
ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਦੀ ਲਾਇਬ੍ਰੇਰੀ ਲਈ ਮੁਫ਼ਤ ਪੁਸਤਕਾਂ ਭੇਟ
ਚੰਡੀਗੜ੍ਹ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 ਚੰਡੀਗੜ੍ਹ ਸਥਿਤ ਸੰਸਥਾ ਦੇ ਦਫਤਰ ਵਲੋਂ ਇੱਕ ਪ੍ਰੈਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਅਕਾਲ ਅਕੈਡਮੀ ਕਮਾਲਪੁਰ (ਸ੍ਰੀ ਚਮਕੌਰ ਸਾਹਿਬ) ਵਿਖੇ ਪਹੁੰਚੇ।
ਚੰਡੀਗੜ੍ਹ- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 ਚੰਡੀਗੜ੍ਹ ਸਥਿਤ ਸੰਸਥਾ ਦੇ ਦਫਤਰ ਵਲੋਂ ਇੱਕ ਪ੍ਰੈਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਅਕਾਲ ਅਕੈਡਮੀ ਕਮਾਲਪੁਰ (ਸ੍ਰੀ ਚਮਕੌਰ ਸਾਹਿਬ) ਵਿਖੇ ਪਹੁੰਚੇ।
ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਸਿੱਖਿਆ ਸੁਧਾਰਾਂ ਨੂੰ ਲੈ ਕੇ ਅਕੈਡਮੀ ਪ੍ਰਿੰਸੀਪਲ ਅਮਨਦੀਪ ਕੌਰ, ਅਧਿਆਪਕਾ ਪ੍ਰਿਅੰਕਾ, ਮਨਿੰਦਰ ਕੌਰ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬੱਚਿਆਂ ਨੂੰ ਵਧ ਤੋਂ ਵਧ ਸਿੱਖਿਆ ਪ੍ਰਾਪਤ ਕਰਨ ਅਤੇ ਪੰਜਾਬੀ ਦੇ ਵਿਸ਼ੇ ਵਿੱਚ 100 ਪ੍ਰਤੀਸ਼ਤ ਨੰਬਰ ਲੈਣ ਦੀ ਪ੍ਰੇਰਣਾ ਦਿਤੀ। ਇਸ ਗੱਲ ਦਾ ਅਧਿਆਪਕਾਂ ਅਤੇ ਬੱਚਿਆਂ ਵਲੋਂ ਚੰਗਾ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੇ ਵਧ ਤੋਂ ਵਧ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀਆਂ ਰਚਿਤ ਵੱਖ-ਵੱਖ ਪੁਸਤਕਾਂ ਅਕੈਡਮੀ ਦੀ ਲਾਇਬ੍ਰੇਰੀ ਲਈ ਮੁਫ਼ਤ ਭੇਟ ਕੀਤੀਆਂ। ਇਨ੍ਹਾਂ ਪੁਸਤਕਾਂ ਵਿੱਚ "ਵਿਲਖਣ ਸਿੱਖਿਆ ਪ੍ਰਾਜੈਕਟ", "ਦੋ ਤੇਰੀਆਂ ਦੋ ਮੇਰੀਆਂ", "ਮੇਰੀਆਂ ਸ੍ਰੇਸ਼ਠ ਬਾਲ ਕਵਿਤਾਵਾਂ", "ਵਿਰਾਸਤੀ ਦਰਵਾਜੇ", "ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ", "ਮੇਰੀਆਂ ਸ੍ਰੇਸ਼ਠ ਬਾਲ ਕਹਾਣੀਆਂ", "ਮੇਰਾ ਸਾਹਿਤਕ ਸਫਰ" ਅਤੇ ਹੋਰ ਕਈ ਪੁਸਤਕਾਂ ਵੀ ਸ਼ਾਮਲ ਸਨ।
ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੂੰ ਆਪਣੀ 100ਵੀਂ ਪੁਸਤਕ "ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ" ਭੇਟ ਕੀਤੀ ਅਤੇ ਬੱਚਿਆਂ ਨੂੰ ਇਸ ਪੁਸਤਕ ਵਿੱਚੋਂ ਧਾਰਮਿਕ ਕਵਿਤਾਵਾਂ ਤਿਆਰ ਕਰਵਾਉਣ ਨੂੰ ਕਿਹਾ। ਅਕੈਡਮੀ ਦੀ ਪ੍ਰਿੰਸੀਪਲ ਨੇ ਲਾਇਬ੍ਰੇਰੀ ਲਈ ਮੁਫ਼ਤ ਪੁਸਤਕਾਂ ਭੇਟ ਕਰਨ ਲਈ ਪ੍ਰਿੰਸੀਪਲ ਗੋਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਕੈਡਮੀ ਦੇ ਸਮੂਹ ਅਧਿਆਪਕ ਅਤੇ ਬੱਚੇ ਇਨ੍ਹਾਂ ਪੁਸਤਕਾਂ ਦਾ ਅਨੰਦ ਲੈਣਗੇ ਅਤੇ ਲਾਭ ਉਠਾਉਣਗੇ। ਇਸ ਮੌਕੇ ਅਧਿਆਪਕ ਪ੍ਰਿਅੰਕਾ, ਮਨਿੰਦਰ ਕੌਰ ਅਤੇ ਅਕਾਲ ਅਕੈਡਮੀ ਦੇ ਬਹੁਤ ਸਾਰੇ ਬੱਚੇ ਵੀ ਹਾਜ਼ਰ ਸਨ।
