਪ੍ਰੀਤ ਕੌਰ(ਅਧਿਆਪਕ), ਪਰਦੀਪ ਕੌਰ(ਅਧਿਆਪਕ), ਅਮਨਪ੍ਰੀਤ ਕੌਰ (ਅਧਿਆਪਕ), ਕਿਰਨ ਬਾਲਾ(ਅਧਿਆਪਕ), ਅਲਕਾ ਕੁਮਾਰੀ(ਅਧਿਆਪਕ), ਅਕਾਸ਼ ਦੀਪ(ਅਧਿਆਪਕ), ਬਲਜੀਤ ਕੌਰ(ਅਧਿਆਪਕ) ਅਤੇ ਵਿਦਿਆਰਥੀ ਹਾਜਿਰ ਸਨ।
