ਸਿਹਤ ਸੁਰੱਖਿਆ ਲਈ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਿਗਰਾਨੀ ਮੁਹਿੰਮ ਚਲਾਈ ਜਾ ਰਹੀ ਹੈ

ਹੁਸ਼ਿਆਰਪੁਰ- ਇਸੇ ਮੁਹਿੰਮ ਤਹਿਤ ਅੱਜ ਫੂਡ ਸੇਫਟੀ ਟੀਮ ਵਲੋਂ ਮਾਨਯੋਗ ਕਮਿਸ਼ਨਰ, ਐਫ.ਡੀ.ਏ. ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਜੀ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਬੀਰ ਕੁਮਾਰ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੀਆਂ ਮਿਠਾਈਆਂ ਦੀਆਂ ਦੁਕਾਨਾਂ ਤੋਂ 02 ਦੁੱਧ, 01 ਅਚਾਰ ਅਤੇ 02 ਪਨੀਰ ਦੇ ਸੈਂਪਲ ਇਕੱਤਰ ਕੀਤੇ ਗਏ। ਇਨਾਂ ਸ਼ੱਕੀ ਸੈਂਪਲਾਂ ਨੂੰ ਵਿਗਿਆਨਕ ਜਾਂਚ ਲਈ ਲੈਬੋਰਟਰੀ ਵਿੱਚ ਭੇਜਿਆ ਜਾਵੇਗਾ ਤੇ ਰਿਪੋਰਟ ਆਉਣ ਤੇ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਇਸ ਮੌਕੇ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਮਿਠਾਈ ਦੁਕਾਨਾਂ, ਬੇਕਰੀਆਂ, ਰੈਸਟੋਰੈਂਟਾਂ, ਹੋਲਸੇਲ ਡੀਪੋਆਂ ਅਤੇ ਬਾਜ਼ਾਰਾਂ ਦੀ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਤੇ ਸਫਾਈ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਮਿਲਾਵਟ ਅਤੇ ਅਸੁਰੱਖਿਅਤ ਸਮੱਗਰੀ ਦੀ ਵਿਕਰੀ ’ਤੇ ਰੋਕ ਲਗਾਈ ਜਾ ਸਕੇ। ਉਨਾਂ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਸਮੱਗਰੀ ਖਰੀਦਦਿਆਂ ਸਮੇਂ ਸਫਾਈ ਦਾ ਅਤੇ ਪੈਕਿੰਗ ਉੱਤੇ ਦਰਸਾਈ ਮਿਆਦ (expiry date), ਐਫ.ਐਸ.ਐਸ.ਏ.ਆਈ.(FSSAI) ਲਾਇਸੈਂਸ ਨੰਬਰ ਦਾ ਵਿਸ਼ੇਸ਼ ਧਿਆਨ ਰੱਖਣ। 
ਜੇਕਰ ਕਿਸੇ ਵੀ ਜਗ੍ਹਾ ਮਿਲਾਵਟਯੁਕਤ ਜਾਂ ਸੰਦਿਗਧ ਸਮੱਗਰੀ ਵਿਕਦੀ ਹੋਵੇ, ਤਾਂ ਇਸ ਸੰਬੰਧੀ ਜਾਣਕਾਰੀ ਤੁਰੰਤ ਖਾਦ ਸੁਰੱਖਿਆ ਵਿਭਾਗ ਵਿੱਚ ਦਿੱਤੀ ਜਾਵੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਫ ਸੁਥਰੇ ਅਤੇ ਸਿਹਤਮੰਦ ਖਾਣ-ਪੀਣ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਤਿਉਹਾਰਾਂ ਦੀ ਖੁਸ਼ੀ ਬਿਨਾਂ ਕਿਸੇ ਸਿਹਤ ਸੰਬੰਧੀ ਖਤਰੇ ਦੇ ਮਨਾਈ ਜਾ ਸਕੇ।