
ਹਰਿਆਣਾ ਵਿੱਚ 100 ਤੋਂ ਵੱਧ ਮੰਡੀਆਂ ਵਿੱਚ ਖਰੀਫ਼ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਸ਼ੁਰੂ
ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਮਾਰਕੀਟਿੰਗ ਸੀਜ਼ਨ 2025-26 ਲਈ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਦੀ ਤਿਆਰੀਆਂ ਅਤੇ ਉਤਪਾਦਨ ਦੀ ਸਮੀਖਿਆ ਕੀਤੀ। ਰਾਜ ਸਰਕਾਰ ਵੱਲੋਂ 100 ਤੋਂ ਵੱਧ ਮੰਡੀਆਂ ਵਿੱਚ ਖਰੀਦ ਦੀ ਸਮੇ-ਸਾਰਣੀ ਤੈਅ ਕੀਤੀ ਗਈ ਹੈ ਅਤੇ ਫਸਲਵਾਰ ਮੰਡੀਆਂ ਨੂੰ ਨਿਰਧਾਰਿਤ ਕੀਤਾ ਗਿਆ ਹੈ।
ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਮਾਰਕੀਟਿੰਗ ਸੀਜ਼ਨ 2025-26 ਲਈ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਦੀ ਤਿਆਰੀਆਂ ਅਤੇ ਉਤਪਾਦਨ ਦੀ ਸਮੀਖਿਆ ਕੀਤੀ। ਰਾਜ ਸਰਕਾਰ ਵੱਲੋਂ 100 ਤੋਂ ਵੱਧ ਮੰਡੀਆਂ ਵਿੱਚ ਖਰੀਦ ਦੀ ਸਮੇ-ਸਾਰਣੀ ਤੈਅ ਕੀਤੀ ਗਈ ਹੈ ਅਤੇ ਫਸਲਵਾਰ ਮੰਡੀਆਂ ਨੂੰ ਨਿਰਧਾਰਿਤ ਕੀਤਾ ਗਿਆ ਹੈ।
ਨਿਰਧਾਰਿਤ ਪ੍ਰੋਗਰਾਮ ਅਨੁਸਾਰ ਮੂੰਗ ਦੀ ਖਰੀਦ 23 ਸਤੰਬਰ ਤੋਂ 15 ਨਵੰਬਰ ਤੱਕ 38 ਮੰਡੀਆਂ ਵਿੱਚ ਕੀਤੀ ਜਾਵੇਗੀ। ਅਰਹਰ ਦੀ ਖਰੀਦ ਦਸੰਬਰ ਵਿੱਚ 22 ਮੰਡੀਆਂ ਅਤੇ ਉੜਦ ਦੀ ਖਰੀਦ 10 ਮੰਡੀਆਂ ਵਿੱਚ ਹੋਵੇਗੀ। ਮੂੰਗਫਲੀ ਦੀ ਖਰੀਦ 1 ਨਵੰਬਰ ਤੋਂ 31 ਦਸੰਬਰ ਤੱਕ 7 ਮੰਡੀਆਂ ਵਿੱਚ ਹੋਵੇਗੀ ਜਦੋਂ ਕਿ ਤਿਲਾਂ ਦੀ ਖਰੀਦ ਦਸੰਬਰ ਵਿੱਚ 27 ਮੰਡੀਆਂ ਵਿੱਚ ਕੀਤੀ ਜਾਵੇਗੀ। ਸੋਯਾਬੀਨ ਅਤੇ ਰਾਮਤਿਲ ਜਾਂ ਕਾਲੇ ਤਿਲ ਦੀ ਖਰੀਦ ਅਕਤੂਬਰ-ਨਵੰਬਰ ਵਿੱਚ 7 ਅਤੇ 2 ਮੰਡੀਆਂ ਵਿੱਚ ਹੋਵੇਗੀ।
ਸਮੀਖਿਆ ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ । ਉਨ੍ਹਾਂ ਨੇ ਸਮੇ 'ਤੇ ਖਰੀਦ 'ਤੇ ਜੋਰ ਦਿੰਦੇ ਹੋਏ ਕਿਹਾ ਕਿ ਮੰਡੀਆਂ ਵਿੱਚ ਉੱਚੀਤ ਭੰਡਾਰਨ ਸਹੂਲਤਾਂ ਅਤੇ ਬੋਰਿਆਂ ਦੀ ਉਪਲਬੱਧਾ ਯਕੀਨੀ ਕੀਤੀ ਜਾਵੇ।
ਖੇਤੀਬਾੜੀ ਅੇਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਮੂੰਗ ਦਾ ਖੇਤਰਫਲ 2024-25 ਦੇ 1.09 ਲੱਖ ਏਕੜ ਤੋਂ ਵੱਧ ਕੇ 2025-26 ਵਿੱਚ 1.47 ਲੱਖ ਏਕੜ ਹੋ ਗਿਆ ਹੈ। ਪੈਦਾਵਾਰ ਵੀ 300 ਕਿਲ੍ਹੋਗ੍ਰਾਮ ਪ੍ਰਤੀ ਏਕੜ ਤੋਂ ਵੱਧ ਕੇ 400 ਕਿਲ੍ਹੋਗ੍ਰਾਮ ਪ੍ਰਤੀ ਏਕੜ ਤੱਕ ਪਹੁੰਚ ਗਈ ਹੈ।
ਇਸ ਦੇ ਨਤੀਜੇ ਵੱਜੋਂ ਮੂੰਗ ਦਾ ਉਤਪਾਦਨ 32,715 ਮੀਟ੍ਰਿਕ ਟਨ ਤੋਂ ਵੱਧ ਕੇ 58,717 ਮੀਟ੍ਰਿਕ ਟਨ ਤੱਕ ਹੋਣ ਦਾ ਅੰਦਾਜਾ ਹੈ। ਅਰਹਰ ਅਤੇ ਉੜਦ ਵਿੱਚ ਵੀ ਖੇਤਰਫਲ ਅਤੇ ਉਤਪਾਦਨ ਦੋਹਾਂ ਵਿੱਚ ਸੁਧਾਰ ਹੋਇਆ ਹੈ। ਉੱਥੇ ਹੀ ਤਿਲਾਂ ਦੀ ਖੇਤੀ 800 ਏਕੜ ਤੋਂ ਵੱਧ ਕੇ 2,116 ਏਕੜ ਤੱਕ ਪਹੁੰਚ ਗਈ ਹੈ ਅਤੇ ਉਤਪਾਦਨ ਲਗਭਗ 446 ਮੀਟ੍ਰਿਕ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਮੀਟਿੰਗ ਵਿੱਚ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ. ਸੁਰੇਸ਼, ਖੇਤੀਬਾੜੀ ਨਿਦੇਸ਼ਕ ਸ੍ਰੀ ਰਾਜਨਾਰਾਯਣ ਕੌਸ਼ਿਕ ਅਤੇ ਸੀਨਿਅਰ ਅਧਿਕਾਰੀ ਮੌਜ਼ੂਦ ਰਹੇ।
